BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਓਵਰ ਲੋਡ ਵਾਹਨ ਸ਼ਰੇਆਮ ਟ੍ਰੈਫਿਕ ਨਿਯਮਾਂ ਦੀਆਂ ਉਡਾ ਰਹੇ ਧੱਜੀਆਂ

ਜਲਾਲਾਬਾਦ, 21 ਫਰਵਰੀ (ਬਬਲੂ ਨਾਗਪਾਲ)-  ਸੜਕਾਂ 'ਤੇ ਚੱਲਣ ਵਾਲੇ ਓਵਰ ਲੋਡ ਵਾਹਨਾਂ ਦੀ ਕਈ ਵਾਰ ਇਕਦਮ ਬਰੇਕ ਵੀ ਨਹੀਂ ਲੱਗਦੀ, ਜਿਸ ਕਾਰਨ ਅਕਸਰ ਹੀ ਵੱਡੇ ਹਾਦਸੇ ਹੋ ਜਾਂਦੇ ਹਨ। ਕਈ ਵਾਰ ਇਹ ਵੀ ਵੇਖਿਆ ਗਿਆ ਹੈ ਕਿ ਇਹ ਓਵਰ ਲੋਡ ਵਾਹਨ ਪੁਲਸ ਨਾਕਿਆਂ ਦੇ ਕੋਲੋਂ ਲੰਘ ਜਾਂਦੇ ਹਨ ਅਤੇ ਇਨਾਂ ਕਰਕੇ ਕਈ ਵਾਰ ਵੱਡੇ ਹਾਦਸੇ ਵਾਪਰੇ ਹਨ ਅਤੇ ਕਈ ਜਾਨਾਂ ਵੀ ਗਈਆਂ ਹਨ। ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਹੀ ਅਜਿਹੇ ਅਨੇਕਾਂ ਵਾਹਨ ਸੜਕਾਂ 'ਤੇ ਬਿਨਾ ਕਿਸੇ ਰੋਕ ਟੋਕ ਦੇ ਚੱਲਦੇ ਹਨ, ਜਿਸ ਤੋਂ ਲੱਗਦਾ ਹੈ ਕਿ ਟ੍ਰੈਫਿਕ ਨਿਯਮ ਸਿਰਫ ਦੋ ਪਹੀਆ ਵਾਹਨਾਂ ਅਤੇ ਆਮ ਲੋਕਾਂ ਲਈ ਹੀ ਬਣੇ ਹੋਏ ਹਨ ਕਿਉਂਕਿ ਆਮ ਹੀ ਵੇਖਿਆ ਜਾਂਦਾ ਹੈ ਕਿ ਪੁਲਸ ਨਾਕਿਆਂ 'ਤੇ ਕੇਵਲ ਦੋ ਪਹੀਆ ਵਾਹਨ ਹੀ ਰੋਕੇ ਜਾਂਦੇ ਹਨ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ 'ਤੇ ਚਲਾਨ ਕੱਟੇ ਜਾਂਦੇ ਹਨ ਅਤੇ ਓਵਰ ਲੋਡ ਵਾਹਨ ਬੇਫ਼ਿਕਰ ਹੋ ਕੇ ਇਨਾਂ ਨਾਕਿਆਂ ਤੋਂ ਗੁਜ਼ਰਦੇ ਹਨ। ਜ਼ਿਕਰਯੋਗ ਹੈ ਕਿ ਸੜਕ ਹਾਦਸੇ ਵਾਪਰਨ ਦਾ ਮੁੱਖ ਕਾਰਨ ਓਵਰ ਲੋਡ ਵਾਹਨ ਅਤੇ ਓਵਰ ਸਪੀਡ ਦਾ ਹੁੰਦਾ ਹੈ ਲੇਕਿਨ ਇਨਾਂ ਵਾਹਨਾਂ ਦੀ ਸਪੀਡ ਅਤੇ ਲੋਡਿੰਗ ਨੂੰ ਲਗਾਮ ਪਾਉਣ ਲਈ ਟ੍ਰੈਫਿਕ ਪੁਲਿਸ ਅਤੇ ਟਰਾਂਸਪੋਰਟ ਪ੍ਰਸ਼ਾਸਨ ਬੇਬਸ ਨਜ਼ਰ ਆ ਰਿਹਾ ਹੈ ਪਰ ਇਸਦੇ ਬਾਵਜੂਦ ਟਰਾਂਸਪੋਰਟ ਪ੍ਰਸ਼ਾਸਨ ਕੁੰਭ ਕਰਨ ਦੀ ਨੀਂਦ ਸੁੱਤਾ ਹੋਇਆ ਹੈ। ਟਰਾਂਸਪੋਰਟ ਵਿਭਾਗ ਤੋਂ ਇਲਾਕਾ ਵਾਸੀਆਨ ਅਤੇ ਸਮਾਜ ਸੇਵੀ ਲੋਕਾਂ ਨੇ ਮੰਗ ਕੀਤੀ ਹੈ ਕਿ ਸੜਕਾਂ 'ਤੇ ਚੱਲ ਰਹੇ ਓਵਰ ਲੋਡ ਵਾਹਨਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਤਾਂ ਜੋ ਹਾਦਸਿਆਂ ਨੂੰ ਸੱਦਾ ਦੇਣ ਲਈ ਚੱਲ ਰਹੇ ਇਨਾਂ ਓਵਰ ਲੋਡ ਵਾਹਨਾਂ 'ਤੇ ਨੱਥ ਪਾਈ ਜਾਵੇ ਅਤੇ ਹੁਣ ਵੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਇਸ ਮੁੱਦੇ 'ਤੇ ਕਿਨੀ ਗੰਭੀਰਤਾ ਦਿਖਾਉਦਾ ਹੈ। ਉੱਧਰ, ਦੂਸਰੇ ਪਾਸੇ ਇਸ ਸਬੰਧ ਵਿੱਚ ਜ਼ਿਲਾ ਫਾਜਿਲਕਾ ਦੇ ਟਰਾਂਸਪੋਰਟ ਅਫਸਰ ਗੁਰਚਰਨ ਸਿੰਘ ਸੰਧੂ ਨਾਲ ਉਨਾਂ ਦੇ ਫੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨਾਂ ਵਲੋਂ ਫੋਨ ਨਾ ਚੁੱਕਣ ਕਾਰਨ ਸੰਪਰਕ ਨਹੀਂ ਹੋ ਸਕਿਆ।

No comments: