BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਵੇਰਕਾ ਮਿਲਕ ਕੰਪਨੀ ਵੱਲੋਂ ਮੀਟਿੰਗ

ਜਲਾਲਾਬਾਦ, 20 ਫਰਵਰੀ (ਬਬਲੂ ਨਾਗਪਾਲ)-ਵੇਰਕਾ ਮਿਲਕ ਪਲਾਂਟ ਕੰਪਨੀ ਵੱਲੋਂ ਜਲਾਲਾਬਾਦ ਅਧੀਨ ਪੈਂਦੇ ਪਿੰਡਾਂ ਦੇ ਸੈਕਟਰੀਆਂ ਤੇ ਦੁੱਧ ਉਤਪਾਦਕਾਂ ਦੀ ਜਲਾਲਾਬਾਦ ਦੇ ਸੈਂਟਰ 'ਚ ਇਕ ਮੀਟਿੰਗ ਕੀਤੀ ਗਈ। ਫ਼ਿਰੋਜ਼ਪੁਰ ਦੇ ਜੀ.ਐਮ. ਉੱਤਮ ਕੁਮਾਰ ਸਿਨਾ ਦੀ ਪ੍ਰਧਾਨਗੀ ਹੇਠ ਮੈਡਮ ਕੰਚਨ, ਏਰੀਆ ਇੰਚਾਰਜ ਕੁਲਵੰਤ ਸਿੰਘ ਜਲਾਲਾਬਾਦ, ਹਰਦੇਵ ਸਿੰਘ ਐਮ.ਪੀ.ਏ. ਦੀ ਹਾਜ਼ਰੀ ਵਿਚ ਵੱਖ-ਵੱਖ ਪਿੰਡਾਂ ਦੇ ਸੈਕਟਰੀਆਂ ਤੇ ਦੁੱਧ ਉਤਪਾਦਕਾਂ ਨੇ ਸ਼ਿਰਕਤ ਕੀਤੀ। ਵੇਰਕਾ ਮਿਲਕ ਪਲਾਂਟ ਕੰਪਨੀ ਫ਼ਿਰੋਜ਼ਪੁਰ ਦੇ ਜੀ.ਐਮ. ਉੱਤਮ ਕੁਮਾਰ ਸਿਨਾ ਨੇ ਕਿਹਾ ਕਿ ਜਲਾਲਾਬਾਦ 'ਚ ਪਹਿਲਾਂ ਦੁੱਧ ਕੇਂਦਰ ਬੀ.ਐਮ.ਸੀ. ਲੱਗਾ ਹੋਇਆ ਸੀ ਪਰ ਜਲਾਲਾਬਾਦ ਦੇ ਏਰੀਏ 'ਚ ਪੈਦਾ ਕੀਤਾ ਜਾ ਰਿਹਾ ਦੁੱਧ ਉੱਚੀ ਤੇ ਚੰਗੀ ਕਵਾਲਿਟੀ ਦਾ ਹੋਣ ਕਾਰਨ ਉਨਾਂ ਵੱਲੋਂ ਇੱਥੇ ਵੇਰਕਾ ਚਿਲਿੰਗ ਸੈਂਟਰ ਲਗਾਇਆ ਗਿਆ ਹੈ ਕਿ ਦੁੱਧ ਖਰਾਬ ਨਾ ਹੋ ਸਕੇ। ਉਨਾਂ ਕਿਹਾ ਕਿ ਉਹਨਾਂ ਵੱਲੋਂ ਬਾਰਡਰ ਪੱਟੀ ਦੇ ਪਿੰਡਾਂ 'ਚ ਸੈਕਟਰੀਆਂ ਕੋਲ ਦੁੱਧ ਦੀ ਉਤਪਾਦਕਤਾ ਲਈ ਬੀ.ਐਮ.ਸੀ. ਟੀ.ਸੀ.ਯੂ. ਵੀ ਲਗਾਏ ਗਏ ਹਨ। ਉਨਾਂ ਕਿਹਾ ਕਿ ਦੁੱਧ ਉਤਪਾਦਕਾਂ ਨੂੰ ਵੇਰਕਾ ਕੰਪਨੀ ਵੱਲੋਂ ਬਣਾਈ ਗਈ ਫੀਡ ਹੀ ਵਰਤਣੀ ਚਾਹੀਦੀ ਹੈ ਜਿਸ ਦਾ ਰਿਜ਼ਲਟ ਬਹੁਤ ਵਧੀਆ ਮਿਲ ਰਿਹਾ ਹੈ। ਇਸ ਮੌਕੇ ਸੈਕਟਰੀ ਯੂਨੀਅਨ ਦੇ ਪ੍ਰਧਾਨ ਓਮ ਪ੍ਰਕਾਸ਼, ਪ੍ਰੈੱਸ ਸਕੱਤਰ ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ ਲਖਵਿੰਦਰ ਸਿੰਘ, ਬਲਵੀਰ ਸਿੰਘ ਆਦਿ ਹਾਜ਼ਰ ਸਨ।

No comments: