BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਿਯਮਾਂ ਨੂੰ ਸ਼ਰੇਆਮ ਛਿੱਕੇ ਟੰਗਦੀਆਂ ਨੇ ਤੂੜੀ ਦੀਆਂ ਭਰੀਆਂ ਟਰਾਲੀਆਂ

ਜਲਾਲਾਬਾਦ, 12 ਫਰਵਰੀ (ਬਬਲੂ ਨਾਗਪਾਲ)- ਫਿਰੋਜਪੁਰ-ਫਾਜਿਲਕਾ ਰੋਡ 'ਤੇ ਰੋਜਾਨਾਂ ਵੱਡੀ ਗਿਣਤੀ ਵਿੱਚ ਤੂੜੀ ਨਾਲ ਭਰੀਆਂ ਟਰਾਲੀਆਂ ਗੁਜ਼ਰਦੀਆਂ ਹਨ ਪਰ ਹੈਰਾਨੀ ਦੀ ਗੱਲ ਹੈ ਕਿ ਟ੍ਰੈਫਿਕ ਨਿਯਮਾਂ ਦੀ ਪਾਲਨਾ ਕਰਨ ਦਾ ਆਮ ਲੋਕਾਂ ਨੂੰ ਪਾਠ ਪੜਾਉਣ ਵਾਲੇ ਟ੍ਰੈਫਿਕ ਪੁਲਸ ਮੁਲਾਜ਼ਮਾਂ ਅਤੇ ਟਰਾਂਸਪੋਰਟ ਅਧਿਕਾਰੀਆਂ ਦਾ ਇਸ ਪਾਸੇ ਪਤਾ ਹੋਣ ਦੇ ਬਾਵਜੂਦ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਜਿਸਦੀ ਮਿਸਾਲ ਸਥਾਨਕ ਬੱਤੀਆਂ ਵਾਲੇ ਚਾਕ 'ਚ ਬੜੀ ਮੁਸ਼ਕਲ ਨਾਲ ਲੰਘ ਰਹੀ ਓਵਰਲੋਡ ਤੂੜੀ ਨਾਲ ਭਰੀ ਟਰਾਲੀ ਤੋਂ ਲਗਾਈ ਜਾ ਸਕਦੀ ਹੈ। ਇਥੇ ਟਰੱਕ ਯੂਨੀਅਨ ਹੋਣ ਕਾਰਨ ਅਕਸਰ ਹੀ ਟਰੱਕ ਬਾਹਰ ਖੜੇ ਰਹਿੰਦੇ ਹਨ ਅਤੇ ਤਸਵੀਰ ਵਿੱਚ ਦੇਖ ਸਕਦੇ ਹੋ ਕਿ ਕਿਸ ਤਰਾਂ ਓਵਰ ਲੋਡ ਟਰਾਲੀ ਡਿਵਾਈਡਰਾਂ ਨਾਲ ਛੂੰਹਦੀ ਹੋਈ ਬੜੀ ਮੁਸ਼ਕਿਲ ਨਾਲ ਲੰਘ ਰਹੀ ਹੈ। ਹਾਲਾਂਕਿ ਸ਼ਹੀਦ ਊਧਮ ਸਿੰਘ ਚਾਕ ਨੇੜੇ ਨਾਕਾ ਹੋਣ ਦੇ ਬਾਵਜੂਦ ਅਜਿਹੀਆਂ ਟਰਾਲੀਆਂ ਦਾ ਸੜਕਾਂ 'ਤੇ ਸ਼ਰੇਆਮ ਲੰਘਣਾ ਕਿਧਰੇ ਨਾ ਕਿਧਰੇ ਟ੍ਰੈਫਿਕ ਵਿਭਾਗ 'ਤੇ ਵੀ ਪ੍ਰਸ਼ਨ ਚਿੰਨ ਲਗਾਉਂਦਾ ਹੈ। ਜਾਣਕਾਰੀ 'ਚ ਇਹ ਤੱਥ ਉੱਭਰ ਕੇ ਸਾਹਮਣੇ ਆਇਆ ਹੈ ਕਿ ਤੂੜੀ ਨਾਲ ਭਰੀਆਂ ਟਰਾਲੀਆਂ ਇੰਨੀਆਂ ਓਵਰਲੋਡ ਹੁੰਦੀਆਂ ਹਨ ਕਿ ਟਰੈਕਟਰ ਦੇ ਮੂਹਰਲੇ ਟਾਇਰ ਹੀ ਧਰਤੀ 'ਤੇ ਨਹੀਂ ਲੱਗਦੇ। ਜਿਸ ਕਾਰਨ ਕਈ ਵਾਰ ਟਰੈਕਟਰ ਥੋੜੀ ਜਿਹੀ ਉਚਾਈ 'ਤੇ ਚੜਨ ਸਮੇਂ ਹਾਦਸੇ ਦਾ ਕਾਰਨ ਬਣ ਜਾਂਦੇ ਹਨ। ਹੁਣ ਦੇਖਣਾ ਇਹ ਹੈ ਕਿ ਟ੍ਰੈਫਿਕ ਵਿਭਾਗ ਓਵਰ ਲੋਡ ਵਾਹਨਾਂ 'ਤੇ ਕਿੰਨੀ ਨਜ਼ਰ ਰੱਖਦਾ ਹੈ।

No comments: