BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੇ.ਡੀ. ਪਬਲਿਕ ਸਕੂਲ 'ਚ ਸਲਾਨਾ ਸਮਾਗਮ ਤੇ ਇਨਾਮ ਵੰਡ ਸਮਾਰੋਹ

ਜਲਾਲਾਬਾਦ, 14 ਫਰਵਰੀ (ਬਬਲੂ ਨਾਗਪਾਲ)-ਇਲਾਕੇ ਦੇ ਨਜ਼ਦੀਕੀ ਪਿੰਡ ਤਾਰੇ ਵਾਲਾ ਵਿਖੇ ਸਥਿਤ ਕੇ.ਡੀ. ਪਬਲਿਕ ਸਕੂਲ ਵਿੱਚ ਹਰ ਸਾਲ ਦੀ ਤਰਾਂ ਇਸ ਸਾਲ ਦਾ ਸਾਲਾਨਾ ਸਮਾਗਮ ਅਤੇ ਇਨਾਮ ਵੰਡ ਸਮਾਰੋਹ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਵਿਹੜੇ 'ਚ ਇੱਕ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਹ ਸਾਰਾ ਪ੍ਰੋਗਰਾਮ ਸਕੂਲ ਮੈਨੇਜਮੈਂਟ ਕਮੇਟੀ ਤੇ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਰਿੰਪਲ ਹਾਂਡਾ ਦੀ ਯੋਗ ਅਗਵਾਈ ਹੇਠ ਕੀਤਾ ਗਿਆ। ਸਮਾਗਮ ਦੇ ਦੌਰਾਨ ਸਕੂਲ ਦੇ ਵਿਦਿਆਰਥੀਆਂ ਨੇ ਸੰਸਕ੍ਰਿਤ ਪ੍ਰੋਗਰਾਮ, ਵੈਸਟਰਨ ਪ੍ਰੋਗਰਾਮ, ਸਕਿੱਟ, ਹਿੰਦੀ, ਪੰਜਾਬੀ ਅਤੇ ਇੰਗਲਿਸ਼ ਵਿੱਚ ਪਲੇਅ ਕਰਵਾਏ ਗਏ ਅਤੇ ਸਕੂਲ ਦੇ ਵਿਦਿਆਰਥੀ ਕੁਲਦੀਪ, ਅਰਸ਼ਦੀਪ, ਆਦਿੱਤੀ, ਨਵਦੀਪ, ਰਮਨਦੀਪ, ਅਰਪਨਾ, ਮਾਨਸ, ਅਨਮੋਲ, ਸਾਜਨ ਵੱਲੋਂ ਮੰਚ ਸੰਚਾਲਨ ਦੀ ਭੂਮਿਕਾ ਬਹੁਤ ਹੀ ਵਧੀਆ ਢੰਗ ਦੇ ਨਾਲ ਨਿਭਾਈ ਗਈ। ਇਸ ਦੇ ਨਾਲ ਹੀ ਸਕੂਲ ਪ੍ਰਿੰਸੀਪਲ ਰਿੰਪਲ ਹਾਂਡਾ ਵੱਲੋਂ ਸਮਾਗਮ ਵਿੱਚ ਹਾਜਰ ਸਕੂਲ ਦੇ ਅਧਿਆਪਕਾਂ, ਬੱਚਿਆਂ ਅਤੇ ਉਨਾਂ ਦੇ ਮਾਪਿਆਂ ਨੂੰ ਸਕੂਲ ਦੇ ਸੀ.ਬੀ.ਐਸ.ਈ ਦੁਆਰਾ ਮਾਨਤਾ ਪ੍ਰਾਪਤ ਹੋਣ ਦੀ ਵਧਾਈ ਦਿੱਤੀ। ਸਕੂਲ ਦੇ ਚੇਅਰਮੈਨ ਡਾ. ਬਿਮਲ ਖੰਨਾ, ਵਾਈਸ ਚੇਅਰਮੈਨ ਸੰਦੀਪ ਖੰਨਾ, ਜਰਨਲ ਸੈਕਟਰੀ ਸੰਜੀਵ ਡੂਮੜਾ ਵੱਲੋਂ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਸ਼੍ਰੀਮਤੀ ਕਾਂਤਾ ਖੇੜਾ, ਸੁਨੇਹਾ ਖੰਨਾ, ਸੋਨੀਆ ਖੰਨਾ, ਰਵੀ ਨਰੂਲਾ, ਅਸ਼ੋਕ ਨਰੂਲਾ, ਸੁਭਾਸ਼ ਨਰੂਲਾ, ਵਿਜੈ ਨਰੂਲਾ, ਚੇਤਨਾ ਖੰਨਾ, ਪਵਨ ਛਾਬੜਾ, ਰਾਜੇਸ਼ ਮਿੱਡਾ, ਬਲਜੀਤ ਸਿੰਘ ਮੱਕੜ, ਚਿਮਨ ਲਾਲ ਨਾਰੰਗ ਆਦਿ ਮੌਜੂਦ ਸਨ।

No comments: