BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਚੋਰੀ ਦੇ ਮੋਟਰਸਾਈਕਲ ਸਮੇਤ ਇਕ ਕਾਬੂ

ਜਲਾਲਾਬਾਦ, 15 ਫਰਵਰੀ (ਬਬਲੂ ਨਾਗਪਾਲ)- ਥਾਣਾ ਸਿਟੀ ਪੁਲਿਸ ਜਲਾਲਾਬਾਦ ਨੇ ਚੋਰੀ ਦੇ ਮੋਟਰਸਾਈਕਲ ਸਣੇ ਚੋਰ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੈ। ਥਾਣਾ ਸਿਟੀ ਐਸ. ਐਚ. ਓ. ਤਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਡੀ. ਐਸ. ਪੀ. ਜਲਾਲਾਬਾਦ ਦੇ ਹੁਕਮਾਂ ਅਨੁਸਾਰ ਹੈੱਡ ਕਾਂਸਟੇਬਲ ਮਲਕੀਤ ਸਿੰਘ ਨੇ ਪੁਲਸ ਪਾਰਟੀ ਨਾਲ ਮੰਨੇ ਵਾਲਾ ਰੋਡ ਤੇ ਫਾਟਕਾਂ ਦੇ ਕੋਲ ਉੜਾਂਗ ਪੈਲੇਸ ਦੇ ਨੇੜੇ ਸ਼ੱਕੀ ਪੁਰਸ਼ਾਂ ਚੈਕਿੰਗ ਦੇ ਸੰਬੰਧ ਵਿੱਚ ਨਾਕਾ ਲਗਾਇਆ ਹੋਇਆ ਸੀ। ਮੰਨੇ ਵਾਲਾ ਪਾਸੇ ਤੋਂ ਇਕ ਵਿਅਕਤੀ ਮੋਟਰਸਾਈਕਲ ਤੇ ਆਇਆ ਜਿਸ ਨੇ ਪੁਲਸ ਪਾਰਟੀ ਨੂੰ ਦੇਖ ਕੇ ਕਾਹਲੀ ਨਾਲ ਮੋਟਰਸਾਈਕਲ ਮੋੜ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਕਾਹਲੀ ਨਾਲ ਮੋਟਰਸਾਈਕਲ ਮੋੜਨ ਕਾਰਨ ਮੋਟਰਸਾਈਕਲ ਤਿਲਕ ਕੇ ਡਿਗ ਪਿਆ। ਸ਼ੱਕ ਪੈਣ ਤੇ ਉਕਤ ਵਿਅਕਤੀ ਨੂੰ ਪਕੜ ਕੇ ਉਸ ਤੋ ਪੁੱਛਤਾਛ ਕੀਤੀ ਗਈ ਤਾਂ ਉਸ ਨੇ ਮੋਟਰਸਾਈਕਲ ਚੋਰੀ ਦਾ ਹੋਣਾ ਮੰਨਿਆ ਅਤੇ ਇਹ ਵੀ ਦੱਸਿਆ ਕਿ ਇਹ ਮੋਟਰਸਾਈਕਲ ਕੁਝ ਦਿਨ ਪਹਿਲਾਂ ਉਸ ਨੇ ਗੁਰਦੁਆਰਾ ਸਿੰਘ ਸਭਾ ਦੇ ਬਾਹਰੋਂ ਚੋਰੀ ਕੀਤਾ ਸੀ। ਬਰਾਮਦ ਮੋਟਰਸਾਈਕਲ ਹੀਰੋ ਹਾਂਡਾ ਸੀ ਡੀ ਡੀਲਕਸ ਦਾ ਨੰਬਰ ਪੀ ਬੀ 61 ਬੀ 2478 ਹੈ। ਦੋਸ਼ੀ ਦੀ ਪਹਿਚਾਣ ਵਿਕਰਮ ਸਿੰਘ ਉਰਫ ਵਿੱਕੀ ਪੁੱਤਰ ਰੇਸ਼ਮ ਸਿੰਘ ਵਾਸੀ ਗੁਮਾਨੀ ਵਾਲਾ ਖੂਹ ਚੱਕ ਵੈਰੋਂ ਕੇ ਵਜੋਂ ਹੋਈ ਹੈ। ਦੋਸ਼ੀ ਖ਼ਿਲਾਫ਼ ਮੁਕਦਮਾ ਦਰਜ ਕਰਕੇ ਕਾਰਵਾਈ ਜਾਰੀ ਹੈ।

No comments: