BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਾਕਿਸਤਾਨ ਬਰਿਸਟਰ ਵੱਲੋਂ ਕੰਧਵਾਲਾ ਹਾਜਰ ਖਾਂ ਵਿਚ ਪੁੱਜ ਕੇ ਬੁੱਲੇ ਸ਼ਾਹ ਨੂੰ ਕੀਤਾ ਸਿੱਜਦਾ

ਜਲਾਲਾਬਾਦ, 8 ਫਰਵਰੀ (ਬਬਲੂ ਨਾਗਪਾਲ)- ਭਾਰਤ ਫੇਰੀ 'ਤੇ ਆਏ ਪਾਕਿਸਤਾਨ ਦੇ ਜ਼ਿਲਾ ਕਸੂਰ ਦੇ ਪਿੰਡ ਢੋਲਣ ਦੇ ਜੰਮਪਲ, ਪਾਕਿਸਤਾਨੀ ਸੁਪਰੀਮ ਕੋਰਟ ਦੇ ਬਰਿਸਟਰ ਅਤੇ ਹਾਲ ਆਬਾਦ ਯੂ ਕੇ ਚੌਧਰੀ ਮੁਹੰਮਦ ਅਨਵਰ ਢੋਲਣ ਸੈਕਟਰੀ ਜਨਰਲ ਯੂਨਾਈਟਿਡ ਸੋਸ਼ਲਿਸਟ ਪਾਰਟੀ ਪਾਕਿਸਤਾਨ ਨੇ ਅੱਜ ਸੂਫ਼ੀ ਕਵੀ ਸਾਈ ਬੁੱਲੇ ਸ਼ਾਹ ਦੇ ਪਿੰਡ ਕੰਧਵਾਲਾ ਹਾਜਰ ਖਾਂ ਵਿਚ ਬਣੀ ਮਜ਼ਾਰ 'ਤੇ ਸਿੱਜਦਾ ਕੀਤਾ ਅਤੇ ਪਿੰਡ ਵਾਸੀਆਂ ਨਾਲ ਆਪਣਾ ਸਮਾਂ ਗੱਲਬਾਤ ਵਿਚ ਲੰਘਾਇਆ। ਉਨਾਂ ਨੇ ਭਾਰਤ ਪਾਕਿ ਵੰਡ ਨੂੰ ਇਕ ਅਣਹੋਣੀ ਨਾਲ ਜੋੜਦਿਆਂ ਕਿਹਾ ਕਿ ਅਸੀਂ ਧਰਮ, ਜਾਤ ਅਤੇ ਪਹਿਰਾਵੇ ਤੋਂ ਉੱਪਰ ਉੱਠ ਕੇ ਪੰਜਾਬੀ ਹਾਂ ਅਤੇ ਸਾਡਾ ਵਿਰਸਾ, ਗੀਤ, ਬੋਲੀ ਸਾਂਝੀ ਹੈ। ਚੌਧਰੀ ਅਨਵਰ ਨੇ ਪਾਕਿਸਤਾਨ ਵਿਚ ਪੰਜਾਬੀ ਅਦਬ ਅਤੇ ਬੋਲੀ ਦੇ ਘੱਟ ਹੋਣ ਦਾ ਜ਼ਿਕਰ ਕਰਦਿਆ ਇਸ 'ਤੇ ਦੋਵੇ ਪੰਜਾਬ ਵਾਸੀਆਂ ਨੂੰ ਪੰਜਾਬੀ ਮਾਂ ਬੋਲੀ ਦੇ ਪ੍ਰਸਾਰ ਅਤੇ ਪ੍ਰਚਾਰ ਲਈ ਹੋਰ ਯਤਨ ਕਰਨ ਲਈ ਵੀ ਕਿਹਾ। ਚੌਧਰੀ ਅਨਵਰ ਦੇ ਇੱਥੋਂ ਰੁਖ਼ਸਤ ਹੋਣ ਸਮੇਂ ਉਹ ਬੇਹੱਦ ਭਾਵੁਕ ਹੋਏ ਅਤੇ ਆਪਣੀਆਂ ਅੱਖਾਂ ਵਿਚੋਂ ਆਏ ਹੰਝੂਆਂ ਨੂੰ ਨਾ ਰੋਕ ਸਕੇ। ਉਨਾਂ ਕਿਹਾ ਕਿ ਉਹ ਆਪਣੇ ਜ਼ਿਲੇ ਕਸੂਰ ਨਾਲ ਸਬੰਧਤ ਬੁੱਲੇ ਸ਼ਾਹ ਦੇ ਗਰਾਈ ਪਾਡੋਕੇ ਵਸਨੀਕਾਂ ਦੇ ਪਿੰਡ ਆ ਕੇ ਬੇਹੱਦ ਖੁਸ਼ ਹੋਏ ਹਨ ਅਤੇ ਇਸ ਫੇਰੀ ਨੂੰ ਹਮੇਸ਼ਾ ਯਾਦ ਰੱਖਣਗੇ। ਇਸ ਮੌਕੇ ਉਨਾਂ ਦਾ ਸਵਾਗਤ ਅਤੇ ਸਨਮਾਨ ਕਰਨ ਵਾਲਿਆਂ ਵਿਚ ਜਥੇਦਾਰ ਚਰਨ ਸਿੰਘ ਚੇਅਰਮੈਨ ਮਾਰਕੀਟ ਕਮੇਟੀ, ਸੁਖਜਿੰਦਰ ਸਿੰਘ ਭੁੱਲਰ ਚੇਅਰਮੈਨ ਬਲਾਕ ਸੰਮਤੀ, ਸੇਵਾ ਮੁਕਤ ਡੀ.ਅੱੈਸ.ਪੀ ਅਤੇ ਲੇਖਕ ਦਰਸ਼ਨ ਸਿੰਘ ਸੰਧੂ, ਸਰਪੰਚ ਜਸਵੰਤ ਸਿੰਘ ਸੰਧੂ, ਸਾਹਬ ਸਿੰਘ ਗਿੱਲ, ਸਰਪੰਚ ਜਰਨੈਲ ਸਿੰਘ, ਹਰਪ੍ਰੀਤ ਸਿੰਘ ਭੁੱਲਰ, ਬਲਵੰਤ ਸਿੰਘ ਬਰਤਾਨੀਆ, ਖਰੈਤ ਲਾਲ ਅਤੇ ਹੋਰ ਵੀ ਹਾਜਰ ਸਨ।

No comments: