BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਲੜਕੀ ਨੂੰ ਵਰਗਲਾਉਣ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਮੰਗ

ਜਲਾਲਾਬਾਦ, 22 ਫਰਵਰੀ (ਬਬਲੂ ਨਾਗਪਾਲ)- ਪਿੰਡ ਝੋਟਿਆਂਵਾਲੀ ਵਿਚ ਰਹਿ ਰਹੇ ਪ੍ਰਵਾਸੀ ਮਜ਼ਦੂਰ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇ ਉਸ ਦੀ ਨਾਬਾਲਗ ਲੜਕੀ ਨੂੰ ਵਰਗਲਾਉਣ ਵਾਲੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ। ਕੈਲਾਸ਼ ਸਿੰਘ ਪੁੱਤਰ ਲਾਖਨ ਸਿੰਘ ਵਾਸੀ ਪਿੰਡ ਝੋਟਿਆਂਵਾਲੀ ਨੇ ਦੱਸਿਆ ਕਿ ਉਸ ਦੀ ਨਾਬਾਲਗ ਲੜਕੀ ਜਿਸ ਦੀ ਉਮਰ 17 ਸਾਲ ਹੈ ਅਤੇ ਉਸ ਨੂੰ ਮਨੋਜ ਕੁਮਾਰ ਪੁੱਤਰ ਕੁਲਵੰਤ ਸਿੰਘ ਵਾਸੀ ਮਾਹੂਆਣਾ ਬੋਦਲਾ ਕਿਧਰੇ ਵਰਗ਼ਲਾ ਕੇ ਲੈ ਗਿਆ। ਲੜਕੀ ਨੂੰ ਵਰਗ਼ਲਾ ਕੇ ਲਿਜਾਣ ਵਾਲਿਆਂ ਵਿਚ ਅਸ਼ੋਕ ਕੁਮਾਰ, ਦਲਜੀਤ ਕੌਰ, ਕੁਲਵੰਤ ਸਿੰਘ ਦਾ ਵੀ ਹੱਥ ਹੈ। ਕੈਲਾਸ਼ ਸਿੰਘ ਨੇ ਕਿਹਾ ਕਿ ਪਿੰਡ ਦੇ ਕੁਝ ਅਕਾਲੀ ਪੱਖੀ ਲੀਡਰ ਵੀ ਦੋਸ਼ੀਆਂ ਦੀ ਸ਼ਰੇਆਮ ਮਦਦ ਕਰ ਰਹੇ ਹਨ। ਕੈਲਾਸ਼ ਸਿੰਘ ਨੇ ਪੁਲਿਸ ਅਧਿਕਾਰੀਆਂ ਨੂੰ ਭੇਜੀ ਸ਼ਿਕਾਇਤ ਵਿਚ ਦੋਸ਼ੀਆਂ ਿਖ਼ਲਾਫ਼ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।

No comments: