BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਝਗੜੇ ਵਿੱਚ ਇੱਕ ਜ਼ਖ਼ਮੀ

ਜਲਾਲਾਬਾਦ, 16 ਫਰਵਰੀ (ਬਬਲੂ ਨਾਗਪਾਲ)- ਉਪਮੰਡਲ ਅਧੀਨ ਪੈਂਦੇ ਪਿੰਡ ਬੱਲੂਆਣਾ ਵਿੱਚ ਝਗੜਾ ਹੋਣ ਕਾਰਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਵਿਜੇ ਕੁਮਾਰ ਪੁੱਤਰ ਸੀਤਾ ਰਾਮ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਨੇ ਪਿੰਡ ਦੇ ਹੀ ਇੱਕ ਵਿਅਕਤੀ ਕੋਲ ਕਮੇਟੀ ਪਾਈ ਹੋਈ ਸੀ ਤੇ ਕਮੇਟੀਆਂ ਸਾਰੀਆਂ ਖਤਮ ਹੋ ਗਈਆਂ ਸਨ ਤੇ ਕਿਸੇ ਘਰੈਲੂ ਕਾਰਨ ਕਰਕੇ ਉਸ ਦੀਆਂ 1-2 ਕਮੇਟੀਆਂ ਲੇਟ ਹੋ ਗਈਆਂ ਸਨ, ਜੋ ਉਸ ਨੇ ਬਾਅਦ ਵਿੱਚ ਦੇ ਦਿੱਤੀਆਂ ਤੇ ਉਕਤ ਵਿਅਕਤੀ ਹੁਣ ਉਨਾਂ ਤੋਂ ਲੇਟ ਦਿੱਤੀ ਗਈ ਕਮੇਟੀ ਦਾ ਜੁਰਮਾਨਾ ਮੰਗਦੇ ਸਨ ਤੇ ਆਏ ਦਿਨ ਉਨਾਂ ਦੇ ਘਰ ਆ ਕੇ ਧਮਕੀਆਂ ਦਿੰਦੇ ਸਨ ਤੇ ਬੀਤੇ ਦਿਨ ਉਹ ਘਰ ਰੋਟੀ ਖਾ ਰਿਹਾ ਸੀ ਤੇ ਉਕਤ ਵਿਅਕਤੀ 4-5 ਸਾਥੀਆਂ ਨੂੰ ਨਾਲ ਲੇ ਕੇ ਉਨਾਂ ਦੇ ਘਰ ਆਇਆ ਤੇ ਉਸ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ, ਜਿਸ ਦੌਰਾਣ ਉਸ ਦੇ ਸਿਰ ਵਿੱਚ ਕੋਈ ਚੀਜ ਮਾਰ ਕੇ ਜ਼ਖ਼ਮੀ ਕਰ ਦਿੱਤਾ।

No comments: