BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ਿਵਾਲਿਕ ਸਕੂਲ ਵਿੱਚ ਮਨਾਈ ਗਈ ਗੁਰੂ ਰਵੀਦਾਸ ਜੈਯੰਤੀ

ਸ਼ਿਵਾਲਿਕ ਸਕੂਲ ਵਿੱਚ ਮਨਾਈ ਗਈ ਗੁਰੂ ਰਵੀਦਾਸ ਜੈਯੰਤੀ ਦੌਰਾਨਹਾਜਰ ਚੇਅਰਮੈਨ ਡਾ. ਤਿਲਕ ਰਾਜ ਕੁਮਾਰ
ਪ੍ਰਿੰਸੀਪਲ ਪਵਨ ਸੂਦ ਅਤੇ ਅਧਿਆਪਕ
ਜਲਾਲਾਬਾਦ, 12 ਫਰਵਰੀ (ਬਬਲੂ ਨਾਗਪਾਲ)- ਸਥਾਨਕ ਬਾਹਮਣੀ ਵਾਲਾ ਰੋਡ 'ਤੇ ਸਥਿਤ ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸਵੇਰ ਦੀ ਸਭਾ ਵਿੱਚ ਸ਼੍ਰੀ ਗੁਰੂ ਰਵੀਦਾਸ ਜੈਯੰਤੀ ਮਨਾਈ ਗਈ। ਇਸ ਮੋਕੇ ਤੇ ਸਕੂਲ ਦੇ ਚੇਅਰਮੈਨ ਡਾ. ਤਿਲਕ ਰਾਜ ਕੁਮਾਰ ਉਚੇਚੇ ਤੌਰ 'ਤੇ ਹਾਜਰ ਹੋਏ। ਸਕੂਲ ਦੀ ਮੈਡਮ ਸ਼੍ਰੀਮਤੀ ਮਨੀਸ਼ ਛਾਬੜਾ ਨੇ ਵਿਦਿਆਰਥੀਆਂ ਨੂੰ ਗੁਰੂ ਰਵੀਦਾਸ ਜੀ ਦੇ ਜੀਵਨ ਬਾਰੇ ਬੜੇ ਹੀ ਸੁਚੱਜੇ ਢੰਗ ਨਾਲ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸਕੂਲ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਚੇਅਰਮੈਨ ਡਾ. ਤਿਲਕ ਰਾਜ ਕੁਮਾਰ ਨੇ ਗੁਰੂ ਰਵੀਦਾਸ ਜੈਯੰਤੀ ਦੀ ਵਧਾਈਆਂ ਦਿੰਦੇ ਹੋਏ ਕਿਹਾ ਕਿ ਗੁਰੂ ਰਵੀਦਾਸ ਜੀ ਦਾ ਜੀਵਨ ਸਾਨੂੰ ਬਰਾਬਰਤਾ ਦਾ ਸੰਦੇਸ਼ ਦਿੰਦਾ ਹੈ। ਉਨਾਂ ਕਿਹਾ ਕਿ ਸਾਨੂੰ ਜਾਤ ਪਾਤ ਦੇ ਚੱਕਰਾਂ ਤੋਂ ਉਪਰ ਉਠ ਕੇ ਗੁਰੂ ਰਵੀਦਾਸ ਦੇ ਜੀਵਨ ਤੋਂ ਸੇਂਧ ਲੈਣੀ ਚਾਹੀਦੀ ਹੈ। ਉਨਾਂ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਪੇ੍ਰਰਿਤ ਕਰਦੇ ਹੋਏ ਕਿਹਾ ਕਿ ਜਦੋਂ ਕੋਈ ਛੁੱਟੀ ਹੁੰਦੀ ਹੈ ਤਾਂ ਉਸ ਦਿਨ ਦੀ ਮਹੱਤਤਾ ਹਰ ਵਿਦਿਆਰਥੀ ਅਤੇ ਅਧਿਆਪਕ ਨੂੰ ਪਤਾ ਹੋਣੀ ਚਾਹੀਦੀ ਹੈ। ਇਸ ਮੋਕੇ ਤੇ ਸਕੂਲ ਪ੍ਰਿੰਸੀਪਲ ਪਵਨ ਸੂਦ ਨੇ ਸਕੂਲ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਗੁਰੂ ਰਵੀਦਾਸ ਜਯੰਤੀ ਦੀ ਵਧਾਈ ਦਿੱਤੀ।

No comments: