BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਬਸੰਤ ਵਾਲੇ ਦਿਨ ਪਤੰਗਬਾਜ਼ੀ ਦੇ ਮੁਕਾਬਲੇ ਕਰਵਾਏ ਗਏ

ਜਲੰਧਰ 2 ਫਰਵਰੀ (ਜਸਵਿੰਦਰ ਸਿੰਘ ਆਜ਼ਾਦ)- ਸਿੱਖ ਯੂਥ ਆਰਗੇਨਾਈਜ਼ੇਸ਼ਨ ਜਲੰਧਰ ਵਲੋਂ ਚਾਈਨਾ ਡੋਰ ਦੀ ਵਰਤੋਂ ਕਰਨ ਅਤੇ ਵੇਚਣ ਦੇ ਵਿਰੋਧ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਲਈ ਬਸੰਤ ਵਾਲੇ ਦਿਨ ਪਤੰਗਬਾਜ਼ੀ ਦੇ ਮੁਕਾਬਲੇ ਕਰਵਾਏ ਗਏ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਗਾਇਕ ਸਿੰਘ ਹਰਜੋਤ, ਗਾਇਕ ਆਸ਼ੂ ਸਿੰਘ, ਪ੍ਰੋਡਿਊਸਰ/ਡਾਇਰੈਕਟਰ ਅਤੇ ਪੰਜਾਬ ਨਿਊਜ਼ ਚੈਨਲ ਦੇ ਚੀਫ ਐਡੀਟਰ ਜਸਵਿੰਦਰ ਸਿੰਘ ਆਜ਼ਾਦ, ਗਾਇਕ ਅਤੇ ਗੀਤਕਾਰ ਜੀਤ ਪੰਜਾਬੀ ਸਨ। ਇਸ ਮੁਕਾਬਲੇ ਵਿੱਚ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਏ ਪਤੰਗਬਾਜ਼ਾਂ ਦਾ ਨਕਦ ਰਾਸ਼ੀ ਅਤੇ ਮੋਮੈਂਟੋ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਤੇ ਆਏ ਗਾਇਕਾਂ ਵਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਪਤੰਗਬਾਜ਼ੀ ਮੁਕਾਬਲੇ ਵਿੱਚ 50 ਦੇ ਕਰੀਬ ਪਤੰਗਬਾਜ਼ਾਂ ਨੇ ਹਿੱਸਾ ਲਿਆ। ਇਸ ਮੌਕੇ 'ਤੇ ਸਿੱਖ ਯੂਥ ਆਰਗੇਨਾਈਜ਼ੇਸ਼ਨ ਦੇ ਪ੍ਰਧਾਨ ਤਰਨਜੀਤ ਸਿੰਘ, ਮੀਤ ਪ੍ਰਧਾਨ ਗੁਰਤੇਜਪਾਲ ਸਿੰਘ, ਸੈਕਟਰੀ ਹੈਰੀ ਨੀਲਕੰਠ, ਜਨਰਲ ਸੈਕਟਰੀ ਪ੍ਰਭਜੋਤ ਸਿੰਘ, ਪ੍ਰੈੱਸ ਸਕੱਤਰ ਜੀ.ਪੀ.ਸਿੰਘ, ਆਰ.ਜੇ. ਰੀਤ ਕਰਵਲ, ਜੀਸਕੀਰਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਸਨਮਾਨ ਕੀਤਾ। ਇਸ ਮੌਕੇ ਤੇ ਗਾਇਕ ਆਸ਼ੂ ਸਿੰਘ, ਸਿੰਘ ਹਰਜੋਤ ਅਤੇ ਜਸਵਿੰਦਰ ਸਿੰਘ ਆਜ਼ਾਦ ਨੇ ਨੌਜਵਾਨਾਂ ਨੂੰ ਚਾਇਨਾ ਡੋਰ ਨਾ ਖਰੀਦਣ ਲਈ ਪ੍ਰੇਰਿਆ। ਆਰ.ਜੇ. ਰੀਤ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਜੇਕਰ ਨੌਜਵਾਨ ਚਾਈਨਾ ਡੋਰ ਖਰੀਦਣਗੇ ਹੀ ਨਹੀਂ ਤਾਂ ਆਪਣੇ ਆਪ ਦੁਕਾਨਦਾਨ ਆਪਣੀ ਦੁਕਾਨ 'ਤੇ ਰੱਖਣ ਲਈ ਗੁਰੇਜ਼ ਕਰਨਗੇ। ਇਸ ਮੌਕੇ 'ਤੇ ਵਿਸ਼ੇਸ਼ ਤੌਰ 'ਤੇ ਸੰਗੀਤਕਾਰ ਪਵਨ ਕੁਮਾਰ ਵੀ ਹਾਜ਼ਰ ਸਨ।

No comments: