BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਕੁਮਹਾਰ ਬਰਾਦਰੀ ਦੇ ਵਫ਼ਦ ਨੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਲਈ ਜ਼ਿਲਾ ਪੁਲਿਸ ਮੁਖੀ ਨੂੰ ਸੌਪਿਆ ਮੰਗ ਪੱਤਰ


ਫ਼ਾਜ਼ਿਲਕਾ ਦੇ ਜਿਲਾ ਪੁਲਿਸ ਮੁਖੀ ਨੂੰ ਮਿਲਣ ਲਈ ਆਇਆ ਕੁਮਾਹਰ ਬਰਾਦਰੀ ਅਤੇ ਮੋਹਤਬਾਰਾਂ ਦਾ ਵਫ਼ਦ
ਜਲਾਲਾਬਾਦ, 14 ਫਰਵਰੀ (ਬਬਲੂ ਨਾਗਪਾਲ)- ਫ਼ਾਜ਼ਿਲਕਾ ਦੇ ਪਿੰਡ ਕੋੜਿਆਵਾਲੀ ਵਿਖੇ ਪ੍ਰੇਮ ਸੰਬੰਧਾਂ ਨੂੰ ਲੈ ਕੇ ਲੜਕੇ ਅਤੇ ਲੜਕੀ ਦੀ ਹੋਈ ਮੌਤ ਤੋਂ ਬਾਅਦ ਪੁਲਿਸ ਵੱਲੋਂ ਲੜਕੀ ਦੇ ਪਰਿਵਾਰਿਕ ਮੈਂਬਰਾਂ ਵਿਰੁੱਧ ਦਰਜ ਕੀਤੇ ਮੁਕੱਦਮੇ ਦੀ ਨਿਰਪੱਖ ਜਾਂਚ ਕਰਵਾਉਣ ਲਈ ਅੱਜ ਇਕ ਵਫ਼ਦ ਡਾ. ਰਾਮ ਕੁਮਾਰ ਗੋਇਲ ਸਾਬਕਾ ਵਿਧਾਇਕ ਦੀ ਅਗਵਾਈ ਹੇਠ ਇਲਾਕੇ ਦੇ ਸੈਂਕੜੇ ਮੋਹਤਬਰ ਵਿਅਕਤੀਆਂ ਨਾਲ ਜ਼ਿਲਾ ਪੁਲਿਸ ਮੁਖੀ ਡਾ. ਪਾਟਿਲ ਕੇਤਨ ਬਲਿਰਾਮ ਨੂੰ ਮਿਲਿਆ। ਇਸ ਵਫ਼ਦ ਵਿਚ ਸ਼ਾਮਲ ਸੋਹਣ ਲਾਲ ਡੰਗਰ ਖੇੜਾ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਤੇ ਚੇਅਰਮੈਨ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ, ਸੀਤਾ ਰਾਮ ਮੈਂਬਰ ਜ਼ਿਲਾ ਪ੍ਰੀਸ਼ਦ, ਸਤਦੇਵ ਸਰਪੰਚ ਖਿੱਪਾਵਾਲੀ, ਬਿਹਾਰੀ ਲਾਲ ਮੈਂਬਰ ਜ਼ਿਲਾ ਪ੍ਰੀਸ਼ਦ, ਰਾਮ ਕੁਮਾਰ ਸਾਬਕਾ ਸਰਪੰਚ ਨਿਹਾਲ ਖੇੜਾ, ਸੋਹਣ ਲਾਲ ਸਰਪੰਚ ਘੱਲੂ, ਸੁਰਿੰਦਰ ਕੁਮਾਰ ਸਾਬਕਾ ਸਰਪੰਚ, ਆਤਮਾ ਰਾਮ ਸਰਪੰਚ ਕੋੜਿਆਵਾਲੀ, ਰਮੇਸ਼ ਕੁਮਾਰ ਸਾਬਕਾ ਸਰਪੰਚ ਚੁਵਾੜਿਆਵਾਲੀ, ਰਾਮ ਪ੍ਰਤਾਪ ਚੁਹੜੀਵਾਲਾ, ਰਾਧਾ ਰਮਨ ਚੁਹੜੀਵਾਲਾ ਧੰਨਾ, ਬ੍ਰਹਮਾ ਰਾਮ ਸਾਬਕਾ ਸਰਪੰਚ, ਗੁਰਮੀਤ ਸਿੰਘ ਜਿਲਾ ਪ੍ਰਧਾਨ ਪਰਜਾਪਤੀ ਸਮਾਜ ਫਿਰੋਜਪੁਰ, ਬਾਲ ਕ੍ਰਿਸ਼ਨ ਫੌਜੀ, ਰਾਮ ਕ੍ਰਿਸ਼ਨ ਪੰਚ, ਤਿਲਕ ਰਾਜ ਸਾਬਕਾ ਸਰਪੰਚ ਪੈਂਚਾ ਵਾਲੀ, ਬਲਜਿੰਦਰ ਸਿੰਘ ਅਤੇ ਰਾਮ ਕ੍ਰਿਸ਼ਨ ਮੈਂਬਰ ਕੋੜਿਆਵਾਲੀ ਆਦਿ ਨੇ ਪੁਲਿਸ 'ਤੇ ਬਿਨਾਂ ਜਾਂਚ ਕੀਤੇ ਅਤੇ ਸਿਰਫ ਲੜਕੀ ਦੇ ਪਰਿਵਾਰਿਕ ਮੈਂਬਰਾਂ 'ਤੇ ਦਰਜ ਮੁਕੱਦਮੇ ਦਾ ਵਿਰੋਧ ਕਰਦਿਆਂ ਕਿਹਾ ਕਿ ਪਿੰਡ ਕੋੜਿਆਵਾਲੀ ਵਿਚ 40-50 ਫੁੱਟ ਦੂਰੀ 'ਤੇ ਰਹਿੰਦੇ ਲੜਕੇ ਅਤੇ ਲੜਕੀ ਦਾ ਪ੍ਰੇਮ ਸਬੰਧ ਚਲ ਰਿਹਾ ਸੀ, ਇਸ ਸਬੰਧੀ ਲੜਕੀ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਸਮਝਾਇਆ ਸੀ ਕਿ ਲੜਕੇ ਦਾ ਚਾਲ ਚਲਨ ਸਹੀ ਨਹੀਂ ਹੈ ਅਤੇ ਉਹ ਗਲਤ ਗਤੀਵਿਧੀਆਂ ਵਿਚ ਸ਼ਾਮਲ ਹੈ। ਉਨਾਂ ਕਿਹਾ ਕਿ ਇਸ ਤੋਂ ਬਾਅਦ ਲੜਕੀ ਪਰਿਵਾਰਿਕ ਮੈਂਬਰਾਂ ਦੀ ਗੱਲ ਮੰਨ ਗਈ ਸੀ ਅਤੇ ਇਸ ਤੋਂ ਬਾਅਦ 15 ਦਿਨ ਪਹਿਲਾਂ ਹੀ ਲੜਕੀ ਦੀ ਮਰਜ਼ੀ ਨਾਲ ਕਿਤੇ ਹੋਰ ਮੰਗਣੀ ਪੱਕੀ ਹੋ ਗਈ ਸੀ। ਉਨਾਂ ਦੱਸਿਆ ਕਿ 7 ਤਰੀਕ ਰਾਤ ਨੂੰ ਕਿਸੇ ਵੇਲੇ ਲੜਕੀ ਨੇ ਘਰ ਵਿਚ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ, ਇਸ ਦਾ ਪਤਾ ਚੱਲਦੇ ਹੀ ਤੜਕਸਾਰ ਤੋਂ ਹੀ ਪਿੰਡ ਦੇ ਸਰਪੰਚ ਅਤੇ ਹੋਰ ਮੋਹਤਵਾਰ ਵਿਅਕਤੀ ਇਕੱਠੇ ਹੋਣੇ ਸ਼ੁਰੂ ਹੋ ਗਏ। ਇਸ ਤੋਂ ਬਾਅਦ ਸਵੇਰੇ 9 ਵਜੇ ਦੇ ਕਰੀਬ ਲੜਕੀ ਦਾ ਹਿੰਦੂ ਰੀਤੀ ਰਿਵਾਜ਼ਾਂ ਨਾਲ ਸੰਸਕਾਰ ਕਰ ਦਿੱਤਾ। ਉਨਾਂ ਕਿਹਾ ਕਿ ਲੜਕੀ ਦਾ ਪਿਤਾ ਉਸ ਦਾ ਪੋਸਟ ਮਾਰਟਮ ਕਰਵਾਉਣਾ ਚਾਹੁੰਦਾ ਸੀ, ਪਰ ਪਿੰਡ ਦੇ ਹੀ ਮੋਹਤਬਾਰ ਵਿਅਕਤੀਆਂ ਦੀ ਸਲਾਹ ਨਾਲ ਉਸ ਦਾ ਪੋਸਟ ਮਾਰਟਮ ਨਹੀ ਹੋਇਆ। ਉਨਾਂ ਦੱਸਿਆ ਕਿ ਸੰਸਕਾਰ ਤੋਂ ਬਾਅਦ ਲੜਕੇ ਦੇ ਪਰਿਵਾਰ ਨੂੰ ਪਤਾ ਚੱਲਿਆ ਕਿ ਲੜਕੇ ਨੇ ਵੀ ਆਤਮ ਹੱਤਿਆ ਕਰ ਲਈ ਹੈ, ਜਦੋਂ ਕਿ ਲੜਕੇ ਦੀ ਮੌਤ ਵੀ ਰਾਤ ਨੂੰ ਹੀ ਕਿਸੇ ਵੇਲੇ ਹੋ ਚੁੱਕੀ ਸੀ। ਦੋਵਾਂ ਪਰਿਵਾਰਾਂ ਦੀ ਸਿਆਸੀ ਰੰਜਸ਼ ਦੇ ਚੱਲਦਿਆਂ ਹੀ ਲੜਕੇ ਦੇ ਪਰਿਵਾਰ ਨੇ ਲੜਕੀ ਦੇ ਪਰਿਵਾਰਿਕ ਮੈਂਬਰਾਂ 'ਤੇ ਝੂਠਾ ਪਰਚਾ ਦਰਜ ਕਰਵਾਇਆ ਹੈ। ਉਨਾਂ ਕਿਹਾ ਕਿ ਇਹ ਕਿਸ ਤਰਾਂ ਹੋ ਸਕਦਾ ਹੈ ਕਿ ਸਾਰੇ ਪਿੰਡ ਨੂੰ ਲੜਕੀ ਦੀ ਮੌਤ ਦਾ ਪਤਾ ਸਵੇਰੇ ਤੜਕਸਾਰ ਹੀ ਲੱਗ ਗਿਆ ਸੀ, ਪਰ 40-50 ਫੁੱਟ ਦੀ ਦੂਰੀ 'ਤੇ ਰਹਿੰਦੇ ਲੜਕੇ ਵਾਲਿਆਂ ਨੂੰ ਪਤਾ ਕਿਉਂ ਨਹੀ ਚੱਲਿਆ। ਉਨਾਂ ਪੁਲਿਸ ਨੂੰ ਸੰਸਕਾਰ ਤੋਂ ਬਾਅਦ 10 ਵਜੇ ਸੂਚਨਾ ਕਿਉਂ ਦਿੱਤੀ। ਉਨਾਂ ਕਿਹਾ ਕਿ ਕੁਮਹਾਰ ਸਮਾਜ ਕਦੇ ਆਪਣੇ ਬੱਚਿਆਂ ਨਾਲ ਇਸ ਤਰਾਂ ਦਾ ਕਹਿਰ ਨਹੀਂ ਕਰ ਸਕਦਾ। ਉਨਾਂ ਕਿਹਾ ਕਿ ਲੜਕੇ ਦੇ ਪਰਿਵਾਰਿਕ ਮੈਂਬਰਾਂ ਨੇ ਸਿਆਸੀ ਰੰਜਸ਼ ਤਹਿਤ ਇਹ ਪਰਚਾ ਕਰਵਾਇਆ ਹੈ, ਇਸ ਮਾਮਲੇ ਦੀ ਨਿਰਪੱਖ ਜਾਂਚ ਹੋਣੀ ਚਾਹੀਦੀ ਹੈ ਅਤੇ ਲੜਕੀ ਦੇ ਪਰਿਵਾਰਿਕ ਮੈਂਬਰਾਂ ਦੀ ਗ੍ਰਿਫ਼ਤਾਰੀ ਤੇ ਰੋਕ ਲਗਾਈ ਜਾਵੇ।

No comments: