BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੜਕਾਂ 'ਤੇ ਸ਼ਰੇਆਮ ਘੁੰਮਦੇ ਪਸ਼ੂ ਬਣ ਰਹੇ ਨੇ ਹਾਦਸਿਆਂ ਦਾ ਕਾਰਨ

ਜਲਾਲਾਬਾਦ, 9 ਫਰਵਰੀ (ਬਬਲੂ ਨਾਗਪਾਲ)-ਬੇਸਹਾਰਾ ਪਸ਼ੂਆਂ ਦੀ ਵੱਧ ਰਹੀ ਗਿਣਤੀ ਦੇ ਕਾਰਨ ਜਿੱਥੇ ਇਕ ਪਾਸੇ ਸੜਕਾਂ 'ਤੇ ਅਕਸਰ ਹੀ ਘੁੰਮਦੇ ਰਹਿਣ ਕਾਰਨ ਹਾਦਸਿਆਂ ਦਾ ਕਾਰਨ ਬਣ ਰਹੇ ਹਨ, ਉਥੇ ਹੀ ਇਨਾਂ ਬੇਸਹਾਰਾ ਪਸ਼ੂਆਂ ਦੇ ਕਰਕੇ ਕਿਸਾਨਾਂ ਲਈ ਵੀ ਮੁਸੀਬਤਾਂ ਵੱਧ ਚੁੱਕੀਆਂ ਹਨ ਇਥੇ ਵਰਨਣਯੋਗ ਹੈ ਕਿ ਸਥਾਨਕ ਸ਼ਹਿਰ 'ਚ ਬੇਸਹਾਰਾ ਪਸ਼ੂਆਂ ਦੀ ਗਿਣਤੀ ਇੰਨੀ ਵੱਧ ਚੁੱਕੀ ਹੈ ਕਿ ਸ਼ਹਿਰ ਦੇ ਕਈ ਗਲੀਆਂ ਅਤੇ ਮੁਹੱਲਿਆਂ 'ਚ ਅਕਸਰ ਹੀ ਇਹ ਸੜਕਾਂ 'ਤੇ ਬੈਠੇ ਰਹਿੰਦੇ ਹਨ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਇਨਾਂ ਪਸ਼ੂਆਂ 'ਚ ਜ਼ਿਆਦਾਤਰ ਸਾਨਾਂ ਦੀ ਗਿਣਤੀ ਵੱਧ ਹੈ, ਜੋ ਆਪਸ 'ਚ ਲੜਦੇ ਆਮ ਹੀ ਵੇਖੇ ਜਾਂਦੇ ਹਨ। ਬੀਤੇ ਦਿਨ ਜਲਾਲਾਬਾਦ ਸ਼ਹਿਰ ਦੇ ਇਕ ਬਾਜ਼ਾਰ 'ਚ ਸਾਨ ਆਪਸ 'ਚ ਲੜਦੇ ਹੋਏ ਕਰਿਆਨੇ ਦੀ ਦੁਕਾਨ 'ਚ ਵੜ ਗਏ, ਜਿਸ ਕਰਕੇ ਦੁਕਾਨਦਾਰ ਦਾ ਭਾਰੀ ਨੁਕਸਾਨ ਹੋ ਗਿਆ ਸਥਾਨਕ ਸ਼ਹਿਰ 'ਚ ਵੱਖ-ਵੱਖ ਸੜਕਾਂ 'ਤੇ ਅਕਸਰ ਹੀ ਵੱਡੀ ਗਿਣਤੀ 'ਚ ਝੁੰਡ ਬਣਾ ਕੇ ਉਕਤ ਪਸ਼ੂ ਬੈਠੇ ਰਹਿੰਦੇ ਹਨ, ਜਿਸ ਦੇ ਕਾਰਨ ਹਰ ਵੇਲੇ ਹਾਦਸੇ ਵਾਪਰਨ ਦਾ ਵੀ ਡਰ ਬਣਿਆ ਰਹਿੰਦਾ ਹੈ ਅਤੇ ਹਰ ਵੇਲੇ ਲੋਕਾਂ ਲਈ ਮੁਸੀਬਤਾਂ ਪੈਦਾ ਕਰ ਰਹੇ ਹਨ ਉਧਰ, ਇਸੇ ਤਰਾਂ ਹੀ ਜਲਾਲਾਬਾਦ ਸ਼ਹਿਰ ਦੇ ਨਾਲ ਲੱਗਦੇ ਪਿੰਡਾਂ 'ਚ ਵੀ ਵੱਡੀ ਗਿਣਤੀ 'ਚ ਉਕਤ ਪਸ਼ੂਆਂ ਦੇ ਝੂੰਡ ਫਸਲਾਂ ਨੂੰ ਨੁਕਸਾਨ ਪਹੁੰਚਾ ਦਿੰਦੇ ਹਨ ਇਹ ਹੀ ਬੇਸਹਾਰਾ ਪਸ਼ੂ ਰਾਤ ਵੇਲੇ ਸੜਕਾਂ 'ਤੇ ਵੀ ਘੁੰਮਦੇ ਰਹਿੰਦੇ ਹਨ, ਜੋ ਹਾਦਸਿਆਂ ਦਾ ਕਾਰਨ ਬਣੇ ਹੋਏ ਹਨ ਜਲਾਲਾਬਾਦ ਸ਼ਹਿਰ ਦੇ ਨੇੜੇ ਪੈਦੇ ਪਿੰਡ ਫਲੀਆਂਵਾਲਾ ਵਿਖੇ ਵੀ ਵੱਡੀ ਗਿਣਤੀ 'ਚ ਉਕਤ ਪਸ਼ੂ ਝੁੰਡ ਦੇ ਰੂਪ 'ਚ ਦਿਖਾਈ ਦਿੱਤੇ। ਇਸ ਸੰਬੰਧ 'ਚ ਜਸਵੰਤ ਸਿੰਘ, ਪਰਮਜੀਤ ਸਿੰਘ, ਨੋਤਾ ਸਿੰਘ, ਭਜਨ ਸਿੰਘ, ਬਲਵੀਰ ਸਿੰਘ, ਜੱਜ ਸਿੰਘ ਨੇ ਦੱਸਿਆ ਕਿ ਸਾਡੇ ਪਿੰਡ 'ਚ ਵੱਡੀ ਗਿਣਤੀ 'ਚ ਬੇਸਹਾਰਾ ਪਸ਼ੂ ਫਿਰਦੇ ਹਨ, ਜਿਨਾਂ 'ਚ ਸਾਨਾਂ ਦੀ ਗਿਣਤੀ ਜ਼ਿਆਦਾ  ਹੈ, ਜੋ ਅਕਸਰ ਹੀ ਆਪਸ 'ਚ ਲੜਦੇ ਰਹਿੰਦੇ ਹਨ, ਜਿਸ ਕਾਰਨ ਲੋਕਾਂ 'ਚ ਦਹਿਸ਼ਤ ਵਾਲਾ ਮਾਹੌਲ ਬਣਿਆ ਹੋਇਆ ਹੈ ਲੋਕਾਂ ਦੀ ਮੰਗ ਹੈ ਕਿ ਇਨਾਂ ਪਸ਼ੂਆਂ ਨੂੰ ਫੜ ਕੇ ਗਊਸ਼ਾਲਾ 'ਚ ਰੱਖਣ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਤੋਂ ਰਾਹਤ ਮਿਲ ਸਕੇ।

No comments: