BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਆਜ਼ਮ ਵਾਲਾ ਦੀ ਕ੍ਰਿਕਟ ਟੀਮ ਨੇ ਟੂਰਨਾਮੈਂਟ ਜਿੱਤਿਆ

ਜਲਾਲਾਬਾਦ, 21 ਫਰਵਰੀ (ਬਬਲੂ ਨਾਗਪਾਲ)- ਮਾਸਟਰ ਸੁਖਚੈਨ ਸਿੰਘ ਵੈਲਫੇਅਰ ਸੋਸਾਇਟੀ ਵੱਲੋਂ ਉਨਾਂ ਦੀ ਯਾਦ ਵਿੱਚ ਬਣੇ ਖੇਡ ਸਟੇਡੀਅਮ ਵਿੱਚ ਕਰਵਾਏ ਕ੍ਰਿਕਟ ਟੂਰਨਾਮੈਂਟ ਦਾ ਫਾਈਨਲ ਮੁਕਾਬਲਾ ਪਿੰਡ ਆਜਮਵਾਲਾ ਦੀ ਟੀਮ ਨੇ ਜਿੱਤ ਕੇ ਟੂਰਨਾਮੈਂਟ 'ਤੇ ਕਬਜ਼ਾ ਕੀਤਾ। ਸੋਸਾਇਟੀ ਵੱਲੋਂ ਕਰਵਾਏ ਗਏ ਇਸ ਟੂਰਨਾਮੈਂਟ ਵਿੱਚ 32 ਟੀਮਾਂ ਨੇ ਹਿੱਸਾ ਲਿਆ, ਜਿੰਨਾ ਵਿੱਚੋਂ ਮੰਡੀ ਲਾਧੂਕਾ ਤੇ ਪਿੰਡ ਆਜ਼ਮ ਵਾਲਾ ਦੀਆਂ ਟੀਮਾਂ ਫਾਈਨਲ ਮੁਕਾਬਲੇ ਵਿੱਚ ਪੁੱਜੀਆਂ, ਇਸ ਮੁਕਾਬਲੇ ਵਿੱਚ ਮੰਡੀ ਲਾਧੂਕਾ ਦੀ ਟੀਮ ਨੇ ਪਹਿਲਾਂ ਖੇਡਦੇ ਹੋਏ 92 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿੱਚ ਪਿੰਡ ਆਜ਼ਮ ਵਾਲਾ ਦੀ ਟੀਮ ਨੇ ਅਖੀਰਲੇ ਓਵਰ ਵਿੱਚ 11 ਦੌੜਾਂ ਬਣਾ ਕੇ ਇਸ ਦਿਲਚਸਪ ਮੁਕਾਬਲੇ ਵਿੱਚ ਜਿੱਤ ਦਰਜ਼ ਕੀਤੀ। ਟੂਰਨਾਮੈਂਟ ਦੇ ਪ੍ਰਬੰਧਕਾਂ ਵੱਲੋਂ ਜੇਤੂ ਟੀਮ ਦੇ ਖਿਡਾਰੀਆਂ ਨੂੰ 18000 ਹਜ਼ਾਰ ਰੁਪਏ ਤੇ ਹਾਰਨ ਵਾਲੀ ਟੀਮ ਨੂੰ 11000 ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਗਿਆ। ਮੈਨ ਆਫ਼ ਦੀ ਸੀਰੀਜ਼ ਦੀਪਕ ਸ਼ਰਮਾ ਤੇ ਮੈਨ ਆਫ਼ ਦੀ ਮੈਚ ਦਾ ਿਖ਼ਤਾਬ ਸੁਖਜੀਤ ਸਿੰਘ ਨੂੰ ਦਿੱਤਾ ਗਿਆ। ਆਜ਼ਮ ਵਾਲਾ ਪਿੰਡ ਦੀ ਟੀਮ ਦੇ ਕੈਪਟਨ ਮਨਦੀਪ ਸਿੰਘ ਪੂਰੇ ਟੂਰਨਾਮੈਂਟ ਵਿੱਚ ਖਿੱਚ ਦਾ ਕੇਂਦਰ ਬਣੇ ਰਹੇ, ਉਹ ਇੱਕ ਹੱਥ ਤੋਂ ਵਿਕਲਾਂਗ ਹਨ ਪਰ ਉਨਾਂ ਦੀ ਫਿਲਡਿੰਗ ਬਿਹਤਰੀਨ ਸੀ।

No comments: