BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕਣਕ ਤੇ ਸਰੋਂ ਦੀ ਫ਼ਸਲ 'ਤੇ ਤੇਲੇ ਦਾ ਹਮਲਾ

ਜਲਾਲਾਬਾਦ, 13 ਫਰਵਰੀ (ਬਬਲੂ ਨਾਗਪਾਲ)-ਇਸ ਸਰਹੱਦੀ ਖੇਤਰ ਵਿੱਚ ਕਣਕ ਤੇ ਸਰੋਂ ਦੀ ਫ਼ਸਲ ਤੇ ਤੇਲੇ (ਰਸ ਚੂਸਣ ਵਾਲੇ ਕੀੜੇ) ਨੇ ਹਮਲਾ ਕਰ ਦਿੱਤਾ ਹੈ। ਤੇਲੇ ਦਾ ਸ਼ੁਰੂਆਤੀ ਦੌਰ ਵਿੱਚ ਉਨਾਂ ਖੇਤਾਂ ਵਿੱਚ ਹਮਲਾ ਜਿਆਦਾ ਹੋਇਆ ਹੈ ਜਿੱਥੇ ਕਿਸਾਨਾਂ ਨੇ ਖੇਤੀ ਵਿਭਾਗ ਦੇ ਮਾਹਿਰਾਂ ਦੀ ਸਲਾਹ ਤੋਂ ਵੱਧ ਯੂਰੀਆ ਖਾਦ ਦੀ ਵਰਤੋਂ ਕੀਤੀ ਹੈ ਜਾ ਫਿਰ ਜਿਨਾਂ ਖੇਤਾਂ ਵਿੱਚ ਦਰਖਤਾਂ ਦੀ ਸੰਖਿਆ ਜਿਆਦਾ ਹੈ। ਕਿਸਾਨ ਘਬਰਾ ਕੇ ਆਪਣੀ ਮਰਜ਼ੀ ਨਾਲ ਤੇਲੇ ਦੀ ਰੋਕਥਾਮ ਲਈ 2-2 ਸਪਰੇਆਂ ਦਾ ਮਿਲਾਣ ਕਰਕੇ ਖੇਤਾਂ ਵਿੱਚ ਛਿੜਕਾਅ ਕਰ ਰਹੇ ਹਨ, ਜਿਸ ਕਾਰਨ ਕਿਸਾਨਾਂ ਦਾ ਆਰਥਿਕ ਨੁਕਸਾਨ ਤਾਂ ਹੋ ਹੀ ਰਿਹਾ ਹੈ ਜਦੋ ਕੇ ਸਪਰੇਅ ਦੇ ਘੱਟ ਅਸਰਦਾਰ ਹੋਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ। ਪਿੰਡ ਲਾਧੂਕਾ ਦੇ ਕਿਸਾਨ ਸੁਰੇਸ਼ ਕੰਬੋਜ਼ ਰਿੰਕੂ ਨੇ ਕਿਹਾ ਹੈ ਕੇ ਇਸ ਵਾਰ ਤੇਲੇ ਦਾ ਕਣਕ 'ਤੇ ਹਮਲਾ ਅਗੇਤਾ ਹੋਣ ਕਰਕੇ, ਕਿਸਾਨਾਂ ਨੂੰ ਇਸ ਵਾਰ ਤੇਲੇ ਦੀ ਰੋਕਥਾਮ ਲਈ ਕਣਕ ਦੇ ਪੱਕਣ ਤੱਕ ਕਿਸਾਨਾਂ ਨੂੰ 2 ਵਾਰ ਸਪਰੇਅ ਕਰਨੀ ਪੈ ਸਕਦੀ ਹੈ। ਇਸ ਸਬੰਧ ਵਿੱਚ ਖੇਤੀ ਮਹਿਕਮੇ ਦੇ ਏ ਡੀ ਓ ਸਰਵਣ ਕੁਮਾਰ ਦੇ ਨਾਲ ਸੰਪਰਕ ਕੀਤਾ ਗਿਆ ਤਾ ਉਨਾਂ ਨੇ ਕਿਹਾ ਹੈ ਕੇ ਖੇਤ ਵਿੱਚ ਤੇਲੇ ਦਾ ਹਮਲਾ 5 ਪ੍ਰਤੀਸ਼ਤ ਤੋ ਵੱਧ ਹੋਵੇ ਤਾ ਕਿਸਾਨ ਕੋਨਫੀਡੋਰ ਜਾ ਐਕਟਾਰਾ 50 ਮਿ: ਲਿ: ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰਨ ਤੇ ਕਿਸਾਨ ਮੋਨੋਕਰੋਟੋਫਾਸ ਦਾ ਛਿੜਕਾਅ ਬਿਲਕੁਲ ਵੀ ਨਾ ਕਰਨ।

No comments: