BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਾਬਾ ਨੂਰਸ਼ਾਹ ਅਲੀ ਦੀ ਯਾਦ 'ਚ ਧਾਰਮਿਕ ਤੇ ਖੇਡ ਮੇਲੇ ਦੀ ਸ਼ੁਰੂਆਤ

ਜਲਾਲਾਬਾਦ, 21 ਫਰਵਰੀ (ਬਬਲੂ ਨਾਗਪਾਲ)- ਬਾਬਾ ਨੂਰਸ਼ਾਹ ਅਲੀ ਦੀ ਯਾਦ ਵਿਚ ਪਿੰਡ ਟਾਹਲੀ ਵਾਲਾ ਜੱਟਾਂ ਵਿਚ ਹਰ ਸਾਲ ਕਰਵਾਏ ਜਾਂਦੇ ਧਾਰਮਿਕ, ਸਭਿਆਚਾਰਕ ਅਤੇ ਖੇਡ ਮੇਲੇ ਦੀ ਅੱਜ ਸ਼ੁਰੂਆਤ ਕੀਤੀ ਗਈ। ਪਹਿਲੇ ਦਿਨ ਝੰਡਾ ਚੜਾਉਣ ਦੀ ਰਸਮ ਨੂੰ ਅਦਾ ਕੀਤਾ ਗਿਆ। ਜਿਸ ਵਿਚ ਪ੍ਰਧਾਨ ਮਾਣਕ ਸ਼ਾਹ ਬਗੜ, ਸਾਹਬ ਸਿੰਘ ,ਗੋਰਾ, ਜਗਦੀਸ਼ ਭਠੇਜਾ, ਗੁਰਵੀਰ ਸਿੰਘ ਗਰੇਵਾਲ, ਜੈਮਸ ਮਸੀਹ, ਰਸ਼ਪਾਲ ਪ੍ਰੇਮੀ, ਸੰਦੀਪ ਇਸਲਾਮ ਵਾਲਾ, ਸੰਦੀਪ ,ਗੋਪੀ, ਬਾਦਲ ਫੌਜੀ, ਓਮ ਪ੍ਰਕਾਸ਼ ਸ਼ਰਮਾ, ਹਰਜੀਤ ਸਿੰਘ ਨੇ ਇਸ ਰਸਮ ਨੂੰ ਪੂਰਾ ਕੀਤਾ। ਬਾਦ ਵਿਚ ਫੁੱਟਬਾਲ ਓਪਨ ਦੇ ਮੈਚ ਕਰਵਾਏ ਗਏ। ਜਿਸ ਵਿਚ ਪਹਿਲੇ ਦਿਨ 10 ਮੈਚ ਹੋਏ। ਫੁੱਟਬਾਲ ਮੈਚਾਂ ਦੀ ਪ੍ਰਧਾਨਗੀ ਪਿੰਡ ਦੇ ਸਰਪੰਚ ਪ੍ਰਗਟ ਸਿੰਘ, ਪੰਚਾਇਤ ਮੈਂਬਰ ਨਾਜ਼ਮ ਸਿੰਘ, ਸੁਮਿਤ ਇੰਦਰ ਸਿੰਘ, ਗੁਰਵਿੰਦਰ ਸਿੰਘ, ਕੁਲਵਿੰਦਰ ਸਿੰਘ, ਜਤਿੰਦਰ ਸਿੰਘ , ਸਤੀਸ਼ ਪਰੂਥੀ ਨੇ ਕੀਤੀ ਅਤੇ ਪੁੱਜੀਆਂ ਟੀਮਾਂ ਨਾਲ ਜਾਣ ਪਹਿਚਾਣ ਵੀ ਕੀਤੀ। ਪਹਿਲੇ ਦਿਨ ਹੋਏ ਮੈਚਾਂ ਵਿਚ ਟਾਹਲੀ ਵਾਲਾ ਜੱਟਾ, ਧਰਾਗ ਵਾਲਾ, ਕਰਮ ਪੱਟੀ ਆਦਿ ਪਿੰਡਾਂ ਦੀਆਂ ਟੀਮਾਂ ਜੇਤੂ ਰਹੀਆਂ। ਮੈਚਾਂ ਦੀ ਰੈਫਰੀਸ਼ਿਪ ਅਤੇ ਲਾਇਨਮੈਨਿੰਗ ਅਜੇ ਦੇਵ ਸਿੰਘ, ਗੁਰਵਿੰਦਰ ਸਿੰਘ, ਡਿੱਕੀ ਪਾਲ ਸਿੰਘ, ਰੋਸ਼ਨ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਵਧੀਆ ਢੰਗ ਨਾਲ ਕੀਤੀ। ਇਹ ਸਭਿਆਚਾਰਕ, ਧਾਰਮਿਕ ਅਤੇ ਖੇਡ ਮੇਲਾ 23 ਫਰਵਰੀ ਤੱਕ ਚੱਲੇਗਾ ਤੇ ਅੰਤਿਮ ਦਿਨ ਪੰਜਾਬੀ ਦੇ ਪ੍ਰਸਿੱਧ ਗਾਇਕ ਹਾਜ਼ਰੀ ਭਰਨਗੇ।

No comments: