BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਰੰਟ ਲੱਗਣ ਕਾਰਨ ਨੌਜਵਾਨ ਦੀ ਮੌਤ

ਜਲਾਲਾਬਾਦ, 13 ਫਰਵਰੀ (ਬਬਲੂ ਨਾਗਪਾਲ)-ਪਿੰਡ ਕੋਠਾ ਠੰਗਨੀ ਦੇ ਇਕ ਖੇਤ 'ਚ ਲੱਗੇ ਟਿਊਬਵੈੱਲ 'ਤੇ ਨਹਾਉਂਦੇ ਸਮੇਂ ਪਾਣੀ 'ਚ ਕਰੰਟ ਲੱਗਣ ਕਾਰਨ ਇਕ ਨੌਜਵਾਨ ਦੀ ਮੌਤ ਹੋ ਜਾਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਜਰਨੈਲ ਸਿੰਘ (18) ਵਾਸੀ ਪਿੰਡ ਕੋਠਾ ਠੰਗਨੀ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਜਰਨੈਲ ਸਿੰਘ ਆਪਣੇ ਦੋਸਤਾਂ ਨਾਲ ਪਿੰਡ ਦੇ ਹੀ ਇਕ ਖੇਤ 'ਚ ਲੱਗੇ ਟਿਊਬਵੈੱਲ 'ਤੇ ਨਹਾਉਣ ਲਈ ਗਿਆ ਸੀ। ਜਿਵੇਂ ਹੀ ਉਸਦੇ ਦੋਸਤਾਂ ਨੇ ਟਿਊਬਵੈੱਲ ਚਲਾਇਆ ਤਾਂ ਪਾਣੀ 'ਚ ਜਾਂਦੇ ਹੀ ਜਰਨੈਲ ਸਿੰਘ ਨੂੰ ਕਰੰਟ ਲੱਗ ਗਿਆ, ਜਿਸ ਤੋਂ ਬਾਅਦ ਉਸਦੇ ਦੋਸਤਾਂ ਨੇ ਤੁਰੰਤ ਟਿਊਬਵੈੱਲ ਬੰਦ ਕਰ ਦਿੱਤਾ ਅਤੇ ਘਟਨਾ ਦੀ ਸੂਚਨਾ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ, ਜਿਸ ਤੋਂ ਬਾਅਦ ਜਰਨੈਲ ਸਿੰਘ ਨੂੰ ਇਲਾਜ ਦੇ ਲਈ ਸਥਾਨਕ ਸਿਵਲ ਹਸਪਤਾਲ 'ਚ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।

No comments: