BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ਿਵ ਲਾਲ ਡੋਡਾ ਤੇ ਕੇਸ ਦੇ ਬਾਕੀ ਦੋਸ਼ੀ ਅਦਾਲਤ 'ਚ ਪੇਸ਼

ਜਲਾਲਾਬਾਦ, 10 ਫਰਵਰੀ (ਬਬਲੂ ਨਾਗਪਾਲ)- ਬਹੁਚਰਚਿਤ ਭੀਮ ਟਾਂਕ ਹੱਤਿਆ ਕਾਂਡ ਵਿਚ ਨਾਮਜ਼ਦ ਸ਼ਰਾਬ ਦੇ ਪ੍ਰਸਿੱਧ ਕਾਰੋਬਾਰੀ ਸ਼ਿਵ ਲਾਲ ਡੋਡਾ ਉਨਾਂ ਦੇ ਭਤੀਜੇ ਅਮਿੱਤ ਡੋਡਾ ਨੂੰ ਅੱਜ ਬਾਕੀ ਦੋਸ਼ੀਆਂ ਨਾਲ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਸ ਵਿਚ ਮਾਨਯੋਗ ਅਦਾਲਤ ਨੇ ਕੇਸ ਦੀ ਸੁਣਵਾਈ ਤੋਂ ਬਾਅਦ ਇਸ ਕੇਸ ਦੀ ਅਗਲੀ ਤਰੀਕ ਸੋਮਵਾਰ 13 ਫ਼ਰਵਰੀ ਨਿਰਧਾਰਿਤ ਕੀਤੀ ਹੈ। ਅਦਾਲਤ ਦੀ ਪੇਸ਼ੀ ਤੋਂ ਬਾਅਦ ਸ਼ਿਵ ਲਾਲ ਡੋਡਾ ਨੂੰ ਸਥਾਨਕ ਸਿਵਲ ਹਸਪਤਾਲ ਵਿਖੇ ਸੀਨੇ ਵਿਚ ਤਕਲੀਫ਼ ਦੀ ਸ਼ਿਕਾਇਤ ਦੇ ਚੱਲਦਿਆਂ ਲਿਆਂਦਾ ਗਿਆ। ਜਿੱਥੇ ਡਾਕਟਰਾਂ ਨੇ ਮੁੱਢਲੀ ਜਾਂਚ ਤੋਂ ਬਾਅਦ ਉਸ ਨੂੰ ਕਿਸੇ ਦਿਲ ਦੇ ਮਾਹਿਰ ਡਾਕਟਰ ਨੂੰ ਚੈੱਕਅਪ ਕਰਵਾਉਣ ਦੀ ਸਲਾਹ ਦਿੱਤੀ। ਜਿਸ ਤੋਂ ਬਾਅਦ ਪੇਸ਼ੀ ਕਰਵਾਉਣ ਲਈ ਆਈ ਪੁਲਿਸ ਉਸ ਨੂੰ ਵਾਪਸ ਲੈ ਗਈ।

No comments: