BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ਦੇ ਚਲਾਨ ਕੱਟੇ

ਜਲਾਲਾਬਾਦ, 23 ਫਰਵਰੀ (ਬਬਲੂ ਨਾਗਪਾਲ)-ਸਥਾਨਕ ਪੁਲਿਸ ਨੇ ਐਫ ਐਫ ਰੋਡ 'ਤੇ ਚੰਦਰ ਭਾਨ ਡਰੇਨ ਦੇ ਪੁਲ ਕੋਲ ਨਾਕਾ ਲਗਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣ ਕਰਨ ਵਾਲੇ 125 ਵਿਅਕਤੀਆਂ ਦੇ ਚਲਾਨ ਕੱਟੇ ਗਏ। ਚੌਕੀ ਮੁਖੀ ਏ ਐੱਸ ਆਈ ਹਰਕੇਸ਼ ਸ਼ਰਮਾ ਨੇ ਦੱਸਿਆ ਹੈ ਕੇ ਟ੍ਰੈਫਿਕ ਨਿਯਮਾਂ ਨੂੰ ਸੁਚਾਰੂ ਰੂਪ ਦੇ ਨਾਲ ਲਾਗੂ ਕਰਨ ਲਈ 125 ਵਿਅਕਤੀ ਜਿੰਨਾ ਨੇ, ਹੈਲਮਟ, ਸੀਟ ਬੈਲਟ ਨਹੀਂ ਲਗਾਇਆ, ਡਰਾਈਵਿੰਗ ਲਾਇਸੰਸ 'ਤੇ ਰਜਿਸਟ੍ਰੇਸ਼ਨ ਕਾਪੀ ਨਾ ਹੋਣ ਤੇ ਓਵਰ ਲੋਡਿੰਗ ਵਹੀਕਲਾਂ ਦੇ ਚਲਾਨ ਕੱਟੇ ਗਏ ਹਨ। ਇੰਨਾਂ ਵਿੱਚੋਂ ਕੁੱਝ ਵਹੀਕਲ 207 ਦੇ ਤਹਿਤ ਬੰਦ ਕੀਤੇ ਗਏ ਹਨ। ਇਸ ਮੌਕੇ ਮੁਨਸ਼ੀ ਬਲਵਿੰਦਰ ਸਿੰਘ, ਨਾਹਰ ਸਿੰਘ, ਜੁਗਿੰਦਰ ਸਿੰਘ ਦੇਸ ਰਾਜ ਤੇ ਮਹਿੰਦਰ ਸਿੰਘ ਮੁਲਾਜ਼ਮ ਹਾਜਰ ਸਨ।

No comments: