BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਦਾਜ ਲਈ ਵਿਆਹੁਤਾ ਦੀ ਕੁੱਟਮਾਰ ਬੱਚਾ ਖੋਹ ਕੇ ਕੱਢਿਆ ਘਰੋਂ

ਪੀੜਿਤ ਲੜਕੀ ਨੇ ਪੁਲਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਕੋਲੋਂ ਕੀਤੀ ਇੰਨਸਾਫ ਦੀ ਮੰਗ
ਜਲਾਲਾਬਾਦ, 6 ਫਰਵਰੀ (ਬਬਲੂ ਨਾਗਪਾਲ)-
ਜਲਾਲਾਬਾਦ ਦੇ ਅਧੀਨ ਪੈਂਦੇ ਪਿੰਡ ਆਲਮ ਕੇ ਦੀ ਵਿਆਹੁਤਾ ਲੜਕੀ ਪਤੀ ਸਮੇਤ  ਆਪਣੇ ਸਹੁਰੇ ਪਰਿਵਾਰ 'ਤੇ ਦਾਜ  ਦੀ ਮੰਗ ਨੂੰ ਲੈ ਕੇ  ਕੁੱਟਮਾਰ ਕਰਕੇ ਘਰੋਂ ਕੱਢਣ ਦੇ ਦੋਸ਼ ਲਗਾਏ ਹਨ। ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਵਿਆਹੁਤਾ ਲੜਕੀ ਅਨੀਤਾ ਰਾਣੀ ਪੁੱਤਰੀ ਕਿਸ਼ੋਰ ਸਿੰਘ ਵਾਸੀ ਆਲਮ ਕੇ ਨੇ ਦੱਸਿਆ ਕਿ ਉਸਦਾ ਵਿਆਹ ਕਰੀਬ 6 ਸਾਲ ਪਹਿਲਾ ਵੀਰ ਸਿੰਘ ਵਾਸੀ ਛਾਂਗਾ ਰਾਏ ਉਤਾੜ ਨਾਲ ਪੂਰੇ ਹਿੰਦੂ ਰੀਤੀ ਰਿਵਾਜ਼ਾਂ ਦੇ ਮੁਤਾਬਿਕ ਹੋਇਆ ਸੀ ਅਤੇ ਉਸਦੇ ਪੇਕੇ ਪਰਿਵਾਰ ਨੇ ਆਪਣੀ ਹੈਸੀਅਤ ਤੋਂ ਵੱਧ ਦਾਜ਼ ਦਹੇਜ ਦਿੱਤਾ ਸੀ ਅਤੇ ਸਹੁਰੇ ਪਰਿਵਾਰ ਅਤੇ ਮੇਰਾ ਪਤੀ ਘੱਟ ਦਾਜ਼ ਲਿਆਉਣ ਲਈ ਅਕਸਰ ਹੀ ਕੁੱਟਮਾਰ ਕਰਦਾ ਰਹਿੰਦਾ ਅਤੇ ਕਈ ਵਾਰ ਉਹ ਆਪਣੇ ਪੇਕੇ ਪਿੰਡ ਵੀ ਚੱਲੀ  ਗਈ । ਜਿਸਤੋਂ ਤੰਗ ਆ ਕੇ ਉਸਨੇ ਆਪਣੇ ਪਤੀ ਦੇ ਖਿਲਾਫ ਮਾਨਯੋਗ ਅਦਾਲਤ ਵਿੱਚ ਖਰਚੇ ਦਾ ਕੇਸ ਦਾਇਰ ਕੀਤਾ ਸੀ ਅਤੇ ਅਦਾਲਤ ਦੇ ਹੁਕਮਾਂ ਅਨੁਸਾਰ ਮੇਰਾ ਪਤੀ ਖਰਚਾ ਦੇਣ ਤੋਂ ਬੱਚਣ ਲਈ ਇੱਕ ਸਾਲ ਪਹਿਲਾ ਮੈਨੂੰ ਸਹੁਰੇ ਘਰ ਲੈ ਗਿਆ ਅਤੇ ਅਕਸਰ ਹੀ ਪਰਿਵਾਰ ਦੇ ਮੈਂਬਰਾਂ ਨਾਲ ਮਿਲ ਕੇ  ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ । ਵਿਆਹੁਤਾ ਲੜਕੀ ਨੇ ਅੱਗੇ ਦੱਸਿਆ ਕਿ  ਐਤਵਾਰ ਦੀ ਸਵੇਰ ਨੂੰ ਉਸਦੇ ਪਤੀ ਨੇ ਆਪਣੇ ਪੇਕਿਆਂ ਕੋਲੋਂ ਕਾਰ ਲਿਆਉਣ ਲਈ ਕਿਹਾ ਅਤੇ ਜਦੋਂ ਮੇਰੇ ਵੱਲੋਂ ਇੰਨਕਾਰ ਕੀਤਾ ਗਿਆ ਤਾਂ ਮੇਰੇ ਪਤੀ ਨੇ ਸਹੁਰੇ ਪਰਿਵਾਰ ਨਾਲ ਮਿਲ ਕੇ  ਮੇਰੀ  ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ ਅਤੇ  ਮੇਰਾ ਛੋਟਾ ਬੱਚਾ ਵੀ ਖੋਹ ਤੋਂ ਬਾਅਦ  ਮੈਨੂੰ ਘਰੋਂ ਕੱਢ ਦਿੱਤਾ।  ਜਿਸਦੀ ਸੂਚਨਾ ਮੈਂ  ਆਪਣੇ ਪੇਕੇ ਪਰਿਵਾਰ ਨੂੰ ਦਿੱਤੀ ਅਤੇ ਜ਼ਖਮੀ ਹਾਲਤ ਵਿੱਚ ਪਰਿਵਾਰਕ ਮੈਂਬਰਾਂ ਨੇ  ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ।  ਪੀੜਿਤ ਵਿਆਹੁਤਾ ਲੜਕੀ  ਨੇ ਪੁਲਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਮੇਨੂੰ ਇੰਨਸਾਫ ਦੁਵਾਇਆ ਜਾਵੇ ਅਤੇ ਦਾਜ਼ ਦੀ ਮੰਗ ਕਰਨ ਵਾਲੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਸਬੰਧੀ ਲੜਕੀ ਦੇ ਪਤੀ ਵੀਰ ਸਿੰਘ ਨਾਲ ਫੋਨ ਰਾਹੀ ਸਪੰਰਕ ਕਰਨ ਦੀ ਕੋਸ਼ਿਸ ਕੀਤੀ ਗਈ ਤਾਂ ਉਸਦਾ ਫੋਨ ਬੰਦ ਹੋਣ ਕਾਰਨ ਸਪੰਰਕ ਨਹੀ ਹੋ ਸਕਿਆ।

No comments: