BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਮਾਧ ਦੇ ਸੇਵਾਦਾਰ ਦਾ ਸਿਰ ਵਿੱਚ ਹਥੌੜੀਆਂ ਮਾਰ ਕੇ ਕੀਤਾ ਦਿਨ-ਦਿਹਾੜੇ ਕਤਲ

ਜ਼ਖਮੀ ਵਿਅਕਤੀ ਇਲਾਜ ਅਧੀਨ ਅਤੇ ਇਕ ਵਿਅਕਤੀ ਦੀ ਲਾਸ਼
ਜਲਾਲਾਬਾਦ, 20 ਫਰਵਰੀ (ਬਬਲੂ ਨਾਗਪਾਲ)- ਸਥਾਨਕ ਅਰਾਈਆਂ ਵਾਲਾ ਰੋਡ ਤੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਉਕਤ ਰੋਡ ਤੇ ਬਣੀ  ਸਮਾਧ ਤੇ ਸੇਵਾ ਕਰਨ ਵਾਲੇ ਹੰਸਾ ਸਿੰਘ ਨਾਮਕ ਵਿਅਕਤੀ ਦਾ ਸਵੇਰੇ ਕਰੀਬ 10 ਵਜੇ ਕੁੱਝ ਲੋਕਾਂ ਵਲੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਮ੍ਰਿਤਕ ਹੰਸਾ ਸਿੰਘ (45) ਪੁਤਰ ਉਜਾਗਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਸਮਾਧ ਤੇ ਸੇਵਾ ਦਾ ਕੰਮ ਨਿਭਾ ਰਿਹਾ ਸੀ। ਉਧਰ ਘਟਨਾ ਦੀ ਜਾਨਕਾਰੀ ਮਿਲਦਿਆਂ ਹੀ ਪੁਲਸ ਨੇ ਲਾਸ਼ ਨੂੰ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਜਾਨਕਾਰੀ ਅਨੁਸਾਰ ਹੰਸਾ ਸਿੰਘ ਨੇ ਸਮਾਧ ਤੇ ਇੱਕ ਕਮਰਾ ਬਣਾਇਆ ਹੋਇਆ ਸੀ ਅਤੇ ਕਮਰੇ ਵਿੱਚ ਖੂਨ ਬਾਹਰ ਆਉਣ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਿਆ ਕਿ ਇਥੇ ਕਤਲ ਹੋਇਆ ਹੈ। ਜਿਵੇਂ ਕਤਲ ਕਾਂਡ ਬਾਰੇ ਲੋਕਾਂ ਨੂੰ ਪਤਾ ਲੱਗਿਆ ਤਾਂ ਇਸ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੰਸਾ ਸਿੰਘ ਦੇ ਸਿਰ ਤੇ ਹਥੌੜੇ ਦੇ ਨਾਲ ਕਈ ਵਾਰ ਕੀਤੇ ਗਏ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ। ਹਾਲਾਂਕਿ ਇਸ ਕਤਲਕਾਂਡ ਦੇ ਪਿੱਛੇ ਕਾਰਣਾਂ ਦਾ ਖੁੱਲ ਕੇ ਨਹੀਂ ਪਤਾ ਲੱਗਿਆ ਹੈ ਪਰ ਦਿਨ ਦਿਹਾੜੇ ਹੋਏ ਇਸ ਕਤਲ ਨੇ ਕਈ ਸਵਾਲ ਖੜੇ ਕਰ ਦਿੱਤੇ ਹਨ ਕਿਉਂਕਿ ਇਸ ਦੇ ਪਿੱਛੇ ਰੰਜਿਸ਼ ਨੂੰ ਹੀ ਜੋੜਿਆ ਜਾ ਰਿਹਾ ਹੈ ਅਤੇ ਪੁਲਸ ਨੇ ਸ਼ੱਕ ਦੇ ਆਧਾਰ ਤੇ ਕੁੱਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ।

No comments: