BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਾਬਾ ਨਿਧਾਨ ਸ਼ਾਹ ਦੀ ਸਮਾਧ 'ਤੇ ਸਾਲਾਨਾ ਮੇਲਾ ਧੂਮਧਾਮ ਨਾਲ ਮਨਾਇਆ

ਮੇਲੇ ਦੀਆਂ ਵੱਖ ਵੱਖ ਝਲਕੀਆਂ
ਜਲਾਲਾਬਾਦ, 7 ਫਰਵਰੀ (ਬਬਲੂ ਨਾਗਪਾਲ)-ਨਜ਼ਦੀਕੀ ਪਿੰਡ ਚੱਕ ਅਰਾਈਆਂਵਾਲਾ ਵਿਖੇ ਸਥਿਤ ਪੀਰ ਬਾਬਾ ਨਿਧਾਨ ਸ਼ਾਹ ਦੀ ਸਮਾਧ 'ਤੇ ਬਾਬਾ ਜੀ ਯਾਦ ਵਿੱਚ ਸਾਲਾਨਾ ਮੇਲਾ ਮਨਾਇਆ ਗਿਆ। ਬਾਬਾ ਜੀ ਦੀ ਸਮਾਧ 'ਤੇ ਇਹ ਮੇਲਾ ਪਿੰਡ ਚੱਕ ਅਰਾਈਆਂ ਦੀ ਸਾਧ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ ਅਤੇ ਇਸ ਮੇਲੇ ਵਿੱਚ ਇਲਾਕੇ ਵਿੱਚੋਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਿੱਸਾ ਲਿਆ। ਇਸ ਸਬੰਧੀ ਸੇਵਾਦਾਰ ਬਾਬਾ ਗੁਰਦੇਵ ਸਿੰਘ ਨੇ ਦੱਸਿਆ ਕਿ ਜੋ ਵੀ ਸ਼ਰਧਾਲੂ ਬਾਬਾ ਜੀ ਦੀ ਸਮਾਧ 'ਤੇ ਸ਼ਰਧਾ ਭਾਵਨਾ ਨਾਲ ਆ ਕੇ ਮੰਨਤ ਮੰਗਦਾ ਹੈ, ਬਾਬਾ ਜੀ ਉਸ ਸ਼ਰਧਾਲੂ ਦੀ ਮੰਨਤ ਪੂਰੀ ਕਰਦੇ ਹਨ। ਉਨਾਂ ਦੱਸਿਆ ਕਿ ਇਸ ਸਾਲ ਦੇ ਮੇਲੇ ਦੀ ਸ਼ੁਰੂਆਤ ਮੋਕੇ ਸਭ ਤੋਂ ਪਹਿਲਾਂ ਬਾਬਾ ਜੀ ਦੀ ਸਮਾਧ 'ਤੇ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ। ਇਸ ਤੋਂ ਬਾਅਦ ਮੇਲੇ ਵਿੱਚ ਆਏ ਲੋਕਾਂ ਦੇ ਮਨੋਰੰਜਨ ਲਈ ਪੰਜਾਬੀ ਗਾਇਕ ਸੁਖਦੇਵ ਸੁੱਖਾ ਐਡ ਪਾਰਟੀ ਵਲੋਂ ਪੰਜਾਬੀ ਵਿਰਸੇ ਨਾਲ ਸਬੰਧਤ ਗੀਤ ਪੇਸ਼ ਕੀਤੇ ਗਏ। ਦੇਰ ਸ਼ਾਮ ਨੂੰ ਪਿੰਡ ਘਾਂਗਾ ਖੂਰਦ ਅਤੇ ਗੁਰੂਸਰ (ਸ੍ਰੀ ਮੁਕਤਸਰ ਸਾਹਿਬ) ਵਿਚਾਲੇ ਕਬੱਡੀ ਮੁਕਾਬਲਾ ਕਰਵਾਇਆ ਗਿਆ ਅਤੇ ਇਹ ਮੁਕਾਬਲਾ 30-41 ਦੇ ਫ਼ਰਕ ਨਾਲ ਘਾਂਗਾ ਖੁਦ ਦੀ ਟੀਮ ਨੇ ਜਿੱਤ ਲਿਆ। ਜੇਤੂ ਟੀਮ ਨੂੰ 9 ਹਜ਼ਾਰ ਰੁਪਏ ਤੇ ਉਪ ਵਿਜੇਤਾ ਗੁਰੂਸਰ ਟੀਮ 6 ਹਜ਼ਾਰ ਰੁਪਏ ਨਗਦ ਰਾਸ਼ੀ ਇਨਾਮ ਵਜੋਂ ਦਿੱਤਾ ਗਿਆ। ਇਸ ਮੇਲੇ ਦੇ ਦੌਰਾਨ ਗੁਰਜੰਟ ਸਿੰਘ ਸਰਪੰਚ , ਪੰਚਾਇਤ ਮੈਂਬਰ ਸਤਨਾਮ ਸਿੰਘ, ਮੋਹਨ ਸਿੰਘ, ਜੋਗਿੰਦਰ ਸਿੰਘ (ਸ਼ਿੰਦੂ), ਲਹੋਰਾ ਸਿੰਘ, ਜੋਗਿੰਦਰ ਸਿੰਘ, ਸੋਨਾ ਸਿੰਘ, ਸਾਬਕਾ ਸਰਪੰਚ ਮਹਿਲ ਸਿੰਘ, ਸ਼ਿਅਦ ਦੇ ਜੋਨ ਪ੍ਰਧਾਨ ਸੁਰਜੀਤ ਸਿੰਘ ਬਰਨਾਲਾ, ਸਾਬਕਾ ਪੰਚ ਕਸ਼ਮੀਰ ਸਿੰਘ, ਮੇਲਾ ਕਮੇਟੀ ਦੇ ਪ੍ਰਧਾਨ ਸੋਨਾ ਸਿੰਘ, ਨਾਨਕ ਸਿੰਘ, ਜੱਜ ਸਿੰਘ, ਗੁਰਮੇਲ ਸਿੰਘ, ਦੀਪੂ, ਵਿੱਕੀ, ਅੰਬੂ, ਜੋਗਿੰਦਰ ਸਿੰਘ, ਅਮਰਜੀਤ ਸਿੰਘ ਆਦਿ ਮੌਜੂਦ ਸਨ।

No comments: