BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਪੀ.ਓ ਸਟਾਫ ਵੱਲੋਂ ਤਿੰਨ ਭਗੌੜਿਆਂ ਨੂੰ ਕੀਤਾ ਗਿਆ ਕਾਬੂ

ਕਾਬੂ ਕੀਤੇ ਗਏ ਭਗੌੜੇ ਪੀ.ਓ ਸਟਾਫ ਅਤੇ ਥਾਣਾ ਸਿਟੀ ਦੀ ਪੁਲਿਸ ਨਾਲ
ਜਲਾਲਾਬਾਦ, 07 ਫਰਵਰੀ (ਬਬਲੂ ਨਾਗਪਾਲ)- ਪੀ.ਓ ਸਟਾਫ ਦੀ ਟੀਮ ਨੇ ਮਾਣਯੋਗ ਅਦਾਲਤ ਵੱਲੋਂ ਕਰਾਰ ਕੀਤੇ ਹੋਏ 3 ਭਗੌੜਿਆਂ ਨੂੰ ਕਾਬੂ ਕਰ ਥਾਣਾ ਸਿਟੀ ਪੁਲਿਸ ਦੇ ਹਵਾਲੇ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀ.ਓ ਸਟਾਫ ਇੰਚਾਰਜ ਏ.ਐਸ.ਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਦੀ ਟੀਮ ਨੂੰ ਮੁਖਬਰ ਵੱਲੋਂ ਦਿੱਤੀ ਗਈ ਇਤਲਾਹ 'ਤੇ ਕਾਰਵਾਈ ਕਰਦੇ ਹੋਏ ਵੱਖ ਵੱਖ ਥਾਵਾਂ ਤੋਂ ਤਿੰਨ ਭਗੌੜਿਆਂ ਨੂੰ ਕਾਬੂ ਕੀਤਾ ਹੈ। ਉਨਾਂ ਦੱਸਿਆ ਕਿ ਕਾਬੂ ਕੀਤੇ ਗਏ ਭਗੌੜਿਆਂ ਦੀ ਪਹਿਚਾਣ ਸ਼ੈਲਾ ਸਿੰਘ ਪੁੱਤਰ ਨਹਿਰੂ ਸਿੰਘ, ਸ਼ੀਲੋ ਬਾਈ ਪਤਨੀ ਸ਼ੈਲਾ ਸਿੰਘ ਅਤੇ ਕਰਨ ਊਰਫ ਬਿੱਟੂ ਪੁੱਤਰ ਸ਼ੈਲਾ ਸਿੰਘ ਵਾਸੀ ਆਤੂ ਵਾਲੇ ਝੁੱਗੇ ਥਾਣਾ ਸਿਟੀ ਗੁਰੂਹਰਸਹਾਏ (ਫਿਰੋਜ਼ਪੁਰ) ਵਜੋਂ ਹੋਈ ਹੈ। ਉਨਾਂ ਦੱਸਿਆ ਕਿ ਕਾਬੂ ਕੀਤੇ ਗਏ ਭਗੌੜਿਆਂ ਵਿੱਚੋਂ ਸ਼ੈਲਾ ਸਿੰਘ ਅਤੇ ਸ਼ੀਲੋ ਬਾਈ ਨੂੰ ਮਾਣਯੋਗ ਅਦਾਲਤ ਵੱਲੋਂ 20 ਜੁਲਾਈ 2014 ਨੂੰ ਅੰਡਰ ਸੈਕਸ਼ਨ 363, 366 ਏ ਆਈ.ਪੀ.ਸੀ ਥਾਣਾ ਸਿਟੀ ਜਲਾਲਾਬਾਦ ਭਗੌੜੇ ਕਰਾਰ ਕੀਤੇ ਗਏ ਸਨ ਅਤੇ ਕਰਨ ਊਰਫ ਬਿੱਟੂ ਨੂੰ ਮਾਣਯੋਗ ਅਦਾਲਤ ਵੱਲੋਂ 25 ਅਗਸਤ 2015 ਵਿੱਚ ਭਗੌੜਾ ਕਰਾਰ ਕੀਤਾ ਗਿਆ ਸੀ। ਏ.ਐਸ.ਆਈ ਨਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਨਾਂ ਭਗੌੜਿਆਂ ਦੀ ਕਾਫੀ ਦੇਰ ਤੋਂ ਭਾਲ ਸੀ, ਜੋ ਅੱਜ ਪੁਲਿਸ ਦੀ ਗ੍ਰਿਫ਼ਤ ਵਿੱਚ ਆ ਗਏ ਹਨ। ਉਨਾਂ ਦੱਸਿਆ ਕਿ ਕਾਬੂ ਕੀਤੇ ਗਏ ਤਿੰਨੇ ਭਗੌੜਿਆਂ ਨੂੰ ਅਗਲੇਰੀ ਕਾਰਵਾਈ ਲਈ ਥਾਣਾ ਸਿਟੀ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਮੋਕੇ ਤੇ ਉਨਾਂ ਦੇ ਨਾਲ ਥਾਣਾ ਸਿਟੀ ਮੁੱਖੀ ਐਸ.ਐਚ.ਓ ਤਜਿੰਦਰਪਾਲ ਸਿੰਘ, ਐਚ.ਸੀ ਰਣਧੀਰ ਸਿੰਘ, ਮਨਜੀਤ ਸਿੰਘ, ਸੁਨੀਤਾ ਰਾਣੀ ਸਮੇਤ ਵੱਡੀ ਗਿਣਤੀ ਵਿੱਚ ਪੰਜਾਬ ਪੁਲਿਸ ਦੇ ਕਰਮਚਾਰੀ ਮੌਜੂਦ ਸਨ।

No comments: