BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਘੋਨਾ ਪੁੱਲ ਦੇ ਰਿਹੈ ਹਾਦਸਿਆ ਨੂੰ ਸੱਦਾ

  • ਪੁੱਲ ਦੀ ਹਾਲਤ ਵੀ ਖਸਤਾ
ਜਲਾਲਾਬਾਦ, 18 ਫਰਵਰੀ (ਬਬਲੂ ਨਾਗਪਾਲ)- ਉਪਮੰਡਲ ਅਧੀਨ ਪੈਂਦੇ ਪਿੰਡ ਚੱਕ ਸੋਤਰੀਆ ਵਾਲਾ ਊਰਫ ਬੰਦੀ ਵਾਲਾ ਦਾ ਘੋਨਾ ਪੁੱਲ ਕਿਸੇ ਸਮੇਂ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦਾ ਹੈ। ਪਿੰਡ ਵਾਸੀ ਕੇਵਲ ਜੋਸਨ, ਅਜਮੇਰ ਸਿੰਘ, ਮਲਕੀਤ ਸਿੰਘ, ਹਰਜੀਤ ਸਿੰਘ, ਕਿਸ਼ੋਰ ਚੰਦ, ਬਲਦੇਵ ਕਿਸ਼ਨ ਨੇ ਕਿਹਾ ਕਿ ਇਸ ਪੁੱਲ ਦੇ ਦੁਆਲੇ ਰੇਲਿੰਗ ਨਾ ਲੱਗੇ ਹੋਣ ਕਾਰਨ ਬਹੁਤ ਵਾਰ ਹਾਦਸੇ ਵਾਪਰ ਚੁੱਕੇ ਹਨ ਤੇ ਇਹ ਪੁੱਲ ਵੀ ਬਹੁਤ ਪੁਰਾਣੀ ਬਣੀ ਹੋਈ ਹੈ ਤੇ ਇਸ ਦੇ ਥੱਲੇ ਵਾਲੇ ਪੀਲਰ ਦਿਖਾਉਂਦਿਆਂ ਪਿੰਡ ਵਾਲਿਆਂ ਨੇ ਦੱਸਿਆ ਕਿ ਪੀਲਰਾਂ ਦੀਆਂ ਇਟਾਂ ਵੀ ਖੁਰੀਆਂ ਪਈ ਹਨ ਤੇ ਹਾਲਤ ਬਹੁਤ ਹੀ ਖਸਤਾ ਹੋ ਚੁੱਕੀ ਹੈ, ਜਿਸ ਕਾਰਨ ਕੋਈ ਵੀ ਵੱਡਾ ਹਾਦਸਾ ਵਾਪਰ ਸਕਦੇ ਹੈ ਖਾਸ ਕਰਕੇ ਜਦ ਭਾਰੀ ਵਾਹਨ ਇਥੋ ਗੁਜਰੇ। ਉਨਾਂ ਨੇ ਸਬੰਧਤ ਵਿਭਾਗ ਅੱਗੇ ਮੰਗ ਕੀਤੀ ਹੈ ਕਿ ਇਸ ਪੁੱਲ ਨੂੰ ਜਲਦੀ ਨਵਾਂ ਬਨਾਇਆ ਜਾਵੇ ਤੇ ਦੁਆਲੇ ਗਰੀਲਾਂ ਵੀ ਲਵਾਈਆਂ ਜਾਣ।

No comments: