BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸਰਹੱਦੀ ਜ਼ਿਲੇ 'ਚ ਚਿੱਟੇ ਦਾ ਸ਼ਿਕਾਰ ਹੋ ਰਹੇ ਨੌਜਵਾਨ

ਜਲਾਲਾਬਾਦ 26 ਫਰਵਰੀ (ਬਬਲੂ ਨਾਗਪਾਲ)- ਪੰਜਾਬ 'ਚ ਨੌਜਵਾਨ ਪੀੜੀ ਨਸ਼ੇ ਦੀ ਗ੍ਰਿਫ਼ਤ 'ਚ ਸਮਾ ਚੁੱਕੀ ਹੈ ਅਤੇ ਪ੍ਰਧਾਨ ਮੰਤਰੀ ਸੂਬੇ 'ਚ ਨਸ਼ੇ ਦੇ ਵਧਦੇ ਪ੍ਰਸਾਰ 'ਤੇ ਚਿੰਤਾ ਜ਼ਾਹਿਰ ਕਰਦੇ ਹੋਏ ਇਸ ਸਮੱਸਿਆ ਨੂੰ ਕੌਮੀ ਆਫ਼ਤ ਐਲਾਨ ਚੁੱਕੇ ਹਨ। ਨੌਜਵਾਨ ਬੱਚਿਆਂ ਵਲ ਧਿਆਨ ਨਾ ਦੇ ਕੇ ਮਾਪੇ ਉਨਾਂ ਦਾ ਜੀਵਨ ਤਬਾਹੀ ਵਲ ਧਕੇਲ ਰਹੇ ਹਨ ਅਤੇ ਅਜਿਹੇ ਨਬਾਲਗ ਆਪਣੇ ਮਾਤਾ ਪਿਤਾ ਦੇ ਭਰੋਸੇ ਨੂੰ ਤੋੜ ਕੇ ਉਨਾਂ ਨਾਲ ਲੁਕਣ ਮੀਟੀ ਖੇਡ ਰਹੇ ਹਨ। ਰਾਜਸਥਾਨ ਦੀ ਸਰਹੱਦ ਦੇ ਨਾਲ ਲੱਗਣ ਕਾਰਨ ਇੱਥੇ ਅਫ਼ੀਮ, ਭੁੱਕੀ, ਹੈਰੋਇਨ ਅਤੇ ਸਮੈਕ ਵਰਗੇ ਨਸ਼ੇ ਦੀ ਵੱਡੇ ਪੱਧਰ 'ਤੇ ਤਸਕਰੀ ਹੋ ਰਹੀ ਸੀ। ਸ਼ਹਿਰ ਦੇ ਨਾਲ ਨਾਲ ਪੇਂਡੂ ਇਲਾਕਿਆਂ 'ਚ ਅਜਿਹੇ ਨੌਜਵਾਨ ਜੋਕਿ ਚੰਗੇ ਘਰਾਂ ਨਾਲ ਸਬੰਧ ਰੱਖਦੇ ਸਨ ਇੰਨਾਂ ਨਸ਼ਿਆਂ ਦੀ ਚਪੇਟ 'ਚ ਆ ਚੁੱਕੇ ਹਨ। ਨਸ਼ਾ ਨਾ ਮਿਲਣ ਦੀ ਸੂਰਤ 'ਚ ਨੌਜਵਾਨ ਨਸ਼ੇ ਦੀ ਤਲਬ ਨੂੰ ਪੂਰਾ ਕਰਨ ਦੇ ਲਈ ਜੁਰਮ ਦੀ ਹਨੇਰੀ ਗਲੀਆਂ 'ਚ ਗੁਆਚ ਚੁੱਕੇ ਹਨ। ਸ਼ਰਾਬ ਦਾ ਸੇਵਨ ਬਣਿਆ ਆਮ ਜਿਹੀ ਗੱਲ-ਕੁਝ ਸਮੇਂ ਪਹਿਲਾ ਤੱਕ ਨਬਾਲਗ ਬੱਚੇ ਅਤੇ ਨੌਜਵਾਨਾਂ ਲਈ ਸ਼ਰਾਬ ਦਾ ਸੇਵਨ ਕਾਫੀ ਵੱਡੀ ਗੱਲ ਹੁੰਦੀ ਸੀ ਅਤੇ ਜੇਕਰ ਕੋਈ ਪੀਂਦਾ ਸੀ ਤਾ ਉਹ ਲੁੱਕ ਛਿਪ ਕੇ ਸ਼ਰਾਬ ਦਾ ਸੇਵਨ ਕਰਦਾ ਸੀ। ਪ੍ਰੰਤੂ ਬਦਲਦੇ ਜ਼ਮਾਨੇ ਦੇ ਨਾਲ ਨਾਲ ਵੱਡਿਆਂ ਦਾ ਡਰ ਅਤੇ ਲਾਜ ਸ਼ਰਮ ਜਿਵੇਂ ਕਿਤੇ ਗੁਆਚ ਜਿਹੀ ਗਈ ਹੈ। ਸ਼ਹਿਰ 'ਚ ਦਿਨ ਛਿਪਦੇ ਹੀ ਨਬਾਲਗ ਬੱਚੇ ਸ਼ਰਾਬ ਦਾ ਸੇਵਨ ਕਰਦੇ ਹੋਏ ਆਮ ਹੀ ਵੇਖੇ ਜਾ ਸਕਦੇ ਹਨ। ਰਾਤ ਦੇ ਹਨੇਰੇ ਜਾਂ ਸ਼ਾਮ ਨੂੰ ਨਹੀਂ ਬਲਕਿ ਦਿਨ ਸਮੇਂ ਵੀ ਨਬਾਲਗ ਬੱਚੇ ਸ਼ਰਾਬ ਦਾ ਸੇਵਨ ਕਰਦੇ ਵੇਖੇ ਜਾ ਸਕਦੇ ਹਨ। ਨਾਬਾਲਗ ਬੱਚਿਆਂ 'ਚ ਸ਼ਰਾਬ ਪੀਣ ਅਤੇ ਡਰੱਗਜ਼ ਦੇ ਸੇਵਨ ਦੀ ਆਦਤ ਉਨਾਂ ਦੇ ਭਵਿੱਖ ਨੂੰ ਹਨੇਰੇ ਵਲ ਧਕੇਲ ਰਹੀ ਹੈ। ਜਦੋਂ ਇਸ ਸਬੰਧੀ ਜ਼ਿਲਾ ਫਾਜ਼ਿਲਕਾ ਦੇ ਸੀਨੀਅਰ ਪੁਲਸ ਕਪਤਾਨ ਡਾ. ਕੇਤਨ ਪਾਟਿਲ ਨਾਲ ਗੱਲਬਾਤ ਕੀਤੀ ਤਾਂ ਉਨਾਂ ਦੱਸਿਆ ਕਿ ਜ਼ਿਲਾ ਪੁਲਸ ਪ੍ਰਸ਼ਾਸਨ ਨਾਰਕੋਟਿਕਸ ਬਿਊਰੋ ਅਤੇ ਡਰੱਗਜ਼ ਵਿਭਾਗ ਦੇ ਨਾਲ ਮਿਲ ਕੇ ਸਾਂਝੇ ਤੌਰ ਤੇ ਮੁਹਿੰਮ ਚਲਾਏਗਾ ਅਤੇ ਨਸ਼ਾ ਸਮਗਲਰਾਂ ਨੂੰ ਕਿਸੇ ਵੀ ਕੀਮਤ 'ਤੇ ਬਖ਼ਸ਼ਿਆ ਨਹੀਂ ਜਾਵੇਗਾ।

No comments: