BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੈਰੋਲ 'ਤੇ ਆਏ ਵਿਅਕਤੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ

ਜਲਾਲਾਬਾਦ, 15 ਫਰਵਰੀ (ਬਬਲੂ ਨਾਗਪਾਲ)- ਰਾਜਸਥਾਨ ਦੇ ਬੀਕਾਨੇਰ ਦੀ ਸੈਂਟਰਲ ਜੇਲ ਤੋਂ ਪੈਰੋਲ 'ਤੇ ਛੁੱਟੀ ਲੈ ਕੇ ਆਪਣੇ ਲੜਕੇ ਨੂੰ ਮਿਲਣ ਆਏ ਵਿਅਕਤੀ ਦੀ ਪਿੰਡ ਸ਼ਹੀਦ ਊਧਮ ਸਿੰਘ ਨਗਰ (ਕਮਰੇ ਵਾਲਾ) ਵਿਖੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਮੁਤਾਬਕ ਮ੍ਰਿਤਕ ਨੇਕ ਚੰਦ ਉਮਰ ਕਰੀਬ 60 ਸਾਲ ਪੁੱਤਰ ਬੂਟਾ ਰਾਮ ਵਾਸੀ ਭਰੂ ਖੇਰਾ, ਜਿਲਾ ਤੇ ਤਹਿਸੀਲ ਬੀਕਾਨੇਰ (ਰਾਜਸਥਾਨ) ਸੈਂਟਰਲ ਜੇਲ ਬੀਕਾਨੇਰ ਵਿਖੇ ਕਤਲ ਮਾਮਲੇ ਤਹਿਤ ਉਮਰ ਕੈਦ ਦੀ ਸਜਾ ਕੱਟ ਰਿਹਾ ਸੀ ਤੇ ਉਹ ਤਿੰਨ ਮਹੀਨੇ ਦੀ ਪੈਰੋਲ ਤਹਿਤ ਜੇਲ ਤੋਂ ਬਾਹਰ ਆਇਆ ਹੋਇਆ ਸੀ। ਇਸ ਦੌਰਾਨ ਉਹ ਬੀਤੇ ਦਿਨੀਂ ਆਪਣੇ ਲੜਕੇ ਪਵਨ ਕੁਮਾਰ ਵਾਸੀ ਸ਼ਹੀਦ ਊਧਮ ਸਿੰਘ ਨਗਰ (ਕਮਰੇ ਵਾਲਾ) ਕੋਲ ਪਹੁੰਚਿਆ। ਮ੍ਰਿਤਕ ਨੇਕ ਚੰਦ ਦੇ ਲੜਕੇ ਪਵਨ ਕੁਮਾਰ ਅਨੁਸਾਰ ਬੀਤੇ ਦਿਨ ਉਸ ਦੇ ਪਿਤਾ ਨੂੰ ਅਚਾਨਕ ਦਿਲ ਦਾ ਦੌਰਾ ਪਿਆ ਤੇ ਉਸ ਦੀ ਮੌਤ ਹੋ ਗਈ। ਜਿਸ ਕਾਰਨ ਉਨਾਂ ਦਾ ਪਰਿਵਾਰ ਗਹਿਰੇ ਸਦਮੇ ਵਿੱਚ ਹੈ।

No comments: