BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਤੀ ਪਤਨੀ ਵੱਲੋਂ ਮਾਂ ਪਿਓ 'ਤੇ ਕੁੱਟਮਾਰ ਕਰਕੇ ਘਰੋਂ ਬਾਹਰ ਕੱਢਣ ਦੇ ਦੋਸ਼

ਜਲਾਲਾਬਾਦ, 12 ਫਰਵਰੀ (ਬਬਲੂ ਨਾਗਪਾਲ)- ਪਿੰਡ ਲਾਧੂਕਾ ਨਿਵਾਸੀ ਸ਼ਿਮਲਾ ਰਾਣੀ ਪੁੱਤਰੀ ਪੂਰਨ ਸਿੰਘ ਨੇ ਦੱਸਿਆ ਹੈ ਕੇ, ਅਰਸਾ ਡੇਢ ਸਾਲ ਪਹਿਲਾਂ ਉਸਦੀ ਸ਼ਾਦੀ ਪਿੰਡ ਕੋਰਟ ਵਾਲੇ ਝੁੱਗੇ (ਝੁੱਗੇ ਗੁਲਾਬ ਸਿੰਘ) ਦੇ ਨਿਵਾਸੀ ਹਰਜਿੰਦਰ ਸਿੰਘ ਪੁੱਤਰ ਦੀਵਾਨ ਸਿੰਘ ਦੇ ਨਾਲ ਹੋਈ ਸੀ, ਤੇ ਵਿਆਹ ਤੋਂ ਤੁਰੰਤ ਬਾਅਦ ਸਹੁਰਾ ਪਰਿਵਾਰ ਮੈਨੂੰ ਦਹੇਜ ਲਿਆਉਣ ਲਈ ਤੰਗ ਕਰਨ ਲੱਗ ਪਿਆ ਤੇ ਮੈਨੂੰ ਕਈ ਵਾਰ ਕੁੱਟਮਾਰ ਕਰਕੇ ਘਰੋਂ ਬਾਹਰ ਕੱਢ ਦਿੱਤਾ ਗਿਆ, ਜਿਸ ਤੋ ਬਾਅਦ ਉਹ ਅਪਣੇ ਮਾਂ ਪਿਓ ਦੇ ਕੋਲ ਪਿੰਡ ਲਾਧੂਕਾ ਵਿੱਚ ਰਹਿਣ ਲੱਗ ਪਈ, ਪਰ ਇਸ ਦੋਰਾਨ ਕੁੱਝ ਮੁਹਤਬਰ ਵਿਅਕਤੀਆਂ ਦੀ ਹਾਜ਼ਰੀ ਵਿੱਚ ਉਸਨੂੰ ਸਹੁਰੇ ਘਰ ਭੇਜ ਦਿੱਤਾ ਗਿਆ ਤੇ ਕੁੱਝ ਸਮਾਂ ਬਾਅਦ ਮੇਰੇ ਸਹੁਰੇ ਪਰਿਵਾਰ ਨੇ ਮੈਨੂੰ ਤੇ ਮੇਰੇ ਪਤੀ ਨੂੰ ਕੁੱਟਮਾਰ ਕਰਕੇ ਘਰੋਂ ਬਾਹਰ ਕੱਢ ਦਿੱਤਾ। ਸ਼ਿਮਲਾ ਰਾਣੀ ਨੇ ਦੱਸਿਆ ਹੈ ਕੇ 8 ਦਸੰਬਰ ਵਾਲੇ ਦਿਨ ਉਸਦੀ ਮਾਤਾ ਛਿੰਦੋ ਬਾਈ ਫਾਜਿਲਕਾ ਤੋ ਵਾਪਸ ਪਿੰਡ ਲਾਧੂਕਾ ਆ ਰਹੀ ਸੀ ਤਾ ਮੇਰੇ ਸਹੁਰੇ ਪਰਿਵਾਰ ਦੇ ਮੈਂਬਰਾਂ ਨੇ ਮੇਰੀ ਮਾਤਾ ਨੂੰ ਸਵਾਰੀਆਂ ਵਾਲੇ ਟੈਂਪੂ ਤੋਂ ਉਤਾਰ ਕੇ ਕਾਫੀ ਕੁੱਟਮਾਰ ਕੀਤੀ। ਇਸ ਸਬੰਧ ਵਿੱਚ ਉਸਨੇ ਇੱਕ ਸ਼ਿਕਾਇਤ ਪੱਤਰ ਸਥਾਨਕ ਪੁਲਿਸ ਚੌਕੀ ਵਿੱਚ ਦੇ ਕੇ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।

No comments: