BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਾਬਾ ਫਜ਼ਲ ਸ਼ਾਹ ਵਲੀ ਦੀ ਯਾਦ ਸਲਾਨਾ ਜੋੜ ਮੇਲਾ ਸਪੰਨ

ਪਿੰਡ ਕਾਠਗੜ ਮੇਲੇ ਦੇ ਵੱਖ-ਵੱਖ ਦ੍ਰਿਸ਼
ਜਲਾਲਾਬਾਦ, 7 ਫਰਵਰੀ (ਬਬਲੂ ਨਾਗਪਾਲ)-ਜਲਾਲਾਬਾਦ ਦੇ ਅਧੀਨ ਪੈਂਦੇ ਪਿੰਡ ਕਾਠਗੜ ਵਿਖੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਬਾਬਾ ਫਜ਼ਲ ਸ਼ਾਹ ਵਲੀ ਦੀ ਯਾਦ ਵਿੱਚ ਸਲਾਨਾ ਜੋੜਾ ਮੇਲਾ ਪਿੰਡ ਦੀ ਮੇਲਾ ਕਮੇਟੀ ਅਤੇ ਪਿੰਡ ਦੀ ਸਮੂਹ ਸੰਗਤ ਦੇ ਸਹਿਯੋਗ ਨਾਲ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਮੇਲੇ ਵਿੱਚ ਆਸਪਾਸ ਦੇ ਪਿੰਡਾਂ ਦੀ ਸੰਗਤ ਨੇ ਵੱਡੀ ਗਿਣਤੀ ਵਿੱਚ ਪੁੱਜ  ਕੇ ਬਾਬਾ ਜੀ ਦੀ ਸਮਾਧ 'ਤੇ ਮੱਥਾ ਟੇਕਿਆ ਅਤੇ ਮੰਨਤਾਂ ਮੰਨਿਆ। ਇਸ ਮੌਕੇ ਸਮਾਧ 'ਤੇ ਚਾਂਦਰ ਪਾਉਣ ਦੀ ਰਸਮ ਪਿੰਡ ਦੀ ਪੰਚਾਇਤ ਅਤੇ ਮੇਲਾ ਕਮੇਟੀ ਵੱਲੋਂ ਅਦਾ ਕੀਤੀ ਗਈ । ਮੇਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਸਮਾਧ ਦੇ ਮੁੱਖ ਸੇਵਦਾਰ  ਪਰਮਜੀਤ ਸਿੰਘ ਬੱਗੀ ਅਤੇ ਬਾਬਾ ਦਰਸ਼ਨ ਸਿੰਘ  ਨੇ ਕਿਹਾ ਕਿ ਇਹ ਮੇਲਾ ਹਰ ਸਾਲ ਪਿੰਡ ਦੀ ਪੰਚਾਇਤ ਅਤੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ ਹੈ ਅਤੇ ਇਹ ਮੇਲਾ ਪਿਛਲੇ ਕਾਫੀ ਸਮੇਂ ਪਿੰਡ ਵਾਸੀਆਂ  ਦੇ ਸਾਂਝੇ ਭਾਈਚਾਰੇ ਦਾ ਪ੍ਰਤੀਕ  ਸਾਬਿਤ ਹੋ ਰਿਹਾ ਹੈ। ਇਸ ਮੌਕੇ  ਦੁਪਹਿਰ ਤੋਂ ਬਾਅਦ ਲੋਕਾਂ ਦੇ ਮੋਨਰੰਜਨ ਲਈ ਪੰਜਾਬ ਦੀ ਮਸ਼ਹੂਰ ਗਾਇਕ  ਸਰੀਫ ਦਿਲਦਾਰ ਅਤੇ ਬੀਬਾ ਹਰਲੀਨ ਅਖਤਰ  ਐਂਡ ਪਾਰਟੀ ਨੇ  ਰੰਗਰੰਗ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਨੂੰ ਨੱਚਣ ਲਈ ਮਜ਼ਬੂਰ ਦਿੱਤਾ। ਇਸ ਉਪਰੰਤ ਪਿੰਡ ਦੀ ਪੰਚਾਇਤ ਅਤੇ ਮੇਲਾ ਕਮੇਟੀ  ਵੱਲੋਂ ਗਾਇਕ ਸਰੀਫ ਦਿਲਦਾਰ ਅਤੇ ਬੀਬਾ ਹਰਲੀਨ ਅਖਤਰ  ਨੂੰ  ਸਨਮਾਨਿਤ ਵੀ ਕੀਤਾ ਗਿਆ   । ਮੇਲੇ ਉਪਰੰਤ ਸਾਰਾ ਦਿਨ ਬਾਬਾ ਜੀ ਦਾ ਅਤੁੱਟ ਲੰਗਰ ਵੀ ਸੰਗਤਾਂ ਵਿੱਚ ਖੂਬ ਵਰਤਾਇਆ ਗਿਆ ਅਤੇ ਸ਼ਾਮ ਨੂੰ ਲੜਕੇ ਵਰਗ ਵਿੱਚ ਕੱਬਡੀ ਦੇ ਮੈਚ ਕਰਵਾਏ ਅਤੇ ਜੇਤੂ ਟੀਮ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਵੀ ਕੀਤਾ ਗਿਆ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਾਬਕਾ ਸਰਪੰਚ ਮਲਕੀਤ ਸਿੰਘ ਕਾਠਗੜ, ਮਹਿਲਾ ਸਰਪੰਚ ਮਨਜੀਤ ਕੌਰ, ਫੁੰਮਣ ਸਿੰਘ ਪੰਚ, ਹਰਮੇਸ਼ ਕੁਮਾਰ ਪੰਚਪੰਚ , ਸੁਲੱਖਣ ਸਿੰਘ , ਮਨਜੀਤ ਕੌਰ, ਗੁਰਮੀਤ ਸਿੰਘ , ਚੰਨ ਸਿੰਘ ਪੰਚ, ਰੈਫਰੀ ਹਰਪਾਲ ਸਿੰਘ , ਗੁਰਦੇਸ ਸਿੰਘ, ਬਲਵੀਰ ਸਿੰਘ ਪ੍ਰਧਾਨ, ਗੁਰਦੀਪ ਸਿੰਘ ਸਾਬਕਾ ਸਰਪੰਚ ਆਦਿ ਪਿੰੰਡ ਵਾਸੀ ਅਤੇ ਇਲਾਕੇ ਦੀ ਸੰਗਤ ਵੱਡੀ ਗਿਣਤੀ ਵਿੱਚ ਹਾਜ਼ਰ ਸੀ।

No comments: