BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਅਰਨੀਵਾਲਾ 'ਚ ਸ਼ਰੇਆਮ ਵਿੱਕ ਰਹੀ ਹੈ ਪਾਬੰਦੀ ਸ਼ੁਦਾ ਕੋਬਰਾ ਤਾਰ

ਜਲਾਲਾਬਾਦ, 15 ਫਰਵਰੀ (ਬਬਲੂ ਨਾਗਪਾਲ)- ਪਸ਼ੂਆਂ ਤੇ ਮਨੁੱਖੀ ਜ਼ਿੰਦਗੀ ਲਈ ਘਾਤਕ ਸਾਬਿਤ ਹੋਣ ਵਾਲੀ ਕੋਬਰਾ ਤਾਰ ਦੀ ਸਥਾਨਕ ਮੰਡੀ ਵਿਚ ਦੁਕਾਨਦਾਰਾਂ ਵੱਲੋਂ ਧੜੱਲੇਦਾਰ ਵਿੱਕਰੀ ਕੀਤੀ ਜਾ ਰਹੀ ਹੈ ਅਤੇ ਇਸ ਦੀ ਵਰਤੋਂ ਵੀ ਸ਼ਰੇਆਮ ਹੋ ਰਹੀ ਹੈ। ਇਸ ਦੀ ਵਰਤੋਂ ਕਾਰਨ ਰੋਜ਼ਾਨਾ ਦਰਜਨਾਂ ਬੇਜੁਬਾਨ ਪਸ਼ੂਆਂ ਦੇ ਸਰੀਰ ਦੇ ਚੀਥੜੇ ਪਲੇਟ ਵਿਚ ਆਉਣ ਨਾਲ ਲੱਥ ਰਹੇ ਹਨ। ਇਸ ਤਾਰ ਦੀ ਵਰਤੋਂ ਨੂੰ ਜ਼ਿਲਾ ਪ੍ਰਸ਼ਾਸਨ ਵੱਲੋਂ ਗੈਰ ਕਾਨੂੰਨੀ ਐਲਾਨਿਆ ਗਿਆ ਹੈ, ਪਰ ਦੀ ਵਰਤੋਂ ਤੇ ਵਿੱਕਰੀ ਤੇ ਕਈ ਸਵਾਲ ਉੱਠ ਰਹੇ ਹਨ। ਇਸ ਤਾਰ ਦੇ ਨੁਕੀਲੀ ਤੇ ਤਿੱਖੀ ਹੋਣ ਕਾਰਨ ਇਸ ਵਿਚ ਫਸ ਕੇ ਪਸ਼ੂ ਪੰਛੀ ਆਪਣੀ ਜਾਨ ਗਵਾ ਰਹੇ ਹਨ। ਇਹ ਬੇਜੁਬਾਨ ਪਸ਼ੂ ਵੱਡੇ ਜ਼ਖ਼ਮ ਲੈ ਕੇ ਘੁੰਮ ਫ਼ਿਰ ਰਹੇ ਹਨ। ਇਸੇ ਤਰਾਂ ਮੰਡੀ ਦੇ ਕੁੱਝ ਨੌਜਵਾਨਾਂ ਨੇ ਕੋਬਰਾ ਤਾਰ ਦੀ ਲਪੇਟ ਵਿਚ ਆਏ ਜ਼ਖ਼ਮੀ ਪਸ਼ੂਆਂ ਦਾ ਇਲਾਜ ਸ਼ੁਰੂ ਕੀਤਾ ਹੈ। ਮੰਡੀ ਵਾਸੀ ਸਮਾਜ ਸੇਵੀ ਨੌਜਵਾਨਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਗੈਰ ਕਾਨੂੰਨੀ ਤੌਰ 'ਤੇ ਕੋਬਰਾ ਤਾਰ ਨੂੰ ਵੇਚ ਰਹੇ ਦੁਕਾਨਦਾਰਾਂ ਖਿਲਾਫ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।

No comments: