BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਡੀ.ਐਸ.ਪੀ. ਵੱਲੋਂ ਸ਼ਹਿਰ ਦੇ ਵਪਾਰ ਮੰਡਲ ਨਾਲ ਮੁਲਾਕਾਤ

ਜਲਾਲਾਬਾਦ, 14 ਫਰਵਰੀ (ਬਬਲੂ ਨਾਗਪਾਲ)- ਡੀ.ਐਸ.ਪੀ ਜਲਾਲਾਬਾਦ ਅਮਿੱਤ ਸ਼ਰਮਾ ਵੱਲੋਂ ਸ਼ਹਿਰ ਦੀਆਂ ਵਪਾਰ ਮੰਡਲ ਦੀਆਂ ਯੂਨੀਅਨਾਂ ਦੇ ਪ੍ਰਧਾਨ ਅਤੇ ਅਹੁਦੇਦਾਰਾਂ ਨਾਲ ਮੀਟਿੰਗ ਕੀਤੀ ਗਈ। ਇਹਨਾਂ ਯੂਨੀਅਨਾਂ ਵਿੱਚ ਕੱਪੜਾ, ਕਰਿਆਨਾ, ਮੁਨਿਆਰੀ ਤੇ ਹੋਰ ਯੂਨੀਅਨਾਂ ਸ਼ਾਮਿਲ ਸਨ। ਡੀ. ਐਸ. ਪੀ. ਵੱਲੋਂ ਅਹੁਦੇਦਾਰਾਂ ਨਾਲ ਵੱਖ ਵੱਖ ਮੁਸ਼ਕਲਾਂ ਬਾਰੇ ਜਾਣਕਾਰੀ ਲਈ ਗਈ ਅਤੇ ਜਲਦ ਹੀ ਮੁਸ਼ਕਲਾਂ ਦੂਰ ਕਰਨ ਦਾ ਭਰੋਸਾ ਦਿੱਤਾ ਗਿਆ। ਜਾਣਕਾਰੀ ਦਿੰਦੇ ਹੋਏ ਡੀ. ਐਸ. ਪੀ. ਨੇ ਕਿਹਾ ਕਿ ਸ਼ਹਿਰ ਦੇ ਮਾਹੌਲ ਨੂੰ ਹੋਰ ਵਧੀਆ ਤੇ ਸਭ ਦੇ ਸਹਿਯੋਗ ਨਾਲ ਵਧੀਆ ਬਣਾਉਣ ਲਈ ਇਹ ਮੀਟਿੰਗ ਸੱਦੀ ਗਈ ਸੀ। ਸ਼ਹਿਰ ਵਿੱਚ ਹਰ ਤਰਾਂ ਦੀ ਸਮੱਸਿਆ ਦਾ ਧਿਆਨ ਪਹਿਲਾਂ ਹੀ ਰੱਖਿਆ ਜਾ ਰਿਹਾ ਹੈ ਅਤੇ ਪਤਵੰਤੇ ਲੋਕਾਂ ਨਾਲ ਮਿਲ ਕੇ ਉਹਨਾਂ ਕੋਲੋਂ ਹਰ ਤਰਾਂ ਦੀ ਜਾਣਕਾਰੀ ਲਈ ਗਈ ਹੈ। ਇਸ ਮੌਕੇ ਦਰਸ਼ਨ ਅਨੇਜਾ, ਅਸ਼ੋਕ ਕੁਕੜੇਜਾ, ਰਾਜ ਕੁਮਾਰ ਡੂਮੜਾ, ਹਰਭਗਵਾਨ ਖੁਰਾਣਾ, ਸੁਰਿੰਦਰ ਕਾਠਪਾਲ, ਹਰਭਜਨ ਸਿੰਘ ਸਰਪੰਚ ਆਦਿ ਹਾਜ਼ਰ ਸਨ।

No comments: