BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸੇਂਟ ਸੋਲਜਰ ਵਿੱਚ ਸਪੋਰਟਸ ਮੀਟ, ਸੂਰਜ ਅਤੇ ਸੋਨਿਆ ਬਣੇ ਬੈਸਟ ਐਥਲੀਟ

ਜਲੰਧਰ 20 ਫਰਵਰੀ (ਗੁਰਕੀਰਤ ਸਿੰਘ)- ਸੇਂਟ ਸੋਲਜਰ ਕਾਲਜ ਬਸਤੀ ਦਾਨਿਸ਼ਮੰਦਾ ਵਿੱਚ ਸਪੋਰਟਸ ਮੀਟ ਦਾ ਕਰਵਾਈ ਗਈ ਜਿਸ ਵਿੱਚ ਚੇਅਰਮੈਨ ਅਨਿਲ ਚੋਪੜਾ ਮੁੱਖ ਮਹਿਮਾਨ ਦੇ ਰੂਪ ਵਿੱਚ ਮੌਜੂਦ ਹੋਏ। ਸਪੋਰਟਸ ਮੀਟ ਦੀ ਸ਼ੁਰੂਆਤ ਤਿੰਰਗਾ ਲਹਿਰਾਉਂਦੇ ਹੋਏ ਮਾਰਚ ਪਾਸਟ ਨਾਲ ਕੀਤੀ ਗਈ। ਇਸ ਮੌਕੇ ਉੱਤੇ ਵਿਦਿਆਰਥੀਆਂ ਲਈ 50, 100, 200, 400 ਮੀਟਰ ਰੇਸ, ਲਾਂਗ ਜੰਪ, ਸ਼ਾਟ ਪੁਟ, ਡਿਸਕਸ ਥ੍ਰੀ, ਥ੍ਰੀ ਲੇਗ ਰੇਸ ਅਤੇ ਚਾਟੀ ਰੇਸ ਆਦਿ ਕਰਵਾਈਆਂ ਗਈਆਂ। ਜਿਸ ਵਿੱਚ 50 ਮੀਟਰ ਰੇਸ (ਲੜਕਿਆ) ਵਿੱਚ ਜਸਪਾਲ ਨੇ ਪਹਿਲਾ, ਸੂਰਜ ਨੇ ਦੂਸਰਾ, ਰਾਹੁਲ ਨੇ ਤੀਸਰਾ, 50 ਮੀਟਰ ਰੇਸ (ਲੜਕੀਆਂ) ਵਿੱਚ ਮੀਨਲ ਨੇ ਪਹਿਲਾ, ਲਕਸ਼ਮੀ ਨੇ ਦੂਸਰਾ, ਪ੍ਰੀਤੀ ਨੇ ਤੀਸਰਾ, 100 ਮੀਟਰ (ਲੜਕਿਆ) ਸੂਰਜ ਨੇ ਪਹਿਲਾ, ਕੁਮਾਰ ਨੇ ਦੂਸਰਾ, ਵਿਸ਼ਾਲ ਨੇ ਤੀਸਰਾ, 100 ਮੀਟਰ (ਲੜਕੀਆਂ) ਵਿੱਚ ਸੋਨਿਆ ਨੇ ਪਹਿਲਾ, ਮੀਨਲ ਨੇ ਦੂਸਰਾ, ਤਜਿੰਦਰ ਨੇ ਤੀਸਰਾ, 400 ਮੀਟਰ (ਲੜਕਿਆਂ) ਸੂਰਜ ਨੇ ਪਹਿਲਾ, ਰਾਜੂ ਨੇ ਦੂਸਰਾ, ਅਰਜੂਨ ਨੇ ਤੀਸਰਾ, ਲਾਂਗ ਜੰਪ (ਲੜਕਿਆ) ਵਿੱਚ ਭੁਪਿੰਦਰ ਨੇ ਪਹਿਲਾ, ਜਿੰਮੀ ਨੇ ਦੂਸਰਾ, ਸਤਵਿੰਦਰ ਨੇ ਤੀਸਰਾ, ਲਾਂਗ ਜੰਪ (ਲੜਕੀਆਂ ਵਿੱਚ ਕਿਰਨ ਨੇ ਪਹਿਲਾ, ਸੋਨਿਆ ਨੇ ਦੂਸਰਾ, ਅਨੀਤਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਉੱਤੇ ਸੂਰਜ ਅਤੇ ਸੋਨਿਆ ਨੂੰ ਬੈਸਟ ਐਥਲੀਟ ਬਣੇ। ਚੇਅਰਮੈਨ ਅਨਿਲ ਚੋਪੜਾ ਨੇ ਵਿਦਿਆਥੀਆਂ ਨੂੰ ਸਨਮਾਨਿਤ ਕਰਦੇ ਹੋਏ ਉਨਾਂ ਨੂੰ ਖੇਡਾਂ ਨੂੰ ਆਪਣੇ ਜੀਵਨ ਵਿੱਚ ਅਪਨਾਉਣ ਨੂੰ ਕਿਹਾ।

No comments: