BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਇਮਾਨਦਾਰੀ ਜ਼ਿੰਦਾ ਹੈ, ਰੇਲਵੇ ਦੇ ਟੀਟੀ ਨੇ ਮੋੜਿਆ ਹਜ਼ਾਰਾਂ ਦੀ ਨਗਦੀ ਵਾਲਾ ਪਰਸ

ਜਲਾਲਾਬਾਦ, 15 ਫਰਵਰੀ (ਬਬਲੂ ਨਾਗਪਾਲ)- ਰੇਲਵੇ ਵਿਭਾਗ ਵਿਚ ਬਤੌਰ ਟੀਟੀ ਵਜੋਂ ਸੇਵਾਵਾਂ ਦੇ ਰਹੇ ਦਵਿੰਦਰ ਸਿੰਘ ਗਰੇਵਾਲ ਨੇ ਇਕ ਮੁਸਾਫ਼ਰ ਦਾ ਗੁੰਮ ਹੋਇਆ ਪਰਸ ਵਾਪਸ ਕਰਕੇ ਇਮਾਨਦਾਰੀ ਦਾ ਸਬੂਤ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਪਰਸ ਜੋ ਕਿ ਬਠਿੰਡਾ ਵਾਸੀ ਮਨਦੀਪ ਕਸ਼ਯਪ ਦਾ ਹੈ, ਜੋ ਕਿ ਬੀਤੇ ਦਿਨੀਂ ਰੇਲਵੇ ਵਿਭਾਗ ਦੇ ਟੀਟੀ ਦਵਿੰਦਰ ਸਿੰਘ ਗਰੇਵਾਲ ਨੂੰ ਮਿਲਿਆ ਸੀ, ਜਿਸ ਵਿਚੋਂ ਹਜ਼ਾਰਾਂ ਰੁਪਏ ਦੀ ਨਗਦੀ ਅਤੇ ਏ.ਟੀ.ਐਮ ਕਾਰਡ ਸਨ। ਇਸ ਤੋਂ ਬਾਅਦ ਉਨਾਂ ਏ.ਟੀ.ਐਮ ਕਾਰਡ ਦੀ ਮਦਦ ਨਾਲ ਪਰਸ ਮਾਲਕ ਦਾ ਪਤਾ ਲਗਾਇਆ ਅਤੇ ਉਸ ਨੂੰ ਫ਼ੋਨ ਕਰਕੇ ਵਾਪਸ ਬੁਲਾਇਆ। ਅੱਜ ਸਟੇਸ਼ਨ ਮਾਸਟਰ ਅਸ਼ੋਕ ਸੇਤੀਆ ਨੇ ਉਨਾਂ ਨੂੰ ਪਰਸ ਵਾਪਸ ਕਰ ਦਿੱਤਾ।

No comments: