BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਨਕਲ ਵਿਰੋਧੀ ਅਤੇ ਤਨਾਅ ਪ੍ਰਬੰਧਨ ਨਾਲ ਸਬੰਧਤ ਸੈਮੀਨਾਰ ਆਯੋਜਿਤ

  • ਸਕੂਲੀ ਵਿਦਿਆਰਥਆਂ ਨੂੰ ਦੱਸੇ ਤਨਾਅ ਤੇ ਕਾਬੂ ਪਾਉਣ ਦੇ ਤਰੀਕੇ
ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਜਾਣਕਾਰੀ ਦਿੰਦੇ ਬੁਲਾਰੇ
ਜਲਾਲਾਬਾਦ, 17 ਫਰਵਰੀ (ਬੱਬਲੂ ਨਾਗਪਾਲ)- ਜਿਲਾ ਸਿੱਖਿਆ ਅਫ਼ਸਰ ਸੈ:ਸਿ: ਫਾਜ਼ਿਲਕਾ ਦੀਆਂ ਹਦਾਇਤਾਂ ਅਤੇ ਪ੍ਰਿੰਸੀਪਲ ਸੁਭਾਸ਼ ਸਿੰਘ ਦੀ ਅਗਵਾਈ ਹੇਠ ਉਪ ਮੰਡਲ ਅਧੀਨ ਪੈਂਦੇ ਪਿੰਡ ਬਾਹਮਣੀ ਵਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਨਕਲ ਵਿਰੋਧੀ ਅਤੇ ਤਨਾਅ ਪ੍ਰਬੰਧਨ ਨਾਲ ਸਬੰਧਤ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 105 ਵਿਦਿਆਰਥੀਆਂ ਨੇ ਭਾਗ ਲਿਆ। ਇਸ ਸੈਮੀਨਾਰ ਵਿੱਚ ਸਕੂਲ ਦੇ ਲੈਕਚਰਾਰ ਪ੍ਰਵੀਨ ਕੁਮਾਰ, ਲੈਕਚਰਾਰ ਗੁਰਵਿੰਦਰ ਸਿੰਘ, ਲੈਕਚਰਾਰ ਸੁਖਤਿਆਰ ਸਿੰਘ ਅਤੇ ਅਧਿਆਪਕ ਨਵੀਨ ਜਿੰਦਲ ਨੇ ਵਿਦਿਆਰਥੀਆਂ ਨੂੰ ਬੋਰਡ ਪ੍ਰੀਖਿਆਵਾਂ ਦੀ ਪ੍ਰਭਾਵਸ਼ਾਲੀ ਤਿਆਰੀ ਕਰਨ, ਸਿਲੇਬਸ ਵੰਡ ਦੀਆਂ ਨਵੀਆਂ ਵਿਧੀਆਂ, ਪ੍ਰੀਖਿਆਵਾਂ ਦੌਰਾਨ ਤਨਾਅ ਨੂੰ ਕਾਬੂ ਵਿੱਚ ਰੱਖਣ ਦੀਆਂ ਵਿਧੀਆਂ ਦੀ ਜਾਣਕਾਰੀ ਦਿੱਤੀ ਅਤੇ ਪ੍ਰੀਖਿਆਵਾਂ ਦੌਰਾਨ ਨਕਲ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ।

No comments: