BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਜਲਾਲਾਬਾਦ ਹਲਕੇ 'ਚ ਨਿੱਤ ਵਾਪਰ ਰਹੀਆਂ ਲੁੱਟ-ਖੋਹ ਤੇ ਚੋਰੀ ਦੀਆਂ ਘਟਨਾਵਾਂ ਤੋਂ ਲੋਕ ਪ੍ਰੇਸ਼ਾਨ

ਜਲਾਲਾਬਾਦ, 22 ਫਰਵਰੀ (ਬਬਲੂ ਨਾਗਪਾਲ)- ਜਦੋਂ ਤੋਂ ਪ੍ਰਸ਼ਾਸਨ ਦੇ ਹੱਥ ਵਿਚ ਹਲਕੇ ਦੀ ਵਾਗਡੋਰ ਆਈ ਹੈ, ਇੰਝ ਲੱਗਦਾ ਹੈ ਕਿ ਜਿਵੇਂ ਚੋਰਾਂ ਅਤੇ ਲੁਟੇਰਿਆਂ ਨੂੰ ਚੋਰੀ ਅਤੇ ਲੁੱਟ-ਖੋਹ ਦੀਆਂ ਵਾਰਦਾਤਾਂ ਕਰਨ ਲਈ ਖੁੱਲੇ ਪਰਮਿਟ ਮਿਲ ਗਏ ਹੋਣ ਬੀਤੇ ਇਕ ਮਹੀਨੇ ਦੌਰਾਨ ਲਗਾਤਾਰ ਚੋਰੀ ਦੀਆਂ ਘਟਨਾਵਾਂ ਵਿਚ ਵਾਧਾ ਹੋ ਰਿਹਾ ਹੈ ਪਰ ਪਰ ਅਜੇ ਤੱਕ ਪੁਲਿਸ ਅਤੇ ਪ੍ਰਸ਼ਾਸਨ ਦੇ ਹੱਥ ਕੋਈ ਵੱਡੀ ਸਫਲਤਾ ਹਾਸਿਲ ਨਹੀਂ ਹੋਈ ਹੈ, ਜਿਸ ਕਾਰਨ ਆਮ ਲੋਕ ਅਜਿਹੀਆਂ ਘਟਨਾਵਾਂ ਤੋਂ ਕਾਫੀ ਪ੍ਰੇਸ਼ਾਨ ਹਨ ਜਾਣਕਾਰੀ ਅਨੁਸਾਰ ਉਪ ਮੁੱਖ ਮੰਤਰੀ ਦਾ ਮੰਨਿਆ ਜਾਣ ਵਾਲਾ ਹਲਕਾ ਜਲਾਲਾਬਾਦ 'ਚ ਸਰਕਾਰ ਦੇ ਹੁੰਦਿਆਂ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਕਾਫੀ ਸੰਤੋਖਜਨਕ ਰਹੀ ਹੈ ਇੱਕਾ-ਦੁੱਕਾ ਘਟਨਾਵਾਂ ਨੂੰ ਛੱਡ ਦੇਈਏ ਤਾਂ ਚੋਰ ਅਤੇ ਲੁਟੇਰਿਆਂ 'ਤੇ ਕਾਫੀ ਲਗਾਮ ਲੱਗੀ ਹੋਈ ਸੀ ਪਰ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਜਲਾਲਾਬਾਦ ਹਲਕੇ 'ਚ ਚੋਰੀ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਹੋਇਆ ਹੈ ਬੀਤੇ ਕੁੱਝ ਦਿਨਾਂ ਦੌਰਾਨ ਅਜਿਹੀਆਂ ਕਈ ਘਟਨਾਵਾਂ ਸਾਹਮਣੇ ਆ ਗਈਆਂ ਹਨ, ਜਿਨਾਂ ਨੂੰ ਦੇਖ ਕੇ ਲੋਕਾਂ ਨੂੰ ਇੰਝ ਲੱਗ ਰਿਹਾ ਹੈ ਕਿ ਸ਼ਾਇਦ ਚੋਰ ਅਤੇ ਲੁਟੇਰੇ ਇਥੇ ਪ੍ਰਸ਼ਾਸਨ ਨੂੰ ਟਿੱਚ ਜਾਣਦੇ ਹਨ ਤਾਂ ਹੀ ਤਾਂ ਬੇਖ਼ੌਫ ਚੋਰ ਤੇ ਲੁਟੇਰੇ ਘਟਨਾਵਾਂ ਨੂੰ ਅੰਜ਼ਾਮ ਦੇਣ ਲੱਗੇ ਹੋਏ ਹਨ ਹਾਲਾਂਕਿ ਗੈਰ ਸਮਾਜਿਕ ਕੰਮਾਂ ਪਿੱਛੇ ਕਈ ਪਹਿਲੂ ਜ਼ਿੰਮੇਵਾਰ ਵੀ ਹਨ, ਜਿਨਾਂ ਕਾਰਨ ਨੌਜਵਾਨ ਮੁੰਡੇ ਕੰਮ ਕਰਨ ਦੀ ਬਜਾਏ ਚੋਰੀਆਂ ਅਤੇ ਲੁੱਟ-ਖੋਹਾਂ ਦੇ ਕੰਮਾਂ ਵਿਚ ਪੈ ਚੁੱਕੇ ਹਨ ਇਨਾਂ 'ਚ ਜ਼ਿਆਦਾਤਰ ਲੜਕੇ ਨਸ਼ੇੜੀ ਕਿਸਮ ਦੇ ਹੁੰਦੇ ਹਨ ਜੋ ਰੋਜ਼ਾਨਾਂ 1000 ਤੋਂ 1500 ਰੁਪਏ ਦੇ ਨਸ਼ੇ ਦੀ ਪੂਰਤੀ ਨਾ ਹੋਣ ਦੀ ਸੂਰਤ ਵਿਚ ਲੁੱਟ-ਖੋਹ ਅਤੇ ਚੋਰੀ ਦੀਆਂ ਘਟਨਾਵਾਂ ਵਿਚ ਸ਼ਾਮਿਲ ਹੋ ਜਾਂਦੇ ਹਨ ਪ੍ਰਸ਼ਾਸਨ ਅਤੇ ਭਵਿੱਖ ਦੀ ਸਰਕਾਰ ਨੂੰ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਸੂਬੇ 'ਚ ਨਸ਼ੇ ਦੀ ਖੇਪ ਨੂੰ ਬੰਦ ਕਰਵਾਏ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣ ਤਾਂਕਿ ਲੜਕੇ ਨਸ਼ੇ ਦੀ ਲੱਤ 'ਚੋਂ ਨਿਕਲ ਕੇ ਕੰਮ ਲੱਗ ਸਕਣ

No comments: