BREAKING NEWS

Scroll

ਪੰਜਾਬ ਨਿਊਜ਼ ਚੈਨਲ ਨੂੰ ਹਰ ਦੇਸ਼, ਸ਼ਹਿਰ ਅਤੇ ਕਸਬੇ ਤੋਂ ਪੱਤਰਕਾਰਾਂ ਦੀ ਲੋੜ ਹੈ, ਸੰਪਰਕ : +91-98142-93386 ਜਾਂ ਈਮੇਲ ਕਰੋ punjabnewschannel@gmail.com

ਸ਼ਹੀਦ ਭਗਤ ਸਿੰਘ ਯੂਥ ਕਲੱਬ ਪਿੰਡ ਦਰੋਗਾ ਵੱਲੋਂ ਕੈਂਡਲ ਮਾਰਚ ਕੱਢਕੇ ਨੇ ਸ਼ਹੀਦਾਂ ਨੂੰ ਕੀਤੀ ਸ਼ਰਧਾਂਜ਼ਲੀ ਭੇਂਟ

  • ਦੋ ਮਿੰਟ ਦਾ ਮੌਨ ਧਾਰ ਕੇ ਸ਼ਹੀਦਾਂ ਦੀ ਆਂਤਮਿਕ ਸ਼ਾਂਤੀ ਲਈ ਕੀਤੀ ਗਈ ਪ੍ਰਰਾਥਨਾ
ਜਲਾਲਾਬਾਦ, 16 ਫਰਵਰੀ (ਬਬਲੂ ਨਾਗਪਾਲ)- ਨਜ਼ਦੀਕੀ ਪਿੰਡ ਦਰੋਗਾ ਦੀ ਸ਼ਹੀਦ ਭਗਤ ਸਿੰਘ ਯੂਥ ਕਲੱਬ ਵੱਲੋਂ ਬੀਤੀ ਕੱਲ ਦੇਰ ਸ਼ਾਮ ਨੂੰ ਪਿੰਡ ਅੰਦਰ ਕੈਂਡਲ ਮਾਰਚ ਕੱਢਕੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਸਿੰਘ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਗਈ। ਇਸ ਮੋਕੇ ਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਪ੍ਰਧਾਨ ਬਿੱਟੂ ਦਰੋਗਾ, ਚੇਅਰਮੈਨ ਮੇਹਰ ਸਿੰਘ, ਮਹਾਂ ਸਕੱਤਰ ਭਜਨ ਸਿੰਘ, ਸੁਰਿੰਦਰ ਸਿੰਘ, ਖਜਾਨਚੀ ਬੱਬੂ ਤੇ ਰਿੰਪੂ, ਸਕੱਤਰ ਗੁਰਪ੍ਰੀਤ ਸਿੰਘ ਤੇ ਅਸ਼ੋਕ ਸਿੰਘ, ਹੈਪੀ, ਗੱਗੂ, ਜੀਤ ਸਿੰਘ, ਸੋਹਨ ਸਿੰਘ, ਹਰਭਜਨ ਸਿੰਘ, ਅਮਨਦੀਪ ਸਿੰਘ, ਕੁਲਦੀਪ ਸਿੰਘ, ਲਵਪ੍ਰੀਤ ਸਿੰਘ, ਮਨਜੀਤ ਸਿੰਘ, ਦੇਬੂ, ਨਿੱਕਾ, ਰਾਜ ਸਿੰਘ ਆਦਿ ਮੌਜੂਦ ਸਨ। ਸ਼ਹੀਦ ਨੂੰ ਸ਼ਰਧਾਂਜ਼ਲੀ ਦੇਣ ਮੋਕੇ ਪਿੰਡ ਵਿੱਚ ਕੱਢੇ ਗਏ ਕੈਂਡਲ ਮਾਰਚ ਦੇ ਦੌਰਾਨ ਹਾਜਰੀਨ ਨੂੰ ਸੰਬੋਧਨ ਕਰਦੇ ਹੋਏ ਕਲੱਬ ਪ੍ਰਧਾਨ ਬਿੱਟੂ ਦਰੋਗਾ ਨੇ ਕਿਹਾ ਕਿ ਲੋਕਾਂ ਨੂੰ ਦੇਸ਼ ਨੂੰ ਆਜ਼ਾਦ ਕਰਵਾਉਣ ਵਾਲੇ ਸ਼ਹੀਦਾਂ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਅਤੇ ਉਨਾਂ ਸ਼ਹੀਦਾਂ ਦੇ ਜਨਮ ਦਿਨ ਅਤੇ ਸ਼ਹੀਦੀ ਦਿਹਾੜੇ ਮੋਕੇ ਇੰਨਕਲਾਬੀ ਪੋ੍ਰਗਰਾਮ ਆਯੋਜਿਤ ਕਰਕੇ ਲੋਕਾਂ ਨੂੰ ਉਨਾਂ ਦੇ ਜੀਵਨ ਸੰਬੰਧੀ ਜਾਣਕਾਰੀ ਦੇਣੀ ਚਾਹੀਦੀ ਹੈ। ਕਿਉਂਕਿ ਜਿਹੜੀਆਂ ਕੋਮਾਂ ਆਪਣੇ ਸ਼ਹੀਦਾਂ ਨੂੰ ਯਾਦ ਨਹੀਂ ਰੱਖਦੀਆਂ, ਉਹ ਕੌਮਾਂ ਜ਼ਿਆਦਾ ਦੇਰ ਤੱਕ ਟਿੱਕ ਨਹੀਂ ਪਾਉਂਦੀਆਂ। ਉਨਾਂ ਕਿਹਾ ਕਿ 14 ਫਰਵਰੀ ਨੂੰ ਦੇਸ਼ ਦੇ ਨੌਜਵਾਨ ਪੀੜੀ ਜੋ ਵੈਲਟਾਈਨ-ਡੇ ਮਨਾਉਂਦੀ ਹੈ, ਜਦ ਕਿ ਇਸ ਦਿਨ ਸ਼ਹੀਦਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਇਸ ਲਈ ਲੋਕ ਵੈਲਟਾਈਨ-ਡੇ ਨਾ ਬਣਾ ਕੇ ਦੇਸ਼ ਦੇ ਸ਼ਹੀਦਾਂ ਨੂੰ ਯਾਦ ਕਰਨ, ਜਿਨਾਂ ਨੇ ਸਾਡੇ ਦੇਸ਼ ਨੂੰ ਆਜ਼ਾਦ ਕਰਵਾਇਆ ਹੈ। ਪ੍ਰਧਾਨ ਬਿੱਟੂ ਦਰੋਗਾ ਨੇ ਕਿਹਾ ਕਿ ਇਨਾਂ ਸ਼ਹੀਦਾਂ ਦੀ ਬਦੌਲਤ ਹੀ ਅੱਜ ਅਸੀਂ ਆਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਇਸ ਮੋਕੇ ਤੇ ਸ਼ਹੀਦ ਭਗਤ ਸਿੰਘ ਯੂਥ ਕਲੱਬ ਦੇ ਸਮੂਹ ਅਹੁਦੇਦਾਰਾਂ, ਮੈਂਬਰਾਂ ਅਤੇ ਪਿੰਡ ਨਿਵਾਸੀਆਂ ਵੱਲੋਂ ਦੋ ਮਿੰਟ ਦਾ ਮੌਨ ਧਾਰ ਦੇ ਸ਼ਹੀਦਾਂ ਦੀ ਆਂਤਮਿਕ ਸ਼ਾਂਤੀ ਦੇ ਲਈ ਪ੍ਰਰਾਥਨਾ ਕੀਤੀ ਗਈ।

No comments: