BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਤਲ ਕਾਂਡ 'ਚ ਮੁੱਕਰਿਆ ਅਹਿਮ ਗਵਾਹ, ਸ਼ਿਵ ਲਾਲ ਡੋਡਾ ਦੀ ਜ਼ਮਾਨਤ ਦਾ ਰਾਹ ਪੱਧਰਾ

ਭੀਮ ਟਾਂਕ ਦੀ ਫਾਈਲ ਫੋਟੋ
ਜਲਾਲਾਬਾਦ, 12 ਫਰਵਰੀ (ਬਬਲੂ ਨਾਗਪਾਲ)- ਅਬੋਹਰ 'ਚ ਬਹੁ ਚਰਚਿਤ ਭੀਮ ਕਤਲਕਾਂਡ ਨੂੰ ਲੈ ਕੇ ਗਵਾਹਾਂ ਦਾ ਸਿਲਸਿਲਾ ਸ਼ੁਰੂ ਹੋਣ ਨਾਲ ਫਾਜ਼ਿਲਕਾ ਸੈਸ਼ਨ ਕੋਰਟ ਵਿੱਚ ਸੰਪੰਨ ਹੋਈ ਪਹਿਲੀ ਗਵਾਹੀ ਵਿੱਚ ਉਕਤ ਹੱਤਿਆਕਾਂਡ ਦੀ ਜਗਾ ਨੂੰ ਬਦਲ ਕੇ ਰੱਖ ਦਿੱਤਾ ਹੈ ਗਵਾਹ ਦਾ ਕਹਿਣਾ ਹੈ ਕਿ ਇਹ ਘਟਨਾ ਸ਼ਿਵ ਲਾਲ ਡੋਡਾ ਦੇ ਫਾਰਮ ਹਾਊਸ ਵਿੱਚ ਨਾ ਹੋ ਕੇ ਇੱਕ ਨਜ਼ਦੀਕ ਸ਼ਰਾਬ ਦੇ ਅਹਾਤੇ 'ਤੇ ਹੋਈ ਸੀ ਉਕਤ ਗਵਾਹ ਦੇ ਬਿਆਨਾਂ ਤੋਂ ਬਾਅਦ ਚਰਚਾਵਾਂ ਸ਼ੁਰੂ ਹੋ ਗਈਆਂ ਹਨ ਕਿ ਹੁਣ ਇਸ ਗਵਾਹੀ ਤੋਂ ਬਾਅਦ ਸ਼ਿਵ ਲਾਲ ਡੋਡਾ ਨੂੰ ਜ਼ਮਾਨਤ ਮਿਲਣਾ ਆਸਾਨ ਹੋ ਜਾਵੇਗਾ ਇਥੇ ਦੱਸਣਯੋਗ ਹੈ ਕਿ ਅਬੋਹਰ ਦੇ ਹਨੂੰਮਾਨਗੜ ਰੋਡ ਸਥਿਤ ਇੱਕ ਫਾਰਮ ਹਾਊਸ ਵਿੱਚ ਦੋ ਗੁੱਟਾਂ ਵਿਚਾਲੇ ਆਪਸੀ ਰੰਜਿਸ਼ ਕਾਰਣ ਭੀਮ ਟਾਂਕ ਨਾਂ ਦੇ ਨੌਜਵਾਨ ਦੇ ਹੱਥ-ਪੈਰ ਵੱਢ ਦਿੱਤੇ ਗਏ ਸਨ, ਜਦਕਿ ਉਸ ਦੇ ਸਾਥੀ ਗੁਰਜੰਟ ਸਿੰਘ ਜੰਟਾ ਦਾ ਇੱਕ ਹੱਥ ਵੱਢ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਸੀ ਭੀਮ ਨੂੰ ਇਲਾਜ ਦੇ ਲਈ ਅੰਮ੍ਰਿਤਸਰ ਲੈ ਜਾਣ ਸਮੇਂ ਉਸ ਨੇ ਦਮ ਤੋੜ ਦਿੱਤਾ ਸੀ, ਜਦਕਿ ਜੰਟਾ ਨੂੰ ਲੰਬੇ ਇਲਾਜ ਤੋਂ ਬਾਅਦ ਬਚਾ ਲਿਆ ਗਿਆ ਸੀ ਜੰਟਾ ਦੇ ਭਰਾ ਰਣਜੀਤ ਸਿੰਘ ਰਾਣਾ ਗਵਾਹ ਦੇ ਰੂਪ ਵਿੱਚ ਸਾਹਮਣੇ ਆਏ ਸਨ ਅਤੇ ਪੁਲਸ ਨੇ ਰਾਣਾ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕੀਤਾ ਸੀ, ਜਿਸ ਵਿੱਚ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਸ਼ੋਲੀ ਅਤੇ ਉਸ ਦੇ ਭਤੀਜੇ ਅਮਿਤ ਕੁਮਾਰ ਡੋਡਾ 'ਤੇ ਪਹਿਲਾਂ ਦਰਜ ਕੀਤੀ ਗਈ ਧਾਰਾ 302 ਵਾਲੀ ਐੱਫ. ਆਈ. ਆਰ. ਨੂੰ 13 ਦਸੰਬਰ ਨੂੰ ਅਲੱਗ ਤੋਂ ਧਾਰਾ 120ਵੀਂ ਵਿੱਚ ਨਾਮਜ਼ਦ ਕੀਤਾ ਗਿਆ ਮਾਮਲਾ ਕਾਨੂੰਨੀ ਪ੍ਰਕਿਰਿਆ ਅਧੀਨ ਚੱਲਦਾ ਰਹਾ ਅਤੇ ਸ਼ੋਲੀ ਵਲੋਂ ਲਗਾਈ ਗਈ ਜ਼ਮਾਨਤ ਅਰਜੀ ਨੂੰ ਸੈਸ਼ਨ ਕੋਰਟ ਦੇ ਬਾਅਦ ਮਾਣਯੋਗ ਉੱਚ ਅਦਾਲਤ ਵਲੋਂ ਵੀ ਖਾਰਜ ਕਰ ਦਿੱਤਾ ਗਿਆ, ਜਦਕਿ ਸਰਵ ਉੱਚ ਅਦਾਲਤ ਵਿੱਚ ਫੈਸਲਾ ਅਜੇ 8 ਮਾਰਚ ਨੂੰ ਆਉਣਾ ਹੈ। ਉਧਰ ਫਾਜਿਲਕਾ ਸੈਸ਼ਨ ਕੋਰਟ ਵਿੱਚ ਚੱਲ ਰਹੇ ਇਸ ਮਾਮਲੇ ਵਿੱਚ ਰਣਜੀਤ ਸਿੰਘ ਉਰਫ ਰਾਣਾ ਨੇ ਅਪਣੇ ਬਿਆਨ ਬਦਲਦੇ ਹੋਏ ਮਾਣਯੋਗ ਅਦਾਲਤ ਦੇ ਸਾਹਮਣੇ ਕਿਹਾ ਕਿ 12 ਦਸੰਬਰ ਨੂੰ ਥਾਣਾ ਬਹਾਵਵਾਲ ਦੇ ਥਾਣਾ ਪ੍ਰਭਾਰੀ ਹਰਿੰਦਰ ਸਿੰਘ ਚਮੇਲੀ ਨੇ ਉਸ ਦਾ ਬਿਆਨ ਲਿਆ ਸੀ ਅਤੇ ਮਾਮਲਾ ਦਰਜ ਕੀਤਾ ਸੀ ਪੁਲਸ ਵਲੋਂ 13 ਦਸੰਬਰ ਨੂੰ ਇਸ ਮਾਮਲੇ ਵਿੱਚ ਦਰਜ ਐੱਫ. ਆਈ. ਆਰ. ਵਿੱਚ ਸਪਲੀਮੈਂਟਰੀ ਐੱਫ. ਆਈ. ਆਰ.120ਬੀ ਸੰਬੰਧੀ ਉਸ ਵਲੋਂ ਕੋਈ ਬਿਆਨ ਨਹੀਂ ਦਰਜ ਕਰਵਾਏ ਗਏ ਰਾਣਾ ਨੇ ਬਿਆਨ ਵਿੱਚ ਕਿਹਾ ਕਿ ਪੁਲਸ ਨੇ ਉਸ ਤੋਂ ਖਾਲੀ ਕਾਗਜ਼ਾਂ 'ਤੇ ਸਾਈਨ ਕਰਵਾਏ ਸਨ ਅਤੇ ਹੋ ਸਕਦਾ ਹੈ ਕਿ ਪੁਲਸ ਨੇ ਉਸ ਦਾ ਗਲਤ ਪ੍ਰਯੋਗ ਕੀਤਾ ਹੋਵੇ ਰਾਣਾ ਦੇ ਬਿਆਨ ਅਨੁਸਾਰ ਘਟਨਾ ਸਥਲ ਵਿੱਚ ਫਾਰਮ ਹਾਊਸ ਦਾ ਕੋਈ ਜ਼ਿਕਰ ਨਹੀਂ ਹੈ ਘਟਨਾ ਸ਼ਿਵ ਲਾਲ ਡੋਡਾ ਦੇ ਨਿਵਾਸ ਸਥਾਨ ਦੇ ਨਾਲ ਬਣੇ ਅਹਾਤੇ 'ਤੇ ਹੋਈ ਰਾਣਾ ਨੇ ਐੱਫ. ਆਈ. ਆਰ. ਵਿੱਚ ਅਹਿਮ ਗਵਾਹ ਅਜੇ ਕੁਮਾਰ ਪੁਤਰ ਰਜਿੰਦਰ ਕੁਮਾਰ ਦੇ ਸੰਬੰਧ ਵਿੱਚ ਵੱਡਾ ਖੁਲਾਸਾ ਕੀਤਾ ਕਿ ਉਹ ਮੌਕੇ 'ਤੇ ਹੀ ਮੌਜੂਦ ਨਹੀ ਸੀ ਇਸ ਚਰਚਿਤ ਗਵਾਹ ਦੇ ਬਿਆਨਾਂ ਵਿੱਚ ਆਏ ਬਦਲਾਅ ਤੋਂ ਬਾਅਦ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ ਆਮ ਲੋਕਾਂ ਅਤੇ ਮੀਡੀਆ ਦੀ ਨਜ਼ਰ ਹੁਣ 13 ਫਰਵਰੀ ਨੂੰ ਰਾਣਾ ਦੇ ਭਰਾ ਗੁਰਜੰਟ ਸਿੰਘ ਜੰਟਾ ਵਲੋਂ ਸੈਸ਼ਨ ਕੋਰਟ ਫਾਜ਼ਿਲਕਾ ਵਿੱਚ ਇਸ ਮਾਮਲੇ ਵਿੱਚ ਦਰਜ ਕਰਵਾਏ ਜਾਣ ਵਾਲੇ ਬਿਆਨਾਂ 'ਤੇ ਹੈ ਕਿ ਗੁਰਜੰਟ ਸਿੰਘ ਇਸ ਘਟਨਾਕ੍ਰਮ ਨੂੰ ਕਿਸ ਤਰਾਂ ਦੱਸਦੇ ਹਨ।

No comments: