BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਫੂਡ ਪਾਰਕ ਦੀ ਚਿਮਨੀ ਦਾ ਧੁੰਆਂ ਡੱਬਵਾਲਾ ਕਲਾਂ ਦੇ ਵਸਨੀਕਾਂ ਦੀ ਜ਼ਿੰਦਗੀ 'ਚ ਭਰ ਰਿਹੈ ਹਨੇਰਾ

ਜਲਾਲਾਬਾਦ, 15 ਫਰਵਰੀ (ਬਬਲੂ ਨਾਗਪਾਲ)- ਪਿੰਡ ਡੱਬਵਾਲਾ ਕਲਾਂ ਦੀ ਹਦੂਦ 'ਚ ਲੱਗਾ ਮੈਗਾ ਫੂਡ ਪਾਰਕ ਖੇਤਰ ਦੇ ਲੋਕਾਂ ਲਈ ਕੋਈ ਨਵੇਂ ਆਰਥਿਕ ਵਸੀਲੇ ਦੇਵੇ ਜਾ ਨਾ ਪਰ ਖੇਤਰ ਦੇ ਲੋਕ ਇਸ ਫੂਡ ਪਾਰਕ ਦੇ ਪਾਵਰ ਪਲਾਟ ਵਿਚ ਨਿਕਲਦੇ ਧੂੰਏਾ ਨੂੰ ਆਪਣੀ ਸਿਹਤ ਲਈ ਘਾਤਕ ਸਮਝ ਰਹੇ ਹਨ। ਪਿੰਡ ਡੱਬਵਾਲਾ ਕਲਾਂ ਦੇ ਦਰਜਨ ਤੋਂ ਵੱਧ ਵਾਸੀਆਂ ਨੇ ਅੱਜ ਇਕੱਤਰ ਹੋ ਕੇ ਇਸ ਪਾਰਕ ਦੀ ਪਾਵਰ ਪਲਾਟ ਵਾਲੀ ਚਿਮਨੀ ਵਿਚੋਂ ਨਿਕਲਦੀ ਉਹ ਰਾਖ ਤੇ ਰਾਖ ਕਾਰਨ ਖਰਾਬ ਹੋ ਰਹੇ ਪੌਣ ਪਾਣੀ ਨੂੰ ਦਿਖਾਇਆ, ਜਿਸ ਨਾਲ ਉਨਾਂ ਦੀ ਸਿਹਤ ਨੂੰ ਨੁਕਸਾਨ ਪੁੱਜ ਰਿਹਾ ਹੈ। ਪਿੰਡ ਵਾਸੀ ਇਕਬਾਲ ਸਿੰਘ ਭੁੱਲਰ, ਹੰਸ ਰਾਜ ਨੰਬਰਦਾਰ, ਦਵਿੰਦਰ ਸਿੰਘ ਪੰਚ, ਅਜਮੇਰ ਸਿੰਘ , ਰਜਿੰਦਰ ਸਿੰਘ ਭੁੱਲਰ, ਓਮ ਪ੍ਰਕਾਸ਼, ਰਾਮ ਸਿੰਘ, ਸੁੱਚਾ ਸਿੰਘ, ਸੁਪਿੰਦਰ ਸਿੰਘ , ਬਲਵਿੰਦਰ ਸਿੰਘ, ਦਿਲਬਾਗ ਸਿੰਘ , ਦੀਵਾਨ ਸਿੰਘ, ਸੋਹਣ ਸਿੰਘ, ਵਿਰਸਾ ਸਿੰਘ, ਧਾਰਾ ਸਿੰਘ , ਮਨਜੀਤ ਸਿੰਘ , ਰਮੇਸ਼ ਕੁਮਾਰ ਪੰਚ, ਸੇਮਾ ਸਿੰਘ, ਰਾਜ ਕੁਮਾਰ, ਤੇਜਿੰਦਰ ਸਿੰਘ, ਲਵਪ੍ਰੀਤ ਸਿੰਘ, ਸਤਨਾਮ ਸਿੰਘ, ਨਾਨਕ ਚੰਦ ਅਤੇ ਬਲਦੇਵ ਸਿੰਘ ਹੋਰਾਂ ਨੇ ਦੱਸਿਆ ਕਿ ਚਿਮਨੀ ਵਿਚੋਂ ਨਿਕਲਦੀ ਰਾਖ ਅਤੇ ਇਸ ਵਿਚਲੇ ਜ਼ਹਿਰੀਲੇ ਤੱਤ ਸਬਜ਼ੀਆਂ, ਹਰੇ ਚਾਰੇ ਅਤੇ ਫਸਲਾਂ ਦੇ ਨਾਲ-ਨਾਲ ਘਰਾਂ ਵਿਚ ਡਿਗ ਕੇ ਉਨਾਂ ਨੂੰ ਬਿਮਾਰ ਕਰ ਰਹੀ ਹੈ। ਪਿੰਡ ਵਾਸੀਆਂ ਅਨੁਸਾਰ ਇਹ ਚਿਮਨੀ ਬਹੁਤ ਘੱਟ ਉਚਾਈ 'ਤੇ ਲਾਈ ਗਈ ਹੈ ਤੇ ਇਸ ਤੋਂ ਉਪਜਦੇ ਧੂੰਏਾ ਤੇ ਆਉਂਦੀ ਪ੍ਰੇਸ਼ਾਨੀ ਬਾਰੇ ਉਹ ਪਾਰਕ ਦੀ ਸਬੰਧਤ ਅਥਾਰਿਟੀ ਨੂੰ ਜਾਣੂ ਕਰਵਾ ਚੁੱਕੇ ਹਨ। ਧੂੰਏ ਕਾਰਨ ਕਿਸਾਨ ਸੁੱਚਾ ਰਾਮ ਤੇ ਰਾਜ ਕੁਮਾਰ ਦੀ ਇਕ ਏਕੜ ਵਿਚ ਲੱਗੀ ਗੋਭੀ ਦੀ ਫਸਲ ਖਰਾਬ ਹੋ ਗਈ। ਇਸੇ ਤਰਾਂ ਪਸ਼ੂਆਂ ਲਈ ਹਰੇ ਚਾਰੇ 'ਤੇ ਧੂੰਏਾ ਦੀ ਕਾਲਖ ਜੰਮ ਜਾਂਦੀ ਹੈ ਅਤੇ ਉਹਨਾਂ ਨੂੰ ਪਸ਼ੂ ਖਾਣ ਲਈ ਮਜਬੂਰ ਹੋ ਰਹੇ ਹਨ। ਪਸ਼ੂਆਂ ਨੂੰ ਦਸਤ ਲੱਗ ਰਹੇ ਹਨ ਅਤੇ ਪਸ਼ੂਆਂ ਤੋਂ ਮਿਲਣ ਵਾਲੇ ਦੁੱਧ ਦੀ ਕੁਆਲਿਟੀ ਵਿਚ ਫ਼ਰਕ ਆ ਰਿਹਾ ਹੈ। ਧੂੰਏਾ ਕਾਰਨ ਖੇਤਾਂ ਵਿਚ ਕੰਮ ਕਰਨ ਵਾਲੇ ਕਿਸਾਨਾਂ, ਮਜ਼ਦੂਰਾਂ ਨੂੰ ਸਾਹ, ਚਮੜੀ, ਅਲਰਜੀ ਤੇ ਹੋਰ ਬਿਮਾਰੀਆਂ ਦੀ ਜਕੜ ਵਿਚ ਆਉਣ ਦੀ ਸੰਭਾਵਨਾ ਜਿਆਦਾ ਬਣੀ ਹੋਈ ਹੈ। ਇਕ ਕਿਸਾਨ ਨੇ ਦੱਸਿਆ ਕਿ ਧੂੰਏਾ ਕਾਰਨ ਉਨਾਂ ਦੀ ਫਸਲ ਦੀ ਕੁਆਲਿਟੀ ਡਿਗ ਪਈ ਹੈ। ਉਨਾਂ ਨੂੰ ਇਸ ਵਾਰ ਆਪਣਾ ਨਰਮਾ, ਕਪਾਹ, ਸਬਜ਼ੀ ਤੇ ਝੋਨਾ ਮਿਥੀ ਕੀਮਤ ਨਾਲੋਂ ਬਾਜ਼ਾਰ ਵਿਚ ਘੱਟ ਭਾਅ 'ਤੇ ਵੇਚਣਾ ਪਿਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਕਾਲਖ ਨਾਲ ਘਰਾਂ ਦੀਆਂ ਛੱਤਾਂ ਕਾਲੀਆ ਹੋ ਗਈਆਂ ਹਨ। ਘਰਾਂ ਵਿਚ ਧੋਤੇ ਪਾਏ ਹੋਏ ਕੱਪੜੇ ਵੀ ਕਾਲਖ ਨਾਲ ਭਰ ਜਾਂਦੇ ਹਨ। ਹਵਾ ਕਾਰਨ ਇਹ ਧੂੰਆਂ ਸਿਰਫ ਡੱਬਵਾਲਾ ਕਲਾਂ ਹੀ ਨਹੀ ਬਲਕਿ ਨਾਲ ਲੱਗਦੀ ਅਰਨੀਵਾਲਾ ਮੰਡੀ, ਪਿੰਡ ਬੁਰਜ ਹਨੂੰਮਾਨਗੜ, ਮੂਲਿਆਵਾਲੀ, ਟਾਹਲੀ ਵਾਲਾ ਜੱਟਾਂ, ਮਾਹੂਆਣਾ ਬੋਦਲਾ ਤੇ ਹੋਰ ਪਿੰਡਾਂ ਦੀ ਅਬਾਦੀ ਨੂੰ ਵੀ ਆਪਣੀ ਲਪੇਟ ਵਿਚ ਲੈ ਰਿਹਾ ਹੈ। ਪਿੰਡ ਵਾਸੀਆਂ ਨੇ ਫੂਡ ਪ੍ਰੋਸੈਸਿੰਗ ਮੰਤਰਾਲੇ ਦੇ ਅਧਿਕਾਰੀਆਂ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਸਿਵਲ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਥੇ ਉੱਚ ਤਕਨੀਕ ਵਾਲੇ ਯੰਤਰ ਲਗਾ ਕੇ ਉਨਾਂ ਨੂੰ ਆ ਰਹੀ ਪ੍ਰੇਸ਼ਾਨੀ ਤੋਂ ਨਿਜਾਤ ਦਿਵਾਈ ਜਾਵੇ। ਜਦ ਇਸ ਸਬੰਧੀ ਫ਼ਾਜ਼ਿਲਕਾ ਦੇ ਵਧੀਕ ਡਿਪਟੀ ਕਮਿਸ਼ਨਰ ਸ. ਜਰਨੈਲ ਸਿੰਘ ਨਾਲ ਗੱਲ ਕੀਤੀ ਤਾਂ ਉਨਾਂ ਕਿਹਾ ਕਿ ਉਹ ਇਸ ਸਬੰਧੀ ਲੋੜੀਂਦੀ ਯੋਗ ਕਰਵਾਈ ਅਮਲ ਵਿਚ ਲਿਆਉਣਗੇ।

No comments: