BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੈਂਟਰ ਤੇ ਟਰੱਕ ਯੂਨੀਅਨ ਓਪਰੇਟਰਾਂ ਨੇ ਸ਼੍ਰੀ ਬੇਦੀ ਨੂੰ ਬਨਾਇਆ ਪ੍ਰਧਾਨ

ਜਲਾਲਾਬਾਦ, 13 ਫਰਵਰੀ (ਬਬਲੂ ਨਾਗਪਾਲ)-ਸਥਾਨਕ ਨਵੀਂ ਦਾਣਾ ਮੰਡੀ ਵਿੱਚ ਕੈਂਟਰ ਅਤੇ ਟਰੱਕ ਯੂਨੀਅਨ ਦੇ ਓਪਰੇਟਰਾਂ ਨੇ  ਇੱਕ ਸਾਂਝੀ ਮੀਟਿੰਗ ਹੋਈ, ਜਿਸ ਵਿੱਚ ਉਨਾਂ ਨੇ ਸਰਵਸੰਮਤੀ ਬਾਬਾ ਸੁਖਬੀਰ ਸਿੰਘ ਬੇਦੀ ਨੂੰ ਹਾਰ ਪਾ ਕੇ ਯੂਨੀਅਨ ਦਾ ਪ੍ਰਧਾਨ ਬਨਾਇਆ ਗਿਆ ਤੇ ਇੱਕ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਨਵੇਂ ਬਣੇ ਪ੍ਰਧਾਨ ਸ਼੍ਰੀ ਬੇਦੀ ਨੇ ਕਿਹਾ ਕਿ ਉਨਾਂ ਨੂੰ ਸਮੂਹ ਮੈਂਬਰਾਂ ਸਹਿਮਤੀ ਨਾਲ ਹੀ ਪ੍ਰਧਾਨ ਬਨਾਇਆ ਗਿਆ ਹੈ ਤੇ ਇਸ ਵਿੱਚ ਕਿਸੇ ਕਿਸਮ ਦੀ ਰਾਜਨੀਤੀ ਨਹੀ ਆਉਣ ਦਿੱਤੀ ਜਾਵੇਗੀ ਤੇ ਜੋ ਯੂਨੀਅਨ ਨੂੰ ਆਉਣ ਵਾਲੀਆਂ ਮੁਸ਼ਕਲਾਂ ਨੂੰ ਰੱਲ-ਮਿਲ ਕੇ ਨਬਿੜਿਆ ਜਾ ਸਕੇ। ਉਨਾਂ ਦੱਸਿਆ ਕਿ ਇਸ ਮੀਟਿੰਗ ਦੌਰਾਣ ਇਹ ਫੈਸਲਾ ਲਿਆ ਗਿਆ ਕਿ ਕੋਈ ਵੀ ਟ੍ਰਾਂਸਪੋਰਟ ਗੱਡੀਆਂ ਬਾਹਰੋ ਨਾ ਲਿਆਏ ਤੇ ਸਾਰੀਆਂ ਯੂਨੀਅਨਾ ਨੂੰ ਸੁਚਤ ਕੀਤਾ ਜਾਂਦਾ ਹੈ ਕਿ ਜਲਾਲਾਬਾਦ ਵਿਚੋਂ ਬਾਹਰ ਦੀ ਗੱਡੀ ਨਾ ਭਰੇ ਨਹੀ ਤਾਂ ਉਹ ਆਪਣੇ ਨੁਕਸਾਨ ਦਾ ਜੁਮੇਵਾਰ ਖੁਦ ਹੋਏਗਾ। ਇਸ ਮੌਕੇ ਮੈਂਬਰ ਵਲੇਤ ਹਾਂਡਾ, ਗੁਰਨਾਮ ਸਿੰਘ ਘਾਂਗਾ, ਸੁਰਜੀਤ ਸਿੰਘ ਪੱਪੂ, ਗਗਨ ਬੇਦੀ, ਬਗਨ ਹਾਂਡਾ, ਅਮਰੀਕ ਸਿੰਘ ਮੱਕੜ, ਅਮਰੀਕ ਸਿੰਘ, ਮੁਖਤਿਆਰ ਸਿੰਘ, ਵਲੇਤ ਹਾਂਡਾ, ਛਿੰਦਰਪਾਲ ਸਿੰਘ, ਗੁਰਮੇਜ ਸਿੰਘ ਡੋਜੀ, ਰੂਪਾ, ਕੁਲਦੀਪ ਸਿੰਘ ਘੁਬਾਇਆ, ਸਤਨਾਮ ਮੋਜਾ, ਬਲਵਿੰਦਰ ਸਿੰਘ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਨ ਮੌਜੂਦ ਸਨ।

No comments: