BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦੇਵੀ ਦੁਆਰਾ ਮੰਦਰ ਵਿੱਚ ਧਾਰਮਿਕ ਸਮਾਗਮ ਦਾ ਆਯੋਜਨ

ਆਪਣੇ ਭਗਤਾਂ ਦੀ ਮਨੋਕਾਮਨਾ ਪੂਰੀ ਕਰਦੇ ਹਨ ਬਾਬਾ ਖੇਤਰਪਾਲ ਜੀ-ਸੋਨੀ ਜੀ ਮਹਾਰਾਜ
ਭਜਨ ਗਾਉਂਦੇ ਹੋਏ ਸੋਨੀ ਜੀ ਮਹਾਰਾਜ ਅਤੇ ਧਾਰਮਿਕ ਸਮਾਗਮ ਵਿੱਚ ਭਾਗ ਲੈਂਦੇ ਹੋਏ ਸ਼ਰਧਾਲੂ।
ਜਲਾਲਾਬਾਦ, 07 ਫਰਵਰੀ (ਬਬਲੂ ਨਾਗਪਾਲ)- ਬੀਤੀ ਰਾਤ ਸਥਾਨਕ ਸ਼੍ਰੀ ਦੇਵੀ ਦੁਆਰਾ ਮੰਦਿਰ ਵਿੱਚ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਡੇਰਾ ਬਾਬਾ ਬੱਗੂ ਭਗਤ ਸ਼੍ਰੀ ਮੁਕਤਸਰ ਸਾਹਿਬ ਦੇ ਗੱਦੀ ਨਸ਼ੀਨ ਸ਼੍ਰੀ ਸ਼ੰਮੀ ਚਾਵਲਾ ਜੀ ਦੇ ਪਰਮ ਸ਼ਿਸ਼ ਸ਼੍ਰੀ ਕੇ.ਐਸ.ਸੋਨੀ ਜੀ ਮਹਾਰਾਜ ਵਲੋਂ ਮਹਾਂਮਾਈ, ਬਾਲਾ ਜੀ ਅਤੇ ਬਾਬਾ ਖੇਤਰਪਾਲ ਜੀ ਦਾ ਗੁਣਗਾਨ ਕੀਤਾ ਗਿਆ। ਸੈਕੜਿਆਂ ਦੀ ਸੰਖਿਆ ਵਿੱਚ ਸ਼ਰਧਾਲੂਆਂ ਨੇ ਧਾਰਮਿਕ ਸਮਾਗਮ ਵਿੱਚ ਹਿੱਸਾ ਲਿਆ ਅਤੇ ਸੋਨੀ ਜੀ ਮਹਾਰਾਜ ਦੇ ਭਜਨਾਂ ਦੀ ਧੁਨ ਨੇ ਸ਼ਰਧਾਲੂਆਂ ਨੂੰ ਪ੍ਰਭੂ ਦੇ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਸ਼੍ਰੀ ਕੇ.ਐਸ.ਸੋਨੀ ਜੀ ਮਹਾਰਾਜ ਨੇ ਬਾਬਾ ਖੇਤਰਪਾਲ ਜੀ ਦਾ ਗੁਣਗਾਨ ਕਰਦਿਆ ਕਿਹਾ ਕਿ ਬਾਬਾ ਖੇਤਰਪਾਲ ਜੀ ਬੜੀ ਜਲਦੀ ਆਪਣੇ ਭਗਤਾਂ ਤੇ ਕ੍ਰਿਪਾ ਕਰਦੇ ਹਨ ਅਤੇ ਕੋਈ ਵੀ ਸ਼ਰਧਾਲੂ ਸੱਚੇ ਮਨ ਨਾਲ ਬਾਬਾ ਖੇਤਰਪਾਲ ਜੀ ਦੀ ਸੇਵਾ ਵਿੱਚ ਲੱਗਦਾ ਹੈ ਤਾਂ ਉਹ ਦੁਨਿਆਵਾਸ਼ੀ ਕਸ਼ਟਾਂ ਤੋਂ ਮੁਕਤ ਹੋ ਜਾਂਦਾ ਹੈ। ਸ਼੍ਰੀ ਸੋਨੀ ਜੀ ਮਹਾਰਾਜ ਨੇ ਕਿਹਾ ਕਿ ਸੰਸਾਰਿਕ ਜੀਵਨ ਵਿੱਚ ਇਨਸਾਨ ਕਈ ਤਰਾਂ ਦੇ ਉਤਾਰ-ਚੜਾਅ ਤੋਂ ਲੰਘਦਾ ਹੈ ਪਰ ਪਰਮਾਤਮਾ ਤੇ ਵਿਸ਼ਵਾਸ਼ ਰੱਖਣ ਵਾਲੇ ਦੁੱਖਾਂ ਦਾ ਸਮਾਂ ਵੀ ਅਸਾਨੀ ਪਾਰ ਕਰ ਲੈਂਦੇ ਹਨ। ਇਸ ਲਈ ਆਪਣੇ ਆਪਣੇ ਈਸ਼ਟ ਦੇਵਤਿਆਂ ਤੇ ਪੂਰਾ ਵਿਸ਼ਵਾਸ਼ ਰੱਖਣਾ ਚਾਹੀਦਾ ਹੈ ਅਤੇ ਕਿਸੇ ਦਾ ਬੁਰਾ ਨਹੀਂ ਕਰਨਾ ਚਾਹੀਦਾ ਕਿਉਂਕਿ ਤੁਹਾਡੇ ਕਰਮਾਂ ਦੇ ਨਾਲ ਹੀ ਤੁਹਾਨੂੰ ਫਲ ਮਿਲਣਾ ਹੈ।

No comments: