BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਟੇਟ ਬੈਂਕ ਆੱਫ ਇੰਡੀਆਂ ਬ੍ਰਾਂਚ ਜਲਾਲਾਬਾਦ ਦੇ ਕੈਸ਼ੀਅਰ 'ਤੇ ਹੇਰਾਫੇਰੀ ਅਤੇ ਧੋਖਾਧੜੀ ਕਰਨ ਦੇ ਲਗਾਏ ਗਏ ਦੋਸ਼

ਜਾਣਕਾਰੀ ਦਿੰਦਾ ਹੋਇਆ ਪੀੜਤ ਲਖਵਿੰਦਰ ਸਿੰਘ
  • ਬੈਂਕ ਦੇ ਕੈਸ਼ੀਅਰ ਵੱਲੋਂ ਨਹੀਂ ਦਿੱਤਾ ਗਿਆ ਕੋਈ ਵੀ ਜਵਾਬ
  • ਪੀੜਤ ਵਿਅਕਤੀ ਨੇ ਮਾਮਲੇ ਦੀ ਸਹੀ ਤਰੀਕੇ ਨਾਲ ਜਾਂਚ ਕਰਨ ਦੀ ਕੀਤੀ ਮੰਗ
ਜਲਾਲਾਬਾਦ, 15 ਫਰਵਰੀ (ਬਬਲੂ ਨਾਗਪਾਲ)- ਉਪਮੰਡਲ ਅਧੀਨ ਪੈਂਦੇ ਪਿੰਡ ਜੋਧਾ ਭੈਣੀ ਦੇ ਨਿਵਾਸੀ ਲਖਵਿੰਦਰ ਸਿੰਘ ਪੁੱਤਰ ਵਜੀਰ ਸਿੰਘ ਨੇ ਸਟੇਟ ਬੈਂਕ ਆੱਫ ਇੰਡੀਆਂ ਬ੍ਰਾਂਚ ਜਲਾਲਾਬਾਦ ਦੇ ਕੈਸ਼ੀਅਰ 'ਤੇ ਹੇਰਾ ਫੇਰੀ ਕਰਨ ਦੇ ਦੋਸ਼ ਲਗਾਏ ਹਨ। ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੀੜਤ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਅਕਾਊਂਟ ਸਟੇਟ ਬੈਂਕ ਆੱਫ ਇੰਡੀਆਂ ਬ੍ਰਾਂਚ ਘੁਬਾਇਆ ਜ਼ਿਲਾ ਫਾਜ਼ਿਲਕਾ ਵਿਖੇ ਖਾਤਾ ਨੰਬਰ 32960193105 ਹੈ ਅਤੇ ਮੈਂ ਆਪਣੇ ਬੈਂਕ ਦੇ ਉਕਤ ਖਾਤੇ ਵਿੱਚੋਂ ਹੀ ਲੈਣ ਦੇਣ ਕਰਦਾ ਹਾਂ। ਉਸਨੇ ਦੱਸਿਆ ਕਿ ਮਿਤੀ 18 ਜਨਵਰੀ ਨੂੰ ਜਦੋਂ ਮੈਂ ਜਲਾਲਾਬਾਦ ਦੇ ਥਾਣਾ ਸਿਟੀ ਰੋਡ 'ਤੇ ਸਥਿਤ ਸਟੇਟ ਬੈਂਕ ਆੱਫ ਇੰਡੀਆਂ ਵਿੱਚ ਆਪਣੇ ਖਾਤੇ ਵਿੱਚੋਂ ਪੈਸੇ ਕਢਵਾਉਣ ਦੇ ਲਈ ਗਿਆ ਤਾਂ ਬੈਂਕ ਅੰਦਰ ਕੈਸ਼ ਕਾਊਂਟਰ 'ਤੇ ਬੈਠੇ ਬੈਂਕ ਕਰਮਚਾਰੀ ਬਰੀਸ਼ ਸਿੰਘ ਪੁੱਤਰ ਗੁਲਜੀਰ ਸਿੰਘ ਵਾਸੀ ਪਿੰਡ ਚੱਕ ਸੁਖੇਰਾ ਨੂੰ ਏ.ਟੀ.ਐਮ ਕਾਰਡ ਸਵੈਪ ਕਰਵਾਉਣ ਦੇ ਲਈ ਦਿੱਤਾ। ਇਸ ਦੌਰਾਨ ਉਕਤ ਕੈਸ਼ੀਅਰ ਨੇ ਮੇਰੇ ਕੋਲੋਂ ਏ.ਟੀ.ਐਮ ਦਾ ਕੋਡ ਪੁੱਛਿਆ ਗਿਆ ਅਤੇ ਮੈਂ ਉਸਨੂੰ ਆਪਣੇ ਏ.ਟੀ.ਐਮ ਦਾ ਕੋਡ ਦੱਸ ਦਿੱਤਾ। ਜਿਸ ਤੋਂ ਬਾਅਦ ਉਕਤ ਕੈਸ਼ੀਅਰ ਨੇ ਮੇਰਾ ਸਾਰਾ ਡਾਟਾ ਠੱਗੀ ਮਾਰਨ ਅਤੇ ਹੇਰਾ ਫੇਰੀ ਕਰਨ ਦੀ ਨੀਯਤ ਨਾਲ ਸੇਵ ਕਰ ਲਿਆ ਗਿਆ ਅਤੇ ਮੈਨੂੰ ਮੇਰਾ ਏ.ਟੀ.ਐਮ ਕਾਰਡ ਵਾਪਿਸ ਦੇ ਦਿੱਤਾ। ਲਖਵਿੰਦਰ ਸਿੰਘ ਨੇ ਦੱਸਿਆ ਕਿ ਮੇਰੇ ਵੱਲੋਂ ਆਪਣੇ ਅਕਾਊਂਟ ਵਿੱਚੋਂ 24 ਹਜਾਰ ਦੀ ਰਕਮ ਕਢਵਾਉਣ ਤੋਂ ਬਾਅਦ 65 ਹਜਾਰ ਰੁਪਏ ਬਕਾਇਆ ਰਹਿ ਗਿਆ ਸੀ। ਉਸਨੇ ਦੱਸਿਆ ਕਿ 21 ਜਨਵਰੀ ਨੂੰ ਮੇਰਾ ਮੋਬਾਇਲ ਨੰਬਰ ਜੋ ਮੇਰੇ ਅਕਾਊਂਟ ਨਾਲ ਅਟੈਚ ਸੀ, ਮੇਰਾ ਮੋਬਾਇਲ ਨੰਬਰ ਹੈਗ ਕਰਵਾ ਦਿੱਤਾ ਗਿਆ ਤਾਂ ਜੋ ਮੇਰੇ ਅਕਾਊਂਟ ਵਿੱਚੋਂ ਲੈਣ ਦੇਣ ਕਰਨ ਸੰਬੰਧੀ ਮੈਸਿਜ ਨਾ ਸਕੇ। ਇਸ ਤੋਂ ਬਾਅਦ ਉਕਤ ਕੈਸ਼ੀਅਰ ਨੇ ਆਪਣੇ ਦੋ ਹੋਰ ਸਾਥੀ ਕੁਲਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਅਤੇ ਚਮਕੌਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਚੱਕ ਬਜ਼ੀਦਾ (ਗਹਿਲੇ ਵਾਲਾ) ਨਾਲ ਮਿਲ ਕੇ ਮੇਰੀ ਰਕਮ ਹੜੱਪ ਕਰਨ ਲਈ ਵਿਉਂਤ ਬਣਾਈ ਅਤੇ ਮੇਰੇ ਬੈਂਕ ਅਕਾਊਂਟ ਵਿੱਚ ਪਈ ਰਕਮ ਨਾਲ 24, 25 ਅਤੇ 26 ਜਨਵਰੀ ਨੂੰ ਆਨਲਾਈਨ ਸ਼ਾਪਿੰਗ ਕੀਤੀ ਗਈ ਅਤੇ ਅਕਾਊਂਟ ਵਿੱਚ ਪਈ ਸਾਰੀ ਰਕਮ ਖਰਚ ਕਰ ਲਈ ਗਈ। 28 ਜਨਵਰੀ ਨੂੰ ਜਦੋਂ ਮੈਨੂੰ ਇਸ ਸੰਬੰਧੀ ਪਤਾ ਲੱਗਿਆ ਕਿ ਮੇਰੇ ਅਕਾਊਂਟ ਵਿੱਚ ਪਈ ਰਕਮ ਨਹੀਂ ਹੈ ਤਾਂ ਮੈਂ ਆਪਣੇ ਬੈਂਕ ਖਾਤੇ ਦੀ ਸਟੇਟਮੈਂਟ ਕਢਵਾਈ। ਜਿਸ 'ਤੇ ਮੈਨੂੰ ਪਤਾ ਲੱਗਾ ਕਿ ਅਕਾਊਂਟ ਵਿੱਚ ਪਈ ਰਕਮ ਆਨਲਾਈਨ ਸ਼ਾਪਿੰਗ ਵਿੱਚ ਖਰਚ ਕੀਤੀ ਗਈ ਹੈ। ਜਿਸ ਤੋਂ ਬਾਅਦ ਮੇਰੇ ਵੱਲੋਂ ਕੰਪਨੀਆਂ ਸੰਬੰਧੀ ਪਤਾ ਕੀਤਾ ਗਿਆ ਤਾਂ ਪਤਾ ਲੱਗਾ ਕਿ ਕੁਲਵਿੰਦਰ ਸਿੰਘ ਪੁੱਤਰ ਤਾਰਾ ਸਿੰਘ ਵਾਸੀ ਪਿੰਡ ਚੱਕ ਬਜੀਦਾ (ਗਹਿਲੇ ਵਾਲਾ) ਨਾਮਕ ਵਿਅਕਤੀ ਵੱਲੋਂ ਸ਼ਾਪਿੰਗ ਕੀਤੀ ਗਈ ਹੈ। ਜਿਸ ਤੋਂ ਬਾਅਦ ਮੈਂ ਮੋਹਤਬਰ ਵਿਅਕਤੀ ਨੂੰ ਨਾਲ ਲੈ ਕੇ ਕੁਲਵਿੰਦਰ ਸਿੰਘ ਕੋਲ ਗਿਆ ਤਾਂ ਸਾਰਾ ਸੱਚ ਸਾਹਮਣੇ ਆਇਆ ਅਤੇ ਪੰਚਾਇਤ ਵਿੱਚ ਇਨਾਂ ਨੇ ਰਕਮ ਦੇਣ ਦਾ ਇਕਰਾਰ ਕਰਦੇ ਹੋਏ ਆਪਣੀ ਗਲਤੀ ਮੰਨੀ ਸੀ। ਪਰ ਉਕਤ ਵਿਅਕਤੀਆਂ ਵੱਲੋਂ ਮੈਨੂੰ ਰਕਮ ਵਾਪਿਸ ਨਾ ਕੀਤੀ, ਜਦਕਿ ਸ਼ਾਪਿੰਗ ਕੀਤੀ ਰਕਮ ਕੈਂਸਲ ਕਰਵਾ ਕੇ ਮੇਰੇ ਅਕਾਊਂਟ ਵਿੱਚ ਰਕਮ ਵਾਪਿਸ ਟ੍ਰਾਂਸਫਰ ਕਰਵਾ ਰਹੇ ਹਨ। ਉਸਨੇ ਦੱਸਿਆ ਕਿ ਇਸ ਤਰਾਂ ਦੋਸ਼ੀਅਨ ਨੇ ਬੈਂਕ ਕਰਮਚਾਰੀ ਹੋਣ ਦਾ ਨਜਾਇਜ਼ ਫਾਇਦਾ ਉਠਾਇਆ ਅਤੇ ਮੇਰੇ ਅਕਾਊਂਟ ਵਿੱਚੋਂ ਰਕਮ ਕੱਢ ਕੇ ਹੇਰਾ ਫੇਰੀ ਅਤੇ ਧੋਖਾ ਧੜੀ ਕੀਤੀ ਹੈ। ਪੀੜਤ ਲਖਵਿੰਦਰ ਸਿੰਘ ਨੇ ਪੁਲਿਸ ਪ੍ਰਸ਼ਾਸ਼ਨ ਦੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇ ਅਤੇ ਸੰਬੰਧਤ ਦੋਸ਼ੀਆਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਸੰਬੰਧੀ ਜਦੋਂ ਸਟੇਟ ਬੈਂਕ ਆੱਫ ਇੰਡੀਆਂ ਦੇ ਕੈਸ਼ੀਅਰ ਬਰੀਸ਼ ਸਿੰਘ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨਾਂ ਵੱਲੋਂ ਇਸ ਮਾਮਲੇ ਨਾਲ ਸੰਬੰਧਤ ਕੋਈ ਵੀ ਗੱਲ ਕਰਨ ਤੋਂ ਸਾਫ ਮਨਾਂ ਕਰ ਦਿੱਤਾ ਗਿਆ।

ਜਾਣਕਾਰੀ ਦਿੰਦਾ ਹੋਇਆ ਪੀੜਤ ਲਖਵਿੰਦਰ ਸਿੰਘ

No comments: