BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ਿਵ ਭਵਨ ਵਿਖੇ ਭਗਵਾਨ ਸ਼ਿਵ ਦੀ ਮੂਰਤੀ ਸ਼ਿਵ ਵਾਟਿਕਾ ਮੰਦਿਰ ਵੱਲੋਂ ਭੇਟ

ਜਲਾਲਾਬਾਦ, 23 ਫਰਵਰੀ (ਬਬਲੂ ਨਾਗਪਾਲ)-ਸਥਾਨਕ ਸ਼ਿਵ ਭਵਨ ਵਿਖੇ ਸ਼ਿਵ ਵਾਟਿਕਾ ਮੰਦਰ ਬਜਾਜਾਂ ਵਾਲੀ ਗਲੀ ਦੀ ਪ੍ਰਬੰਧਕ ਕਮੇਟੀ ਵਲੋਂ ਭਗਵਾਨ ਸ਼ਿਵ ਦੀ ਮੂਰਤੀ ਭੇਟ ਕੀਤੀ ਗਈ। ਮੂਰਤੀ ਭੇਟ ਕਰਨ ਤੋਂ ਬਾਅਦ ਪੰਡਤ ਅਰੁਣ ਸ਼ੁਕਲਾ, ਪਵਨ ਸ਼ੁਕਲਾ ਅਤੇ ਰਮੇਸ਼ ਪਾਂਡੇ ਵੱਲੋਂ ਮੂਰਤੀ ਪੂਜਾ ਕਰਵਾਈ ਗਈ। ਪੂਜਾ ਕਰਵਾਉਣ ਲਈ ਵਿਸ਼ੇਸ਼ ਤੌਰ 'ਤੇ ਪ੍ਰੇਮ ਕੁਮਾਰ ਵਲੇਚਾ, ਸੁਭਾਸ਼ ਮੋਂਗਾ ਤੇ ਹੋਰ ਪਤਵੰਤੇ ਪਹੁੰਚੇ। ਇਸ ਬਾਰੇ ਬੌਬੀ ਬਜਾਜ ਨੇ ਦੱਸਿਆ ਕਿ ਸ਼ਿਵਰਾਤਰੀ ਦੇ ਪਾਵਨ ਤਿਉਹਾਰ ਨੂੰ ਮੁੱਖ ਰੱਖ ਕੇ ਇਹ ਮੂਰਤੀ ਭੇਟ ਕੀਤੀ ਗਈ ਹੈ। ਇਸ ਮੂਰਤੀ ਦੀ ਤਿੰਨ ਦਿਨ ਤੱਕ ਹਰ ਰੋਜ਼ ਪੂਜਾ ਹੋਵੇਗੀ ਅਤੇ ਤਿੰਨ ਦਿਨ ਬਾਅਦ ਸ਼ਿਵਰਾਤਰੀ ਵਾਲੇ ਦਿਨ ਭਗਵਾਨ ਸ਼ਿਵ ਦੀ ਇਹ ਮੂਰਤੀ ਸ਼ਿਵ ਭਵਨ ਵਿਖੇ ਬਣੇ ਮੰਦਰ ਵਿਖੇ ਸਥਾਪਿਤ ਕੀਤੀ ਜਾਵੇਗੀ। ਇਸ ਮੌਕੇ ਸੁਭਾਸ਼ ਮੋਂਗਾ, ਸ਼ਾਮ ਲਾਲ, ਅਸ਼ੋਕ ਕੁਮਾਰ,ਸੋਹਣ ਲਾਲ, ਜੱਜ ਕੁਮਾਰ, ਰਤਨ ਲਾਲ ਮਹਿੰਦੀਰੱਤਾ, ਬੌਬੀ ਬਜਾਜ, ਰਵੀ ਕੁਮਾਰ,ਮੁਨੀਸ਼ ਕੁਮਾਰ, ਅਸ਼ੋਕ ਛਾਬੜਾ , ਅਸ਼ੋਕ ਵਾਟਸ, ਪਾਰਸ ਛਾਬੜਾ, ਦਿਨੇਸ਼, ਮੁਨੀਸ਼ ਗਿਰਧਰ ਅਤੇ ਹੋਰ ਸ਼ਰਧਾਲੂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।

No comments: