BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਮੰਡੀ ਦੇ ਵਪਾਰੀਆਂ ਵੱਲੋਂ ਲੋਕਲ ਕਲੀਰਿੰਗ ਹੱਬ ਬਣਾਉਣ ਦੀ ਮੰਗ

ਜਲਾਲਾਬਾਦ, 22 ਫਰਵਰੀ (ਬਬਲੂ ਨਾਗਪਾਲ)- ਮੰਡੀ ਲਾਧੂਕਾ ਦੇ ਸੈਂਕੜੇ ਵਪਾਰੀਆਂ ਨੇ ਆਰ. ਬੀ. ਆਈ. ਅਧਿਕਾਰੀਆਂ ਤੇ ਫਾਜ਼ਿਲਕਾ ਦੀ ਡੀ. ਸੀ. ਈਸ਼ਾ ਕਾਲੀਆ ਨੂੰ ਪੱਤਰ ਲਿਖ ਕੇ ਮੰਡੀ ਵਿਚ ਲੋਕਲ ਕਲੀਰਿੰਗ ਹੱਬ ਬਣਾਏ ਜਾਣ ਦੀ ਮੰਗ ਕੀਤੀ ਹੈ। ਮੰਡੀ ਦੇ ਵਪਾਰੀ ਲੇਖ ਰਾਜ ਗਾਬਾ ਤੇ ਸੰਜੀਵ ਕੁਮਾਰ ਗਰਗ ਨੇ ਦੱਸਿਆ ਹੈ ਕਿ ਮੰਡੀ ਦੇ ਵਪਾਰੀਆਂ ਨੂੰ ਲੋਕਲ ਕਲੀਰਿੰਗ ਦੀ ਸਹੂਲਤ ਨਾ ਹੋਣ ਕਰਕੇ ਦੂਸਰੇ ਬੈਂਕ ਦਾ ਚੈੱਕ ਮਿਲਣ 'ਤੇ ਕਲੀਰਿੰਗ ਵਿਚ ਲਗਾਉਣ ਲਈ ਫਾਜ਼ਿਲਕਾ ਦੇ ਕਿਸੇ ਬੈਂਕ ਵਿਚ ਜਾਣਾ ਪੈਂਦਾ ਹੈ, ਜਿਸ 'ਤੇ ਸਮਾਂ ਤੇ ਪੈਸਾ ਵਿਅਰਥ ਬਰਬਾਦ ਹੁੰਦਾ ਹੈ। ਮੰਡੀ ਵਿਚ 8 ਰਾਈਸ ਮਿੱਲਾਂ, ਪੰਜ ਇੱਟ ਭੱਠੇ, ਮਾਰਕੀਟ ਕਮੇਟੀ ਦਾ ਦਫਤਰ, 50 ਦੇ ਕਰੀਬ ਕੱਚੇ ਆੜਤੀ, ਇਕ ਗੈੱਸ ਏਜੰਸੀ ਤੇ ਇਕ ਦਰਜ਼ਨ ਤੋ ਵੱਧ ਸਰਕਾਰੀ ਤੇ ਗੈਰ ਸਰਕਾਰੀ ਸਕੂਲ ਹਨ, ਜਿੰਨਾ ਦਾ ਰਾਬਤਾ ਹਮੇਸ਼ਾ ਬੈਂਕਾਂ ਦੇ ਨਾਲ ਬਣਿਆ ਰਹਿੰਦਾ ਹੈ, ਪਰ ਮੰਡੀ ਦੇ ਬੈਂਕਾਂ ਵਿਚ ਲੋਕਲ ਕਲੀਰਿੰਗ ਦੀ ਸਹੂਲਤ ਨਾ ਹੋਣ ਕਰਕੇ ਵਪਾਰੀਆਂ ਨੂੰ ਵਧੇਰੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ਼ਾਂਕਿ ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ ਹਦਾਇਤ ਜਾਰੀ ਕੀਤੀ ਗਈ ਹੈ ਕਿ ਜਿਸ ਸ਼ਹਿਰ ਜਾਂ ਕਸਬੇ ਵਿਚ ਪੰਜ ਬੈਂਕ ਹੋਣ ਉਥੇ ਵਪਾਰੀਆਂ ਨੂੰ ਲੋਕਲ ਕਲੀਰਿੰਗ ਹੱਬ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ, ਪਰ ਮੰਡੀ ਵਿਚ 6 ਬੈਂਕ ਹੋਣ ਦੇ ਬਾਵਜੂਦ ਵੀ ਵਪਾਰੀਆਂ ਨੂੰ ਇਹ ਸਹੂਲਤ ਮੁਹੱਈਆ ਨਹੀਂ ਕਰਵਾਈ ਗਈ ਹੈ। ਮੰਡੀ ਦੀ ਆੜਤੀ ਯੂਨੀਅਨ ਦੇ ਪ੍ਰਧਾਨ ਅਵਿਨਾਸ਼ ਕਮਰਾ, ਕੁਲਵੰਤ ਬਜਾਜ ਕਾਲਾ, ਫਕੀਰ ਚੰਦ ਨੰਬਰਦਾਰ, ਸੁਰਿੰਦਰ ਕਮਰਾ, ਬਰਮਾ ਨੰਦ ਚਾਵਲਾ, ਸੁਰਿੰਦਰ ਛਾਬੜਾ ਸੋਨੂੰ, ਟੀਟੂ ਅਸੀਜਾ, ਸੰਦੀਪ ਅਸੀਜਾ ਸੈਂਡੀ, ਓਮ ਪ੍ਰਕਾਸ਼ ਛਾਬੜਾ ਬੱਘੀ, ਮੁਕੇਸ਼ ਢਲ ਤੇ ਰਵਿੰਦਰ ਜੁਲਾਹਾ ਪੰਮਾ ਨੇ ਮੰਗ ਕੀਤੀ ਹੈ ਕੇ ਮੰਡੀ ਵਿਚ ਵਪਾਰੀਆਂ ਨੂੰ ਲੋਕਲ ਕਲੀਰਿੰਗ ਹੱਬ ਦੀ ਸਹੂਲਤ ਮੁਹੱਈਆ ਕਰਵਾਈ ਜਾਵੇ।

No comments: