BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ਿਵ ਵਾਟਿਕਾ ਮੰਦਰ ਤੋ ਕਾਂਵੜ ਜੱਥਾ ਰਵਾਨਾ

ਜਲਾਲਾਬਾਦ, 19 ਫਰਵਰੀ (ਬਬਲੂ ਨਾਗਪਾਲ)-ਸਥਾਨਕ ਬਜਾਜਾਂ ਵਾਲੀ ਗਲੀ ਵਿੱਚ ਸਥਿਤ ਸ਼ਿਵ ਵਾਟਿਕਾ ਮੰਦਰ ਤੋਂ ਸ਼ਿਵਰਾਤਰੀ ਨੂੰ ਮੁੱਖ ਰੱਖਦੇ ਹੋਏ, ਸ਼ਿਵ ਰਾਤਰੀ ਤੇ ਸ਼੍ਰੀ ਸ਼ਿਵ ਲਿੰਗ ਦਾ ਗੰਗਾ ਜਲ ਨਾਲ ਅਭਿਸ਼ੇਕ ਕਰਨ ਲਈ ਸ਼੍ਰੀ ਹਰ ਹਰ ਮਹਾਂਦੇਵ ਕਾਂਵੜ ਸੰਘ ਵੱਲੋਂ ਸ਼ਰਧਾਲੂ ਪੂਜਾ ਕਰਨ ਤੋਂ ਬਾਅਦ ਹਰਿਦੁਆਰ ਲਈ ਰਵਾਨਾ ਹੋਏ। ਪੂਜਾ ਕਰਵਾਉਣ ਲਈ ਵਿਸ਼ੇਸ਼ ਤੋਰ ਤੇ ਅਨਿਲ ਵਲੇਚਾ, ਸ਼ੀਲੂ ਵਲੇਚਾ, ਰਾਜਨ ਸਿਡਾਨਾ, ਰਿੰਕੂ ਮਿੱਡਾ ਪਹੁੰਚੇ। ਮੰਦਰ ਦੇ ਪੰਡਤ ਅਰੁਣ ਸ਼ੁਕਲਾ ਵੱਲੋਂ ਪੂਜਾ ਕਰਵਾਈ ਗਈ । ਪੂਜਾ ਤੋਂ ਬਾਅਦ ਕਾਂਵੜ ਲੈ ਕੇ ਸ਼ਰਧਾਲੂ ਹਰਿਦੁਆਰ ਲਈ ਰਵਾਨਾ ਹੋਏ। ਇਸ ਮੌਕੇ ਪ੍ਰੰਬਧਕਾਂ ਵੱਲੋਂ ਸਮੋਸੇ ਚਾਹ ਦਾ ਲੰਗਰ ਵੀ ਵਰਤਾਇਆ ਗਿਆ। ਸ਼ਾਲੂ ਬਜਾਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼ਿਵ ਰਾਤਰੀ ਮੌਕੇ ਸ਼ਿਵਲਿੰਗ ਦੀ ਪੂਜਾ ਅਤੇ ਗੰਗਾ ਜਲ ਨਾਲ ਅਭਿਸ਼ੇਕ ਕਰਨ ਦਾ ਬਹੁਤ ਮਹਾਤਮ ਹੈ ਜਿਸ ਕਰਕੇ ਸ਼ਰਧਾਲੂ ਸ਼ਿਵਰਾਤਰੀ ਤੋਂ ਪਹਿਲਾ ਹਰਿਦੁਆਰ ਲਈ ਰਵਾਨਾ ਹੋ ਜਾਂਦੇ ਹਨ ਅਤੇ ਸ਼ਿਵਰਾਤਰੀ ਮੌਕੇ ਕਾਂਵੜ ਵਿੱਚ ਗੰਗਾ ਜਲ ਅਭਿਸ਼ੇਕ ਲਈ ਲੈ ਕੇ ਪੁੱਜਦੇ ਹਨ। ਇਹ ਕਾਂਵੜਾ ਦਾ ਇਹ ਜਥਾ 24 ਫਰਵਰੀ ਨੂੰ ਗੰਗਾ ਜਲ ਲੈ ਕੇ ਵਾਪਸ ਮੁੜੇਗਾ। ਇਸ ਮੌਕੇ ਪ੍ਰਧਾਨ ਅਸ਼ੋਕ ਵਾਟਸ, ਬੌਬੀ ਬਜਾਜ, ਪਾਰਸ ਛਾਬੜਾ, ਗਨੇਸ਼ ਮਿੱਡਾ, ਗਗਨ ਵਾਟਸ, ਨੰਨੂ ਵਾਟਸ,ਕਾਲੀ ਬਜਾਜ, ਵਿਜੈ ਬਜਾਜ, ਮਨੀਸ਼ ਗਿਰਧਰ, ਦੀਪਾ ਬਜਾਜ, ਅਸ਼ੋਕ ਬਜਾਜ, ਮਨੀਸ਼ ਕੁਮਾਰ, ਪੱਪਲੂ ਮਦਾਨ ਅਤੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਹਾਜ਼ਰ ਸਨ।

No comments: