BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਝਗੜੇ ਵਿੱਚ ਇੱਕ ਮਹਿਲਾ ਸਮੇਤ ਤਿੰਨ ਜਣੇ ਹੋਏ ਜ਼ਖਮੀ

ਜਲਾਲਾਬਾਦ, 20 ਫਰਵਰੀ (ਬਬਲੂ ਨਾਗਪਾਲ)- ਉਪਮੰਡਲ ਅਧੀਨ ਪੈਂਦੇ ਪਿੰਡ ਗਰੀਬਾਂ ਸਾਂਦੜ (ਚੱਕ ਮਾਛੀਵਾੜਾ) ਵਿਖੇ ਅੱਜ ਸਵੇਰੇ 9 ਵਜੇ ਦੇ ਕਰੀਬ ਹੋਏ ਝਗੜੇ ਵਿੱਚ ਇੱਕ ਮਹਿਲਾ ਸਮੇਤ ਤਿੰਨ ਜਣੇ ਜ਼ਖਮੀ ਹੋ ਗਏ। ਇਨਾਂ ਸਾਰਿਆਂ ਜ਼ਖਮੀਆਂ ਨੂੰ ਇਲਾਜ ਲਈ ਜਲਾਲਾਬਾਦ-ਫਿਰੋਜ਼ਪੁਰ ਮੁੱਖ ਮਾਰਗ 'ਤੇ ਸਥਿਤ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ। ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਜ਼ਖਮੀ ਵਿਅਕਤੀ ਰਮੇਸ਼ ਚੰਦ ਪੁੱਤਰ ਹੰਸ ਰਾਜ ਨੇ ਦੱਸਿਆ ਕਿ ਸਾਡੇ ਗੁਆਂਢੀ ਸਾਡੇ ਘਰ ਦੇ ਕੋਲੋਂ ਲੰਘਣ ਵਾਲਾ ਰਸਤਾ ਬੰਦ ਕਰਨਾ ਚਾਹੁੰਦੇ ਹਨ। ਇਸ ਸੰਬੰਧੀ ਸਾਡੇ ਵੱਲੋਂ ਇਸ ਤੋਂ ਪਹਿਲਾਂ ਕਈ ਵਾਰ ਉਨਾਂ ਨੂੰ ਸਮਝਾਇਆ ਗਿਆ ਅਤੇ ਥੋੜੇ ਮੋਟੇ ਝਗੜੇ ਵੀ ਹੋਏ। ਲੇਕਿਨ ਇਸ ਦੇ ਬਾਵਜੂਦ ਵੀ ਉਕਤ ਵਿਅਕਤੀ ਲੰਘਣ ਵਾਲੇ ਰਸਤੇ ਨੂੰ ਬੰਦ ਕਰਨਾ ਚਾਹੁੰਦੇ ਹਨ। ਉਸਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਉਕਤ ਵਿਅਕਤੀ ਇੱਕ ਵਾਰ ਮੁੜ ਤੋਂ ਲੰਘਣ ਵਾਲਾ ਰਸਤਾ ਬੰਦ ਕਰਨ ਲੱਗੇ ਤਾਂ ਸਾਡੇ ਵੱਲੋਂ ਉਨਾਂ ਰੋਕਿਆ ਗਿਆ। ਜਿਸ ਤੋਂ ਬਾਅਦ ਉਕਤ ਵਿਅਕਤੀਆਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਸਾਡੇ ਘਰ 'ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੇ ਦੌਰਾਨ ਉਕਤ ਵਿਅਕਤੀਆਂ ਵੱਲੋਂ ਮੇਰੇ ਅਤੇ ਮੇਰੇ ਪਿਤਾ ਹੰਸ ਰਾਜ ਪੁੱਤਰ ਕੋਟ ਚੰਦ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਜਦੋਂ ਮੇਰੀ ਭੈਣ ਰੇਸ਼ਮਾ ਰਾਣੀ ਪਤਨੀ ਰਾਮ ਚੰਦ ਨੂੰ ਪਤਾ ਲੱਗਾ ਅਤੇ ਸਾਨੂੰ ਛੁਡਾਉਣ ਦੇ ਲਈ ਅੱਗੇ ਆਈ ਤਾਂ ਉਕਤ ਵਿਅਕਤੀਆਂ ਨੇ ਮੇਰੀ ਭੈਣ ਨਾਲ ਵੀ ਕੁੱਟਮਾਰ ਕਰਨੀ ਸ਼ੁੁਰੂ ਕਰ ਦਿੱਤੀ। ਇਸ ਕੁੱਟਮਾਰ ਦੇ ਦੌਰਾਨ ਸਾਨੂੰ ਤਿੰਨਾਂ ਨੂੰ ਸੱਟਾਂ ਲੱਗ ਗਈਆਂ ਅਤੇ ਅਸੀਂ ਜ਼ਖਮੀ ਹੋ ਗਏ। ਇਸੇ ਝਗੜੇ ਵਿੱਚ ਵਿਰੋਧੀ ਧਿਰ ਦੇ ਕੁਝ ਜ਼ਖਮੀ ਹੋਏ ਵਿਅਕਤੀ ਵੀ ਸਰਕਾਰੀ ਹਸਪਤਾਲ ਵਿੱਚ ਇਲਾਜ ਲਈ ਭਰਤੀ ਹਨ।

No comments: