BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਿਨ ਦਿਹਾੜੇ ਝਪਟ ਮਾਰ ਕੇ ਮੋਬਾਈਲ ਖੋਹ ਕੇ ਫ਼ਰਾਰ

ਜਲਾਲਾਬਾਦ, 10 ਫਰਵਰੀ (ਬਬਲੂ ਨਾਗਪਾਲ)- ਜਲਾਲਾਬਾਦ ਸ਼ਹਿਰ ਵਿੱਚ ਝਪਟ ਮਾਰਾਂ ਦੇ ਹੌਸਲੇ ਇੰਨੇ ਵੱਧ ਚੁੱਕੇ ਹਨ ਕਿ ਇਹ ਦਿਨ ਦਿਹਾੜੇ ਵਾਰਦਾਤ ਕਰਨ ਤੋਂ ਵੀ ਗੁਰੇਜ਼ ਨਹੀ ਕਰ ਰਹੇ ਅਤੇ ਭਰੇ ਬਾਜ਼ਾਰ ਵਿਚ ਵੀ ਝਪਟ ਮਾਰ ਕੇ ਮੋਬਾਈਲ ਤੇ ਹੋਰ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਤਰਾਂ ਦੀ ਘਟਨਾ ਸਥਾਨਕ ਫਿਰੋਜ਼ਪੁਰ ਫਾਜਿਲਕਾ ਰੋਡ 'ਤੇ ਸ਼ਮਸ਼ਾਨ ਘਾਟ ਦੇ ਸਾਹਮਣੇ ਵਾਪਰੀ ਜਿੱਥੇ ਝੱਪਟਮਾਰ ਇਕ ਨੌਜਵਾਨ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਘਟਨਾ ਦਾ ਸ਼ਿਕਾਰ ਬਣੇ ਕਸ਼ਿਸ਼ ਕੁਮਾਰ ਖੁਰਾਣਾ ਪੁੱਤਰ ਹਰੀਸ਼ ਕੁਮਾਰ ਵਾਸੀ ਦਸ਼ਮੇਸ਼ ਨਗਰ ਜਲਾਲਾਬਾਦ ਨੇ ਦੱਸਿਆ ਕਿ ਉਹ ਮੋਟਰਸਾਈਕਲ 'ਤੇ ਸ਼ਮਸ਼ਾਨ ਘਾਟ ਤੋਂ ਘਰ ਵਾਪਸ ਜਾ ਰਿਹਾ ਸੀ। ਫੋਨ ਆਉਣ 'ਤੇ ਜਦੋਂ ਮੈਂ ਆਪਣਾ ਮੋਬਾਈਲ ਦੇਖਣ ਲੱਗਿਆ ਤਾਂ ਪਿੱਛੋਂ ਦੋ ਲੜਕੇ ਜੋ ਕਿ ਕਾਲੇ ਰੰਗ ਦੇ ਪਲਸਰ ਮੋਟਰਸਾਈਕਲ 'ਤੇ ਸਵਾਰ ਸਨ ਅਤੇ ਮੋਟਰਸਾਈਕਲ 'ਤੇ ਕੋਈ ਵੀ ਨੰਬਰ ਨਹੀਂ ਲੱਗਿਆ ਹੋਇਆ ਸੀ, ਨੇ ਝਪਟਾ ਮਾਰ ਕੇ ਮੇਰਾ ਮੋਬਾਈਲ ਖੋਹ ਲਿਆ ਅਤੇ ਫਾਜਿਲਕਾ ਰੋਡ ਵੱਲ ਫ਼ਰਾਰ ਹੋ ਗਏ। ਮੈਂ ਪਿੰਡ ਧਰਮੂ ਵਾਲਾ ਤੱਕ ਇਹਨਾਂ ਦਾ ਪਿੱਛਾ ਵੀ ਕੀਤਾ ਪਰ ਇਹ ਮੇਰੇ ਹੱਥ ਨਹੀਂ ਆਏ। ਮੇਰਾ ਮੋਬਾਈਲ ਐਲਫਾ ਸੈਮਸੰਗ ਦਾ ਕੀਮਤ ਲਗਭਗ ਪੱਚੀ ਹਜ਼ਾਰ ਦਾ ਸੀ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਅੰਦਰ ਬਿਨਾਂ ਨੰਬਰੀ ਦੋ ਪਹੀਆ ਵਾਹਨ ਧੜੱਲੇ ਨਾਲ ਚੱਲ ਰਹੇ ਹਨ।

No comments: