BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ਿਵਰਾਤਰੀ ਸਬੰਧੀ ਕਲਸ਼ ਸ਼ੋਭਾ ਯਾਤਰਾ ਕੱਢੀ

ਜਲਾਲਾਬਾਦ, 22 ਫਰਵਰੀ (ਬਬਲੂ ਨਾਗਪਾਲ)- ਸ਼ਿਵਰਾਤਰੀ ਦੇ ਸਬੰਧ ਵਿਚ ਅੱਜ ਬਸਤੀ ਚੰਡੀਗੜ ਦੇ ਸ੍ਰੀ ਪ੍ਰਭੂ ਨਾਥ ਮੰਦਿਰ ਤੋਂ ਕਲਸ਼ ਯਾਤਰਾ ਕੱਢੀ ਗਈ, ਜਿਸ ਵਿਚ 101 ਕੰਨਿਆਂਵਾਂ ਨੇ ਸਿਰ 'ਤੇ ਕਲਸ਼ ਚੁੱਕੇ ਹੋਏ ਸਨ ਅਤੇ ਪ੍ਰਭੂ ਸ਼ਿਵ ਅਤੇ ਪਾਰਵਤੀ ਅਤੇ ਹੋਰ ਝਾਕੀਆਂ ਨਾਲ ਸਜਾ ਕੇ ਚੰਡੀਗੜ ਬਸਤੀ ਤੇ ਮੰਡੀ ਲਾਧੂਕਾ ਦੇ ਬਾਜ਼ਾਰਾਂ 'ਚੋਂ ਹੁੰਦੀ ਹੋਈ ਕਲਸ਼ ਯਾਤਰਾ ਦੇਰ ਸ਼ਾਮ ਨੂੰ ਬਸਤੀ ਚੰਡੀਗੜ ਦੇ ਮੰਦਿਰ ਵਿਖੇ ਪੁੱਜੀ। ਕਲਸ਼ ਯਾਤਰਾ ਦਾ ਮੰਡੀ ਲਾਧੂਕਾ ਦੇ ਸਾਰੇ ਚੌਕਾਂ ਅਤੇ ਬਾਜ਼ਾਰਾਂ 'ਚ ਲੋਕਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਮੰਦਿਰ ਦੇ ਪੁਜਾਰੀ ਸੁਰਿੰਦਰ ਸ਼ਰਮਾ, ਬਸਤੀ ਚੰਡੀਗੜ ਦੇ ਸਰਪੰਚ ਬਾਊ ਰਾਮ, ਕ੍ਰਿਸ਼ਨ ਲਾਲ ਮੈਂਬਰ, ਹਰਨੇਕ ਮੈਂਬਰ, ਚੰਦੂ ਰਾਮ ਮੈਂਬਰ, ਅਜੀਤ ਸਿੰਘ ਮੈਂਬਰ, ਸੰਦੀਪ ਛਾਬੜਾ, ਹਰੀਸ਼ ਚੌਧਰੀ, ਗੁਰਪ੍ਰਤਾਪ ਸਿੰਘ ਕਾਠਪਾਲ, ਰੂਬੀ ਤੇ ਸ਼ੋਭਾ ਯਾਤਰਾ ਨਾਲ ਚੰਡੀਗੜ ਬਸਤੀ ਦੇ ਵਾਸੀ ਅਤੇ ਮੰਡੀ ਲਾਧੂਕਾ ਦੇ ਵਾਸੀ ਭਾਰੀ ਗਿਣਤੀ ਵਿਚ ਮੌਜੂਦ ਸਨ।

No comments: