BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਗਾਈਡੈਂਸ ਅਤੇ ਕਾਊਂਸਲਿੰਗ ਪੋ੍ਰਗਰਾਮ ਤਹਿਤ ਸੈਮੀਨਾਰ ਆਯੋਜਿਤ

ਸੈਮੀਨਾਰ ਦੇ ਦੌਰਾਨ ਸੰਬੋਧਨ ਕਰਦੇ ਹੋਏ ਪਵਨ ਅਰੋੜਾ ਲੈਕਚਰਾਰ ਕਮਰਸ ਅਤੇ ਹਾਜਰ ਵਿਦਿਆਰਥੀ
  • ਰੋਬੋਟ ਬਣਾਉਣ, ਰੋਬੋਟ ਦੇ ਕੰਮ ਕਰਨ ਦੇ ਤਰੀਕੇ ਸੰਬੰਧੀ ਦਿੱਤੀ ਗਈ ਜਾਣਕਾਰੀ
ਜਲਾਲਾਬਾਦ, 10 ਫਰਵਰੀ (ਬਬਲੂ ਨਾਗਪਾਲ)- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਸਕੂਲ ਪ੍ਰਿੰਸੀਪਲ ਸ਼੍ਰੀ ਵੇਦ ਪ੍ਰਕਾਸ਼ ਗਾਬਾ ਦੀ ਰਹਿਨੁਮਾਈ ਹੇਠ ਗਾਈਡੈਂਸ ਅਤੇ ਕਾਊਂਸਲਿੰਗ ਪੋ੍ਰਗਰਾਮ ਤਹਿਤ ਸੈਮੀਨਾਰ ਆਯੋਜਿਤ ਕੀਤਾ ਗਿਆ। ਇਸ ਸੈਮੀਨਾਰ ਦੇ ਦੌਰਾਨ ਕਲੱਸਟਰ ਗਾਈਡੈਂਸ ਰਿਸੋਰਸ ਪਰਸਨ ਪਵਨ ਅਰੋੜਾ ਲੈਕਚਰਾਰ ਕਮਰਸ ਅਤੇ ਅਨੀਸ਼ ਮੋਂਗਾ ਗਾਈਡੈਂਸ ਇੰਚਾਰਜ ਦੀ ਅਗਵਾਈ ਵਿੱਚ ਰਾਯਤਾ ਬਾਹਰਾ ਯੂਨੀਵਰਸਿਟੀ ਮੋਹਾਲੀ ਅਤੇ ਇਲੈਕਟ੍ਰਾਨਿਕ ਤੇ ਕਮਿਊਨੀਕੇਸ਼ਨ ਵਿਭਾਗ ਦੇ ਇੰਚਾਰਜ ਪੋ. ਰਵੀਕਾਂਤ, ਕੰਪਿਊਟਰ ਅਤੇ ਆਈ.ਟੀ ਵਿਭਾਗ ਦੇ ਪੋz. ਗਗਨਦੀਪ, ਮੈਨਜਰ ਮਲਕੀਤ ਹਨੀ ਅਤੇ ਅਸਿਸਟੈਂਟ ਮੈਨੇਜਰ ਗੁਰਸ਼ਰਨ ਸਿੰਘ ਵੱਲੋਂ ਸਾਇੰਸ-ਮੈਡੀਕਲ, ਨਾਨ ਮੈੈਡੀਕਲ ਅਤੇ ਕਮਰਸ ਦੇ 125 ਵਿਦਿਆਰਥੀਆਂ ਨੂੰ ਰੋਬੋਟ ਬਣਾਉਣ, ਰੋਬੋਟ ਦੇ ਕੰਮ ਕਰਨ ਦਾ ਤਰੀਕਾ ਅਤੇ ਕਈ ਹੋਰ ਜਾਣਕਾਰੀਆਂ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੋਕੇ ਤੇ ਪਵਨ ਅਰੋੜਾ ਲੈਕਚਰਾਰ ਕਮਰਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਕੂਲ 'ਚ ਫਿਜਿਕਲ ਲੈਕਚਰਾਰ ਬਲਜੀਤ ਸਿੰਘ, ਕਮਿਸਟਰੀ ਲੈਕਚਰਾਰ ਅਸ਼ੀਸ਼ ਜੁਨੇਜਾ, ਸਾਇੰਸ ਲੈਕਚਰਾਰ ਸੁਰਿੰਦਰ, ਕਮਰਸ ਲੈਕਚਰਾਰ ਅਮਰੀਕ ਸਿੰਘ ਮਦਾਨ ਅਤੇੇ ਮੈਥ ਮਾ. ਮਨੀਸ਼ ਮੋਂਗਾ ਦੀ ਯੋਗ ਅਗਵਾਈ ਤਹਿਤ 10 10 ਵਿਦਿਆਰਥੀਆਂ ਦੇ ਗਰੁੱਪ ਬਣਾ ਕੇ ਬੈਟਰੀ, ਚੈਸ਼ੀਜ਼, ਬਟਨ ਸਰਕਿਟ ਅਤੇ ਹੋਰ ਸਾਜੋ ਸਾਮਾਨ ਲੈ ਕੇ ਰਾਇਤ ਬਾਹਰਾ ਯੂਨੀਵਰਸਿਟੀ ਦੇ ਮਾਹਰਾਂ ਨੇ ਬੱਚਿਆਂ ਤੋਂ ਰੋਬੋਟ ਬਣਵਾਏ ਅਤੇ ਇਸਦੇ ਕੰਮ ਕਰਨ ਦਾ ਤਰੀਕਾ ਸਮਝਾਉਣ ਦੇ ਨਾਲ ਨਾਲ ਰੋਬੋਟ ਤੋਂ ਵੱਖ ਵੱਖ ਕੰਮ ਕਰਵਾ ਕੇ ਦਿਖਾਏ। ਸਵੈ ਗਣਿਤ ਅਤੇ ਸੈਮੀ ਸਵੈ ਗਣਿਤ ਰੋਬੋਟ ਬਨਾਏ ਗਏ, ਬੱਚਿਆਂ ਨੇ ਪੂਰੀ ਦਿਲਚਸਪੀ ਨਾਲ ਹਿੱਸਾ ਲਿਆ ਅਤੇ ਮਾਹਿਰਾਂ ਤੋਂ ਅਣਗਿਣਤ ਟੈਕਨੋਲਜੀ ਗਿਆਨ ਸੰਬੰਧੀ ਪ੍ਰਸ਼ਨ ਪੁੱਛੇ। ਇਸ ਮੋਕੇ ਰਾਇਤ ਬਾਹਰਾ ਯੂਨੀਵਰਸਿਟੀ ਮੁਹਾਲੀ ਨੇ ਵਿਦਿਆਰਥੀਆਂ ਨੂੰ ਰੋਬੋਟ ਟੇ੍ਰਨਿੰਗ ਸਰਟੀਫਿਕੇਟ, ਸਮੂਹ ਲੈਕਚਰਾਰ ਅਧਿਆਪਕਾਂ ਨੂੰ ਸਨਮਾਨ ਦੇ ਕੇ ਸਕੂਲ ਨੂੰ ਇੱਕ ਰੋਬੋਟ ਭੇਂਟ ਕੀਤਾ। ਸੈਮੀਨਾਰ ਨੂੰ ਸਮੂਹ ਵਿਦਿਆਰਥੀਆਂ ਅਤੇ ਸਟਾਫ ਨੇ ਸਹਿਯੋਗ ਦਿੱਤਾ।

No comments: