BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਰੋਬੋਟਿਕਸ ਇੰਜੀਨੀਅਰਿੰਗ 'ਤੇ ਲਗਾਈ ਗਈ ਵਰਕਸ਼ਾਪ

ਜਲਾਲਾਬਾਦ, 9 ਫਰਵਰੀ (ਬਬਲੂ ਨਾਗਪਾਲ)-ਪ੍ਰਸਿੱਧ ਯੂਨੀਵਰਸਿਟੀ ਰਾਯਾਤ ਬਾਹਰਾ ਵੱਲੋਂ ਜ਼ਿਲਾ ਫ਼ਾਜ਼ਿਲਕਾ ਦੇ ਵੱਖ-ਵੱਖ ਸਕੂਲਾਂ ਵਿਚ ਰੋਬੋਟ ਬਣਾਉਣ ਸੰਬੰਧੀ ਉਲੀਕੇ ਗਏ ਪ੍ਰੋਗਰਾਮ ਤਹਿਤ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਅਤੇ ਸੰਤ ਕਬੀਰ ਗੁਰੂਕੁਲ ਸਕੂਲ 'ਚ ਰੋਬੋਟਿਕਸ ਇੰਜੀਨੀਅਰਿੰਗ ਸੰਬੰਧੀ ਸੈਮੀਨਾਰ ਲਗਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਹਨੀ ਸਿੰਘ ਨੇ ਦੱਸਿਆ ਕਿ ਅੱਜ ਸਕੂਲੇ ਦੇ ਵਿਗਿਆਨ ਵਿਸ਼ੇ ਨਾਲ ਸੰਬੰਧਿਤ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਵਿਭਾਗ ਪ੍ਰਮੁੱਖ ਰਵੀ ਕਾਂਤ, ਕੰਪਿਊਟਰ ਵਿਭਾਗ ਦੇ ਗਗਨਦੀਪ ਨੇ ਰੋਬੋਟ ਬਣਾਉਣ ਦੀ ਜਾਣਕਾਰੀ ਦਿੱਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਵੇਦ ਪ੍ਰਕਾਸ਼ ਗਾਬਾ ਅਤੇ ਸਮੁੱਚਾ ਸਟਾਫ਼ ਮੌਜੂਦ ਸੀ। ਇੱਥੇ ਦੱਸਣਯੋਗ ਹੈ ਕਿ ਰਯਾਤ ਬਾਹਰਾ ਯੂਨੀਵਰਸਿਟੀ ਵੱਲੋਂ ਜ਼ਿਲਾ ਫ਼ਾਜ਼ਿਲਕਾ ਅੰਦਰ ਤਿੰਨ ਦਿਨਾਂ ਵਿਗਿਆਨ ਵਿਸ਼ੇ ਤੇ ਸੈਮੀਨਾਰ ਲਗਾਏ ਜਾ ਰਹੇ ਹਨ ਅਤੇ ਬੁੱਧਵਾਰ ਨੂੰ ਸਥਾਨਕ ਸਰਕਾਰੀ ਸਕੂਲ (ਲੜਕੇ) ਅਤੇ ਸੰਤ ਕਬੀਰ ਗੁਰੂਕੁਲ ਪਬਲਿਕ ਸਕੂਲ ਵਿਚ ਸੈਮੀਨਾਰ ਲਗਾ ਕੇ ਬੱਚਿਆਂ ਨੂੰ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ 9 ਫਰਵਰੀ ਨੂੰ ਅਬੋਹਰ ਸੀਨੀਅਰ ਸੈਕੰਡਰੀ ਸਕੂਲ ਵਿਚ ਵੀ ਸੈਮੀਨਾਰ ਲਗਾਇਆ ਜਾਣਾ ਹੈ।

No comments: