BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪਤੀ ਵਲੋਂ ਪਤਨੀ ਦੀ ਕੁੱਟਮਾਰਸਰਕਾਰੀ ਹਸਪਤਾਲ ਵਿੱਚ ਇਲਾਜ਼ ਅਧੀਨ ਮਮਤਾ ਰਾਣੀ
ਜਲਾਲਾਬਾਦ 3 ਫਰਵਰੀ (ਬਬਲੂ ਨਾਗਪਾਲ)- ਸਰਕਾਰੀ ਹਸਪਤਾਲ ਵਿੱਚ ਇਲਾਜ ਅਧੀਨ ਮਮਤਾ ਰਾਣੀ ਪੁੱਤਰੀ ਜਗਦੀਸ਼ ਕੁਮਾਰ ਵਾਸੀ ਗੋਬਿੰਦ ਨਗਰੀ ਨੇ ਦੱਸਿਆ ਕਿ ਉਸ ਦਾ ਵਿਆਹ 8 ਸਾਲ ਪਹਿਲਾਂ ਪਿੰਡ ਕੜਮਾ (ਮਮਦੋਟ) 'ਚ ਹੋਇਆ ਸੀ ਤੇ ਉਨਾਂ ਦੀਆਂ 3 ਲੜਕੀਆਂ ਹਨ, ਤੇ ਉਸਦਾ ਪਤੀ ਆਏ ਦਿਨ ਨਸ਼ੇ ਲਈ ਪੈਸਿਆਂ ਦੀ ਮੰਗ ਨੂੰ ਲੇ ਕੇ ਉਸ ਨਾਲ ਕੁੱਟਮਾਰ ਕਰਦਾ ਰਹਿੰਦਾ ਹੈ ਤੇ ਉਸ ਦਾ ਸੋਹਰਾ ਪਰਿਵਾਰ ਵੀ ਉਸ ਦਾ ਸਾਥ ਦਿੰਦਾ ਹੈ। ਬੀਤੀ ਰਾਤ ਫਿਰ ਉਸ ਦੇ ਪਤੀ ਨੇ ਨਸ਼ੇ ਲਈ ਪੈਸਿਆਂ ਦੀ ਮੰਗ ਕੀਤੀ ਤਾਂ ਉਨਾਂ ਦਾ ਝਗੜਾ ਹੋ ਗਿਆ ਤੇ ਸੋਹਰੇ ਪਰਿਵਾਰ ਨੇ ਉਨਾਂ ਦੋਨਾਂ ਨੂੰ ਘਰੋਂ ਬਾਹਰ ਕੱਢ ਦਿੱਤਾ ਤੇ ਉਹ ਆਪਣੇ ਪਤੀ ਨਾਲ ਆਪਣੇ ਪੇਕੇ ਜਲਾਲਾਬਾਦ ਆ ਗਈ ਤੇ ਇਥੇ ਫਿਰ ਉਸ ਦੇ ਪਤੀ ਨੇ ਪੈਸਿਆਂ ਦੀ ਮੰਗ ਕੀਤੀ ਤੇ ਉਸ ਦੇ ਮਨਾਂ ਕਰਨ 'ਤੇ ਉਸ ਦੇ ਪਤੀ ਨੇ ਉਸ ਨੂੰ ਬੜੀ ਬੁਰੀ ਤਰਾਂ ਕੁੱਟਮਾਰ ਕੀਤੀ ਤੇ ਗੰਭੀਰ ਜ਼ਖ਼ਮੀ ਕਰ ਦਿੱਤਾ ਤੇ ਮੌਕੇ ਤੋਂ ਭੱਜ
ਗਿਆ।

No comments: