BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲੂੰ-ਕੰਡੇ ਖੜੇ ਕਰਨ ਵਾਲੇ ਭੀਮ ਕਤਲਕਾਂਡ 'ਚ ਆਇਆ ਨਵਾਂ ਮੋੜ, ਪਲਟ ਗਈ ਪੂਰੀ ਕਹਾਣੀ

ਜਲਾਲਾਬਾਦ, 11 ਫਰਵਰੀ (ਬਬਲੂ ਨਾਗਪਾਲ) : ਅਬੋਹਰ 'ਚ ਵਾਪਰੇ ਲੂੰ-ਕੰਡੇ ਖੜੇ ਕਰਨ ਵਾਲੇ ਭੀਮ ਕਤਲਕਾਂਡ 'ਚ ਜ਼ਬਰਦਸਤ ਮੋੜ ਆ ਗਿਆ ਹੈ ਇਸ ਕਤਲਕਾਂਡ ਦੇ ਮੁੱਖ ਦੋਸ਼ੀ ਸ਼ਿਵ ਲਾਲ ਡੋਡਾ ਨੂੰ ਲੈ ਕੇ ਹੋ ਰਹੀ ਗਵਾਹੀ 'ਚ ਉਸ ਸਮੇਂ ਸਾਰੀ ਕਹਾਣੀ ਪਲਟ ਗਈ, ਜਦੋਂ ਮੁੱਖ ਗਵਾਹ ਨੇ ਆਪਣੇ ਬਿਆਨ ਬਦਲ ਲਏ ਜਾਣਕਾਰੀ ਮੁਤਾਬਕ ਇਸ ਘਟਨਾ ਦੇ ਮੁੱਖ ਗਵਾਹ ਰਣਜੀਤ ਉਰਫ ਰਾਣਾ ਨੇ 9 ਫਰਵਰੀ ਨੂੰ ਸਥਾਨਕ ਅਦਾਲਤ 'ਚ ਬਿਆਨ ਦਿੰਦਿਆਂ ਕਿਹਾ ਸੀ ਕਿ ਇਹ ਘਟਨਾ ਡੋਡਾ ਦੇ ਫਾਰਮ ਹਾਊਸ 'ਚ ਨਹੀਂ, ਸਗੋਂ ਉਸ ਦੇ ਨਾਲ ਲੱਗਦੇ ਇਕ ਸ਼ਰਾਬ ਦੇ ਠੇਕੇ 'ਚ ਹੋਈ ਸੀ, ਜਦੋਂ ਕਿ ਇਸ ਤੋਂ ਪਹਿਲਾਂ ਦਿੱਤੇ ਬਿਆਨਾਂ 'ਚ ਚਸ਼ਮਦੀਦਾਂ ਨੇ ਕਿਹਾ ਸੀ ਕਿ ਭੀਮ ਟਾਂਕ ਦਾ ਕਤਲ ਫਾਰਮ ਹਾਊਸ 'ਚ ਹੋਇਆ ਸੀ ਵੀਰਵਾਰ ਨੂੰ ਬਚਾਅ ਪੱਖ ਦੇ ਵਕੀਲ ਤੋਂ ਜਾਣਕਾਰੀ ਮੰਗੀ ਗਈ ਤਾਂ ਉਸ ਨੇ ਕਿਹਾ ਸੀ ਕਿ ਰਣਜੀਤ ਨੇ ਪੁਲਸ ਦੀ ਥਿਊਰੀ ਦਾ ਹੀ ਸਮਰਥਨ ਕੀਤਾ ਹੈ, ਪਰ ਜਦੋਂ ਸ਼ੁੱਕਰਵਾਰ ਨੂੰ ਗਵਾਹੀ ਦੀ ਕਾਪੀ ਸਾਹਮਣੇ ਆਈ ਤਾਂ ਪਤਾ ਲੱਗਿਆ ਕਿ ਗਵਾਹ ਨੇ ਹੀ ਕਈ ਜਗਾ ਪੁਲਸ 'ਚ ਦਰਜ ਬਿਆਨਾਂ ਦਾ ਖੰਡਨ ਕੀਤਾ ਉਸ ਨੇ 12 ਦਸੰਬਰ ਨੂੰ ਦਿੱਤੇ ਬਿਆਨਾਂ ਨੂੰ ਆਪਣਾ ਦੱਸਣ ਤੋਂ ਇਨਕਾਰ ਕੀਤਾ ਹੈ ਰਣਜੀਤ ਨੇ ਕਿਹਾ ਕਿ ਉਸ ਨੇ ਅਦਾਲਤ 'ਚ ਕਦੇ ਇਹ ਬਿਆਨ ਹੀ ਨਹੀਂ ਦਿੱਤੇ ਕਿ ਸ਼ਿਵ ਲਾਲ ਡੋਡਾ ਅਤੇ ਭੀਮ ਟਾਂਕ ਵਿਚਕਾਰ ਕੰਮ ਨੂੰ ਲੈ ਕੇ ਕੋਈ ਝਗੜਾ ਹੋਇਆ ਸੀ ਉਸ਼ ਨੇ ਕਿਹਾ ਕਿ ਪੁਲਸ ਵਲੋਂ 12 ਅਤੇ 13 ਦਸੰਬਰ ਨੂੰ ਜਿਹੜੀ ਗਵਾਹੀ ਦਰਸਾਈ ਗਈ ਹੈ, ਉਹ ਉਸ ਦੀ ਨਹੀਂ ਹੈ

No comments: