BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮਹਾਂ ਕਾਂਵੜ ਸੰਘ ਪੈਦਲ ਯਾਤਰਾ ਤੇ ਹਰਿਦੁਆਰ ਰਵਾਨਾ

ਜਲਾਲਾਬਾਦ, 18 ਫਰਵਰੀ (ਬਬਲੂ ਨਾਗਪਾਲ)- ਮੰਡੀ ਲਾਧੂਕਾ ਦਾ ਮਹਾ ਕਾਵੜ ਸੰਘ ਮਹਾ ਸ਼ਿਵਰਾਤਰੀ ਦੇ ਮੌਕੇ 'ਤੇ 8 ਦਿਨ ਦੀ ਪੈਦਲ ਯਾਤਰਾ 'ਤੇ ਹਰਿਦੁਆਰ ਲਈ ਰਵਾਨਾ ਹੋਇਆ। ਇਸ ਯਾਤਰਾ ਨੂੰ ਕ੍ਰਿਸ਼ਨਾ ਮੰਦਿਰ ਦੇ ਪੁਜਾਰੀ ਸ੍ਰੀ ਅਸ਼ੋਕ ਸ਼ਰਮਾ, ਮੰਦਿਰ ਕਮੇਟੀ ਦੇ ਪ੍ਰਧਾਨ ਵਿਜੈ ਬਜਾਜ ਕਾਕਾ, ਸੀਨੀਅਰ ਭਾਜਪਾ ਆਗੂ ਤਰਸੇਮ ਲਾਲ ਜੁਲਾਹਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਹ ਯਾਤਰਾ 17 ਤੋਂ ਲੈ ਕੇ 24 ਫਰਵਰੀ ਤੱਕ ਜਾਰੀ ਰਹੇਗੀ। ਇਸ ਮੌਕੇ ਰਾਜੂ ਵਧਵਾ ਪ੍ਰਧਾਨ, ਗੌਤਮ ਵਰਮਾ, ਰਜ਼ਤ ਸਿਡਾਨਾ ਚਿੰਕੀ, ਬਲਵਿੰਦਰ ਸਿੰਘ, ਰਘੂ ਕਾਲੜਾ, ਜਤਿਨ ਮਨਚੰਦਾ, ਅਜੈ ਕੁਮਾਰ, ਰਮਨ ਕਾਲੜਾ, ਸ਼ਿਵਮ ਮਨਚੰਦਾ, ਰਘੂ ਗਾਬਾ ਤੇ ਸੋਰਵ ਅਸੀਜਾ ਆਦਿ ਹਾਜ਼ਰ ਸਨ।

No comments: